ਰੇਲ ਲਾਈਨਾਂ ਰਿਪੇਅਰ ਕਰਦੇ ਸਮੇਂ ਟਰੈਕ ਮਸ਼ੀਨ ਹੋਈ ਜਾਮ, ਰੇਲ ਆਵਾਜਾਈ ''ਚ ਪਿਆ ਵਿਘਨ

04/21/2018 5:37:01 PM

ਜਲੰਧਰ (ਗੁਲਸ਼ਨ)— ਸ਼ੁੱਕਰਵਾਰ ਸ਼ਾਮ ਲਾਡੋਵਾਲ ਦੇ ਕੋਲ ਰੇਲ ਲਾਈਨਾਂ ਦੀ ਰਿਪੇਅਰ ਲਈ ਬਲਾਕ ਲਿਆ ਗਿਆ ਸੀ। ਬਲਾਕ ਦੌਰਾਨ ਰੇਲ ਲਾਈਨ ਰਿਪੇਅਰ ਕਰ ਰਹੀ ਟਰੈਕ ਮਸ਼ੀਨ ਜਾਮ ਹੋ ਗਈ ਅਤੇ ਡਾਊਨਲਾਈਨ ਦੀ ਰੇਲ ਆਵਾਜਾਈ ਪ੍ਰਭਾਵਿਤ ਹੋ ਗਈ। ਇਸ ਕਾਰਨ ਲੁਧਿਆਣਾ ਵੱਲੋਂ ਜਾਣ ਵਾਲੀਆਂ ਕਰੀਬ ਇਕ ਦਰਜਨ ਤੋਂ ਜ਼ਿਆਦਾ ਟਰੇਨਾਂ ਪ੍ਰਭਾਵਿਤ ਹੋਈਆਂ। ਇਸ ਦੌਰਾਨ ਕਈ ਟਰੇਨਾਂ ਨੂੰ ਰਸਤੇ 'ਚ ਵੱਖ-ਵੱਖ ਸਟੇਸ਼ਨਾਂ 'ਤੇ ਰੋਕਣਾ ਪਿਆ।

PunjabKesari
ਸ਼ਾਮ ਨੂੰ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਸਿਟੀ ਸਟੇਸ਼ਨ 'ਤੇ ਤਕਰੀਬਨ ਪੌਣਾ ਘੰਟਾ ਖੜ੍ਹੀ ਰਹੀ। ਇਸ ਤੋਂ ਇਲਾਵਾ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਨੂੰ ਜਲੰਧਰ ਕੈਂਟ ਸਟੇਸ਼ਨ 'ਤੇ, ਬੇਗਮਪੁਰਾ ਐਕਸਪ੍ਰੈੱਸ ਨੂੰ ਫਗਵਾੜਾ ਸਟੇਸ਼ਨ 'ਤੇ, ਛੱਤੀਸਗੜ੍ਹ ਐਕਸਪ੍ਰੈੱਸ ਨੂੰ ਕਰਤਾਰਪੁਰ ਸਟੇਸ਼ਨ 'ਤੇ ਅਤੇ ਚੰਡੀਗੜ੍ਹ ਇੰਟਰਸਿਟੀ ਨੂੰ ਬਿਆਸ ਸਟੇਸ਼ਨ 'ਤੇ ਰੋਕਣਾ ਪਿਆ। ਸੂਚਨਾ ਅਨੁਸਾਰ ਖਰਾਬ ਹੋਈ ਟਰੈਕ ਮਸ਼ੀਨ ਨੂੰ ਦੂਜੇ ਇੰਜਣ ਦੀ ਸਹਾਇਤਾ ਨਾਲ ਉਥੋਂ ਹਟਾਇਆ ਗਿਆ।

PunjabKesari

ਸੰਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਕਲੀਅਰੈਂਸ ਮਿਲਣ ਤੋਂ ਬਾਅਦ ਰੇਲ ਆਵਾਜਾਈ ਚਾਲੂ ਹੋਈ। ਸ਼ਾਮ ਤਕਰੀਬਨ 6.45 ਵਜੇ ਬਾਕੀ ਟਰੇਨਾਂ ਤੋਂ ਪਹਿਲਾਂ ਸ਼ਤਾਬਦੀ ਐਕਸਪ੍ਰੈੱਸ ਨੂੰ ਰਵਾਨਾ ਕੀਤਾ ਗਿਆ, ਜਿਸ ਤੋਂ ਬਾਅਦ ਖੜ੍ਹੀਆਂ ਹੋਰ ਟਰੇਨਾਂ ਨੂੰ ਵੀ ਵਾਰੀ-ਵਾਰੀ ਚਲਾਇਆ ਗਿਆ।


Related News