ਪੁਲਸ ਨੇ ਢਾਬਿਆਂ ’ਤੇ ਛਾਪੇਮਾਰੀ ਕਰ ਕੇ ਸ਼ਰਾਬ ਪੀਂਦੇ 12 ਫੜੇ
Saturday, Aug 25, 2018 - 04:45 AM (IST)

ਮਾਛੀਵਾਡ਼ਾ ਸਾਹਿਬ,(ਟੱਕਰ, ਸਚਦੇਵਾ)-ਢਾਬਿਆਂ, ਹੋਟਲਾਂ ਤੇ ਨਾਜਾਇਜ਼ ਤੌਰ ’ਤੇ ਸ਼ਰਾਬ ਪਿਲਾਉਣ ਵਾਲਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਬੀਤੀ ਰਾਤ ਮਾਛੀਵਾਡ਼ਾ ਪੁਲਸ ਨੇ ਛਾਪੇਮਾਰੀ ਕੀਤੀ ਤੇ 12 ਵਿਅਕਤੀਆਂ ਨੂੰ ਕਾਬੂ ਕਰ ਲਿਆ। ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਰਾਤ 8 ਵਜੇ ਤੋਂ ਬਾਅਦ ਵੱਖ-ਵੱਖ ਢਾਬਿਆਂ ’ਤੇ ਛਾਪੇਮਾਰੀ ਕੀਤੀ ਤੇ ਇਕ ਢਾਬੇ ਤੋਂ 6 ਤੇ ਦੂਜੇ ਤੋਂ 4 ਵਿਅਕਤੀ ਕਾਬੂ ਕੀਤੇ, ਜਿਸ ’ਤੇ ਪੁਲਸ ਨੇ ਇਨ੍ਹਾਂ ਵਿਅਕਤੀਆਂ ਤੋਂ ਇਲਾਵਾ 2 ਢਾਬਾ ਮਾਲਕਾਂ ਸਮੇਤ 12 ਵਿਅਕਤੀਆਂ ’ਤੇ ਮਾਮਲਾ ਦਰਜ ਕਰ ਲਿਆ। ਮਾਛੀਵਾਡ਼ਾ ਇਲਾਕੇ ਵਿਚ ਇਹ ਨਾਜਾਇਜ਼ ਸ਼ਰਾਬ ਪਿਲਾਉਣ ਵਾਲਿਆਂ ਖਿਲਾਫ਼ ਬਹੁਤ ਹੀ ਦੇਰ ਬਾਅਦ ਕਾਰਵਾਈ ਹੋਈ ਤੇ ਇਕਦਮ ਸ਼ਹਿਰ ਵਿਚ ਹਡ਼ਕੰਪ ਮਚ ਗਿਆ। ਇਲਾਕੇ ਦੇ ਸਿਆਸੀ ਆਗੂਆਂ ਤੇ ਪਤਵੰਤੇ ਸ਼ਹਿਰੀਆਂ ਵਲੋਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਬਹੁਤ ਸਿਫ਼ਾਰਸ਼ਾਂ ਕੀਤੀਆਂ ਗਈਅਾਂ ਕਿ ਇਸ ਵਾਰ ਚਿਤਾਵਨੀ ਦੇ ਕੇ ਮੁਲਜ਼ਮਾਂ ਨੂੰ ਛੱਡ ਦਿੱਤਾ ਜਾਵੇ ਤੇ ਅੱਗੇ ਤੋਂ ਕੋਈ ਵੀ ਕਾਨੂੰਨ ਦੀ ਉਲੰਘਣਾ ਕਰੇ ਤਾਂ ਬੇਸ਼ੱਕ ਪਰਚਾ ਦਰਜ ਕਰ ਦਿੱਤਾ ਜਾਵੇ ਪਰ ਪੁਲਸ ਦੇ ਨਵੇਂ ਆਏ ਉੱਚ ਅਧਿਕਾਰੀ ਨੇ ਕਿਸੇ ਦੀ ਨਾ ਸੁਣੀ ਤੇ ਪਰਚਾ ਦਰਜ ਕਰ ਦਿੱਤਾ ਅਤੇ ਜ਼ਮਾਨਤ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।