ਪੰਜਾਬ 'ਚ ਟਲਿਆ ਵੱਡਾ ਰੇਲ ਹਾਦਸਾ, ਟੁੱਟੇ ਟਰੈਕ 'ਤੇ ਚੜ੍ਹ ਗਈ ਟਰੇਨ (ਵੀਡੀਓ)
Thursday, Dec 10, 2020 - 10:11 AM (IST)
ਮਾਨਸਾ (ਵੈੱਬ ਡੈਸਕ, ਸੰਦੀਪ ਮਿੱਤਲ) : ਮਾਨਸਾ ਦੇ ਪਿੰਡ ਨਰਿੰਦਰ ਪੁਰਾ ਵਿਖੇ ਦੇਰ ਰਾਤ ਨੂੰ ਰੇਲਵੇ ਲਾਈਨ ਦੋ ਫੁੱਟ ਟੁੱਟੀ ਹੋਈ ਸੀ ਅਤੇ ਜਦੋਂ ਅਵਧ ਆਸਾਮ ਐਕਸਪ੍ਰੈਸ ਗੱਡੀ ਇੱਥੋਂ ਲੰਘਣ ਲੱਗੀ ਤਾਂ ਟੁੱਟੇ ਹੋਏ ਟਰੈਕ 'ਤੇ ਚੜ੍ਹ ਗਈ ਪਰ ਡਰਾਈਵਰ ਦੀ ਸੂਝ-ਬੂਝ ਕਾਰਨ ਗੱਡੀ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ ਕਿਉਂਕਿ ਡਰਾਈਵਰ ਨੇ ਇਕਦਮ ਗੱਡੀ ਰੋਕ ਲਈ।
ਮੌਕੇ 'ਤੇ ਗੱਡੀ ਦੇ ਡਰਾਈਵਰ ਨੇ ਮਾਨਸਾ ਰੇਲਵੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਰੇਲਵੇ ਅਧਿਕਾਰੀ, ਟੈਕਨੀਕਲ ਟੀਮ, ਰੇਲਵੇ ਪੁਲਸ ਅਤੇ ਸਥਾਨਕ ਪੁਲਸ ਦੇ ਅਧਿਕਾਰੀਆਂ ਨੇ ਮੌਕੇ 'ਤੇ ਪੁਹੰਚ ਕੇ ਟਰੈਕ ਦੀ ਦੋ ਫੁੱਟ ਟੁੱਟੀ ਲਾਈਨ ਦੀ ਮੁਰੰਮਤ ਕੀਤੀ ਅਤੇ ਫਿਰ ਗੱਡੀ ਅਗਲੇ ਸਫ਼ਰ ਲਈ ਰਵਾਨਾ ਕੀਤੀ। ਡਰਾਈਵਰ ਨੂੰ ਜੇਕਰ ਰੇਲਵੇ ਲਾਈਨ ਦੀ ਗੜਬੜੀ ਬਾਰੇ ਪਤਾ ਨਾ ਲੱਗਦਾ ਤਾਂ ਮੁਸਾਫ਼ਰਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ।
ਇਹ ਵੀ ਪੜ੍ਹੋ : ਰਾਜਪੁਰਾ 'ਚ ਫੜ੍ਹੀ ਨਾਜਾਇਜ਼ ਸ਼ਰਾਬ ਦੀ ਫੈਕਟਰੀ ਪਿੱਛੇ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ : ਆਪ
ਇਸ ਬਾਰੇ ਮੁਸਾਫ਼ਰਾਂ ਦਾ ਕਹਿਣਾ ਹੈ ਕਿ ਰੇਲਵੇ ਅਧਿਕਾਰੀਆਂ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਲਾਈਨ ਕਿਸ ਤਰ੍ਹਾਂ ਟੁੱਟ ਗਈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਦੌਰਾਨ ਵੱਡਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਸੀ ਅਤੇ ਜੇਕਰ ਕਿਸੇ ਰੇਲਵੇ ਮੁਲਾਜ਼ਮ ਦੀ ਗਲਤੀ ਹੈ ਤਾਂ ਉਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ