ਰੇਲ ਟਿਕਟ ਪੱਕੀ ਕਰਾਉਣ ਦੇ ਫਾਰਮ 'ਚ ਹੋਏ ਅਹਿਮ ਬਦਲਾਅ, ਜਾਣੋਂ ਨਵੀਆਂ ਹਦਾਇਤਾਂ

Wednesday, Jun 03, 2020 - 02:25 PM (IST)

ਰੇਲ ਟਿਕਟ ਪੱਕੀ ਕਰਾਉਣ ਦੇ ਫਾਰਮ 'ਚ ਹੋਏ ਅਹਿਮ ਬਦਲਾਅ, ਜਾਣੋਂ ਨਵੀਆਂ ਹਦਾਇਤਾਂ

ਜਲੰਧਰ,  (ਗੁਲਸ਼ਨ)–ਕੋਰੋਨਾ ਵਾਇਰਸ ਕਾਰਣ ਹੁਣ ਰੇਲ ਟਿਕਟਾਂ ਪੱਕਿਆਂ ਕਰਾਉਣ ਵਾਲੇ ਸਾਫਟਵੇਅਰ ਵਿਚ ਬਦਲਾਅ ਕੀਤਾ ਗਿਆ ਹੈ। ਹੁਣ ਟਿਕਟ ਪੱਕੀ ਕਰਨ ਵਾਲੇ ਫਾਰਮ ਵਿਚ ਯਾਤਰੀ ਨੂੰ ਆਪਣੇ ਸਥਾਈ ਪਤੇ ਦੇ ਨਾਲ ਉਸ ਜਗ੍ਹਾ ਦਾ ਪਤਾ ਵੀ ਲਿਖਣਾ ਹੋਵੇਗਾ, ਜਿਥੇ ਉਸਨੇ ਜਾਣਾ ਹੈ। ਜੇਕਰ ਉਸ ਫਾਰਮ ਵਿਚ ਉਕਤ ਜਗ੍ਹਾ ਦਾ ਪਤਾ ਨਹੀਂ ਲਿਖਿਆ ਹੋਵੇਗਾ ਤਾਂ ਟਿਕਟ ਪੱਕੀ ਨਹੀਂ ਹੋਵੇਗਾ।

ਇਸ ਤੋਂ ਇਲਾਵਾ ਯਾਤਰੀ ਨੂੰ ਆਪਣੇ ਕੋਲ ਪ੍ਰਮਾਣ ਪੱਤਰ ਵੀ ਰੱਖਣਾ ਜ਼ਰੂਰੀ ਹੋਵੇਗਾ। ਇਸ ਦੌਰਾਨ ਮੰਗਲਵਾਰ ਨੂੰ ਅੰਮ੍ਰਿਤਸਰ ਤੋਂ ਚੱਲ ਕੇ ਸਿਟੀ ਸਟੇਸਨ ਤੋਂ ਹੁੰਦੇ ਹੋਏ ਹਰਿਦੁਆਰ ਜਾਣ ਵਾਲੀ ਜਨ ਸ਼ਤਾਬਦੀ ਐਕਸਪ੍ਰੈੱਸ ਅਤੇ ਬਿਹਾਰ ਜਾਣ ਵਾਲੀ ਸ਼ਹੀਦ ਐਕਸਪ੍ਰੈੱਸ ਰੇਲਾਂ ਰਵਾਨਾ ਹੋਈਆਂ। ਜਨ ਸ਼ਤਾਬਦੀ ਵਿਚ 88 ਯਾਤਰੀਆਂ ਦੀ ਟਿਕਟ ਪੱਕੀ ਹੋਈ ਸੀ ਪਰ 75 ਯਾਤਰੀ ਆਏ। ਇਸੇ ਤਰ੍ਹਾਂ ਸ਼ਹੀਦ ਐਕਸਪ੍ਰੈੱਸ ਵਿਚ ਸਿਟੀ ਸਟੇਸ਼ਨ ’ਤੇ 77 ਯਾਤਰੀਆਂ ਦੀ ਟਿਕਟ ਪੱਕੀ ਸੀ ਪਰ 65 ਯਾਤਰੀ ਹੀ ਆਏ। ਉਥੇ ਹੀ ਸਿਟੀ ਰੇਲਵੇ ਸਟੇਸ਼ਨ ਦੇ ਟਿਕਟ ਪੱਕੀ ਕਰਨ ਵਾਲੇ ਸੈਂਟਰ ਦੇ ਬਾਹਰ ਵੀ ਸਾਰਾ ਦਿਨ ਭੀੜ ਲੱਗੀ ਰਹੀ। ਟਿਕਟ ਪੱਕੀ ਕਰਵਾਉਣ ਦੀ ਗਿਣਤੀ ਵੀ ਪਹਿਲਾਂ ਨਾਲੋਂ ਵਧਣ ਲੱਗੀ ਹੈ। ਮੰਗਲਵਾਰ ਨੂੰ 220 ਯਾਤਰੀਆਂ ਨੇ ਟਿਕਟਾਂ ਪੱਕੀਆਂ ਕਰਵਾਈਆਂ, ਜਿਸ ਨਾਲ ਰੇਲਵੇ ਨੂੰ 95500 ਰੁਪਏ ਦੀ ਆਮਦਨੀ ਹੋਈ। ਇਸ ਤੋਂ ਇਲਾਵਾ 740 ਯਾਤਰੀਆਂ ਨੇ ਆਪਣੀਆਂ ਟਿਕਟਾਂ ਰੱਦ ਕਰਵਾ ਕੇ ਬਕਾਇਆ ਅਦਾਇਗੀ ਵੀ ਲਈ।


author

Lalita Mam

Content Editor

Related News