ਮਨਾਲੀ-ਲੇਹ ਰਾਜਮਾਰਗ ਆਵਾਜਾਈ ਲਈ ਕੀਤਾ ਗਿਆ ਬਹਾਲ
Sunday, May 19, 2024 - 03:37 PM (IST)
ਕੇਲਾਂਗ (ਵਾਰਤਾ)- ਸ਼ਨੀਵਾਰ ਨੂੰ ਸਰਹੱਦੀ ਸੜਕ ਸੰਗਠਨ ਵੱਲੋਂ ਮਨਾਲੀ-ਲੇਹ ਰਾਜਮਾਰਗ (ਐਨ.ਐਚ.-03) ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਡੀ.ਸੀ. ਲਾਹੌਲ-ਸਪੀਤੀ ਰਾਹੁਲ ਕੁਮਾਰ ਨੇ ਦੱਸਿਆ ਕਿ ਸੜਕ ਦੀ ਮੌਜੂਦਾ ਹਾਲਤ ਨੂੰ ਦੇਖਦਿਆਂ ਦਰਖਾ ਤੋਂ ਸਰਚੂ ਤੱਕ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇਗਾ ਅਤੇ ਅਗਲੇ ਹੁਕਮਾਂ ਤੱਕ ਵਾਹਨਾਂ ਨੂੰ ਬਦਲਵੇਂ ਦਿਨਾਂ ’ਤੇ ਚਲਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਬਰਾਲਾਚਾ ਦੱਰਾ ਮਾਰਗ ਦਾ ਇਕ ਵੱਡਾ ਹਿੱਸਾ ਇਸ ਵੇਲੇ ਬਰਫ਼ ਕਾਰਨ ਵਨ-ਵੇ ਹੈ, ਜਿਸ ਕਾਰਨ ਬਦਲਵੇਂ ਦਿਨਾਂ ਵਿਚ ਹਰ ਪਾਸੇ ਤੋਂ ਵਾਹਨਾਂ ਦੀ ਆਵਾਜਾਈ ਦੀ ਇਜਾਜ਼ਤ ਹੋਵੇਗੀ। 19 ਮਈ ਨੂੰ ਦਾਰਚਾ ਤੋਂ ਸਰਚੂ ਵੱਲ ਵਾਹਨਾਂ ਨੂੰ ਜਾਣ ਦਿੱਤਾ ਜਾਵੇਗਾ, ਜਿਸ ਵਿਚ ਚਾਰ ਬਾਈ ਚਾਰ ਵਾਹਨ, ਚਾਰ ਬਾਈ ਟੂ ਚੇਨ ਵਾਲੇ ਅਤੇ ਭਾਰੀ ਵਾਹਨਾਂ ਯਾਨੀ ਟਰੱਕਾਂ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਹੀ ਚੱਲਣ ਦਿੱਤਾ ਜਾਵੇਗਾ। ਫਿਲਹਾਲ ਬਰਫੀਲੀ ਸੜਕ ਕਾਰਨ ਮੋਟਰਸਾਈਕਲਾਂ ਅਤੇ ਛੋਟੇ ਫੋਰ-ਬਾਈ-ਟੂ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਰਹੇਗੀ। 20 ਮਈ ਨੂੰ ਸਰਚੂ ਤੋਂ ਦਾਰਚਾ-ਲਾਹੌਲ ਵੱਲ ਵਾਹਨਾਂ ਦੀ ਆਵਾਜਾਈ ਦੀ ਇਜਾਜ਼ਤ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8