ਰੇਲਵੇ ਟ੍ਰੈਕ ਅਤੇ ਸਟੇਸ਼ਨ ਪੂਰੀ ਤਰ੍ਹਾਂ ਕਲੀਅਰ ਹੋਣ ਤੋਂ ਬਾਅਦ ਹੀ ਸ਼ੁਰੂ ਹੋਣਗੀਆਂ ਟਰੇਨਾਂ

Saturday, Nov 07, 2020 - 10:43 AM (IST)

ਰੇਲਵੇ ਟ੍ਰੈਕ ਅਤੇ ਸਟੇਸ਼ਨ ਪੂਰੀ ਤਰ੍ਹਾਂ ਕਲੀਅਰ ਹੋਣ ਤੋਂ ਬਾਅਦ ਹੀ ਸ਼ੁਰੂ ਹੋਣਗੀਆਂ ਟਰੇਨਾਂ

ਜੈਤੋ (ਪਰਾਸ਼ਰ): ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀ.ਈ.ਓ. ਵਿਨੋਦ ਯਾਦਵ ਅਨੁਸਾਰ ਵੱਖ-ਵੱਖ ਕਿਸਾਨ ਜਥੇਬੰਦੀਆਂ ਕੱਲ੍ਹ ਤੱਕ ਕਰੀਬ 32 ਥਾਵਾਂ (ਸਟੇਸ਼ਨਾਂ) 'ਤੇ ਅੰਦੋਲਨ ਕਰ ਰਹੇ ਸਨ। ਜਿਸ 'ਚੋਂ ਅੱਜ ਤੱਕ 9 ਸਟੇਸ਼ਨਾਂ ਨੂੰ ਪੰਜਾਬ ਸਰਕਾਰ ਨਾਲ ਨਿਰੰਤਰ ਗੱਲਬਾਤ ਅਤੇ ਤਾਲਮੇਲ ਕਰਕੇ ਖਾਲੀ ਕਰਾ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਨੂੰ ਉਮੀਦ ਹੈ ਕਿ ਬਾਕੀ ਰੇਲਵੇ ਸਟੇਸ਼ਨਾਂ ਨੂੰ ਵੀ ਜਲਦੀ ਤੋਂ ਜਲਦੀ ਖਾਲੀ ਕਰਵਾ ਲਿਆ ਜਾਏਗਾ, ਜਿਸ ਬਾਰੇ ਭਾਰਤੀ ਰੇਲਵੇ ਅਤੇ ਪੰਜਾਬ ਸਰਕਾਰ ਵਿਚ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਮਲੇਸ਼ੀਆ 'ਚ ਫਸੇ ਨੌਜਵਾਨ ਦੀ ਹੋਈ ਵਤਨ ਵਾਪਸੀ, ਸੁਣਾਈ ਦੁੱਖ ਭਰੀ ਦਾਸਤਾਨ

ਰੇਲਵੇ ਟ੍ਰੈਕ ਅਤੇ ਸਟੇਸ਼ਨ ਦੇ ਪੂਰੀ ਤਰ੍ਹਾਂ ਕਲੀਅਰ ਹੋਣ ਤੋਂ ਬਾਅਦ ਭਾਰਤੀ ਰੇਲ ਮੰਤਰਾਲਾ ਮਾਲ ਅਤੇ ਯਾਤਰੀ ਟ੍ਰੇਨਾਂ ਚਲਾਉਣ ਚਾਹੁੰਦਾ ਹੈ। ਭਾਰਤੀ ਰੇਲਵੇ ਨੂੰ ਵਿਸ਼ਵਾਸ ਹੈ ਅਤੇ ਨਾਲ ਹੀ ਆਸਵੰਦ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ ਟ੍ਰੈਕ ਅਤੇ ਸਟੇਸ਼ਨਾਂ ਨੂੰ ਖਾਲੀ ਕਰਾਉਣ ਵਿਚ ਸਫ਼ਲ ਹੋ ਜਾਵੇਗਾ ਅਤੇ ਰੇਲ ਸੇਵਾਵਾਂ ਸ਼ੁਰੂ ਕਰ ਸਕੇਗਾ।


author

Shyna

Content Editor

Related News