ਕਰਫਿਊ ਦਰਮਿਆਨ ਖੁੱਲ੍ਹੀ ਕਪੂਰਥਲਾ ਦੀ ਰੇਲ ਕੋਚ ਫੈਕਟਰੀ, ਕੰਮ ਹੋਇਆ ਸ਼ੁਰੂ

04/29/2020 4:23:24 PM

ਕਪੂਰਥਲਾ (ਓਬਰਾਏ)— ਕੋਵਿਡ-19 ਨੂੰ ਚੁਣੌਤੀ ਦਿੰਦੇ ਹੋਏ ਦੇਸ਼ ਦੀ ਸਭ ਤੋਂ ਵੱਡੀ ਰੇਲ ਡੱਬੇ ਬਣਾਉਣ ਵਾਲੀ ਫੈਕਟਰੀ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਸਭ ਤੋਂ ਪਹਿਲਾਂ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ। ਦੇਸ਼ ਦੀ ਆਰਥਿਕ ਵਿਵਸਥਾ 'ਚ ਸਭ ਤੋਂ ਵੱਡਾ ਯੋਗਦਾਨ ਦੇਣ ਵਾਲੀ ਇਸ ਫੈਕਟਰੀ ਨੇ ਗ੍ਰੀਨ ਜ਼ੋਨ 'ਚ ਆਉਣ ਤੋਂ ਬਾਅਦ 50 ਫੀਸਦੀ ਸਟਾਫ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਪਿਛਲੇ ਇਕ ਮਹੀਨੇ ਤੋਂ ਪਟੜੀ ਤੋਂ ਉਤਰਿਆ ਡੱਬਿਆਂ ਦਾ ਨਿਰਮਾਣ ਇਕ ਵਾਰ ਫਿਰ ਪਟੜੀ 'ਤੇ ਆ ਜਾਵੇਗਾ।
ਇਹ ਵੀ ਪੜ੍ਹੋ: ਵੱਡੀ ਲਾਪਰਵਾਹੀ, ਪਾਜ਼ੇਟਿਵ ਮਰੀਜ਼ ਨੂੰ ਨੈਗੇਟਿਵ ਕਹਿ ਕੇ ਭੇਜਿਆ ਘਰ, ਦੇਰ ਰਾਤ ਮੁੜ ਸੱਦਿਆ ਹਸਪਤਾਲ

PunjabKesari

ਜਨਰਲ ਮੈਜੇਨਰ ਰਵਿੰਦਰ ਗੁਪਤਾ ਨੇ ਦੱਸਿਆ ਕਿ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਫੈਕਟਰੀ 'ਚ ਕੁਝ ਤਬਦੀਲੀਆਂ ਲਿਆਂਦੀਆਂ ਗਈਆਂ। ਸਵੇਰੇ ਫੈਕਟਰੀ ਖੁੱਲ੍ਹਣ ਤੋਂ ਪਹਿਲਾਂ ਹਰ ਵਰਕਸ਼ਾਪ ਨੂੰ ਸੈਨੀਟਾਈਜ਼ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: 'ਕੋਰੋਨਾ' ਕਾਰਨ ਹੁਸ਼ਿਆਰਪੁਰ ਦੇ ਨੌਜਵਾਨ ਦੀ ਦੁਬਈ 'ਚ ਮੌਤ

PunjabKesari

ਉਸ ਤੋਂ ਬਾਅਦ ਹਰ ਕਰਮਚਾਰੀ ਕੁਝ ਨਿਯਮਾਂ ਦਾ ਪਾਲਣ ਕਰਦਾ ਹੈ, ਜਿਵੇਂ-ਜਿਵੇਂ ਵਾਰ-ਵਾਰ ਹੱਥ ਧੌਣੇ ਪੈਂਦੇ ਹਨ ਅਤੇ ਫਿਰ ਮਾਸਕ, ਜੋਕਿ ਫੈਕਟਰੀ ਦੇ ਅੰਦਰ ਹੀ ਬਣ ਰਹੇ ਹਨ, ਉਹ ਪਾਉਣੇ ਜ਼ਰੂਰੀ ਹਨ। ਕੋਵਿਡ-19 ਤੋਂ ਬਚਣ ਲਈ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖ ਕੇ ਕੰਮ ਕੀਤਾ ਜਾ ਰਿਹਾ ਹੈ। ਰੇਲ ਕੋਚ ਫੈਕਟਰੀ ਦੇ ਅੰਦਰ ਕਾਲੋਨੀ 'ਚ ਰਹਿੰਦੇ ਸਟਾਫ ਨੂੰ ਹੀ ਕੰਮ 'ਤੇ ਆਉਣ ਦੀ ਇਜਾਜ਼ਤ ਹੈ।
ਇਹ ਵੀ ਪੜ੍ਹੋ: ''ਪੁਲਸ'' ਸਟਿੱਕਰਾਂ ਬਾਰੇ ਸ਼ਿਕਾਇਤ ਕਰਨੀ ਪਈ ਮਹਿੰਗੀ, ਥਾਣੇ ਜਾਂਦਿਆਂ ਦਾ ਚਾੜ੍ਹਿਆ ਕੁਟਾਪਾ

PunjabKesari

ਰੇਲ ਕੋਚ ਫੈਕਟਰੀ ਨੂੰ ਇਸ ਸਾਲ 1800 ਕੋਚ ਬਣਾਉਣ ਦਾ ਟਾਰਗੇਟ ਮਿਲਿਆ ਹੈ। ਉਥੇ ਹੀ ਇਕ ਮਹੀਨਾ ਤਾਂ ਲਾਕ ਡਾਊਨ 'ਟ ਨਿਕਲ ਗਿਆ। 5 ਕੋਚ ਰੋਜ਼ਾਨਾ ਬਣਾਉਣ ਵਾਲੀ ਫੈਕਟਰੀ ਦੇ ਵਰਕਰਾਂ ਦੇ ਅੱਜ ਵੀ ਹੌਂਸਲੇ ਬੁਲੰਦ ਹਨ ਅਤੇ ਇਸ ਟਾਰਗੇਟ ਨੂੰ ਪੂਰਾ ਕਰਨ ਦਾ ਜਜ਼ਬਾ ਰੱਖਦੇ ਹਨ, ਭਾਵੇਂ ਇਸ ਦੌਰਾਨ ਵਰਕਰਾਂ ਦੀ ਗਿਣਤੀ ਘੱਟ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਇਸ ਸਰਦਾਰ ਨੇ 'ਕੋਰੋਨਾ' ਨੂੰ ਲੈ ਬਣਾਈ 'ਗਜ਼ਲ', ਲੋਕਾਂ ਨੂੰ ਦਿੱਤਾ ਇਹ ਸੰਦੇਸ਼

PunjabKesari


shivani attri

Content Editor

Related News