ਨਸ਼ਾ ਤਸਕਰਾਂ ਵਿਰੁੱਧ ਪੁਲਸ ਦੀ ਵੱਡੀ ਰੇਡ, ਫਿਰ ਵੀ ਹੱਥ ਖਾਲੀ
Tuesday, Jul 16, 2019 - 11:23 AM (IST)
ਮੋਗਾ (ਗੋਪੀ ਰਾਓਕੇ)—4 ਦਿਨ ਪਹਿਲਾਂ ਮੋਗਾ 'ਚ ਸ਼ਰੇਆਮ ਵਿੱਕਦੇ ਸਨਥੈਟਿਕ ਡਰੱਗ ਤੋਂ ਪੀੜਤ ਇਕ ਲੜਕੀ ਵਲੋਂ ਕਥਿਤ ਤੌਰ 'ਤੇ ਵੱਡੇ ਖੁਲਾਸੇ ਕਰਨ ਮਗਰੋਂ ਅੱਜ ਮੋਗਾ ਪੁਲਸ ਹਰਕਤ 'ਚ ਆਈ ਹੈ। ਪੁਲਸ ਨੇ ਅੱਜ ਤੜਕਸਾਰ ਮੋਗਾ ਵਿਖੇ ਵੱਖ-ਵੱਖ ਥਾਵਾਂ 'ਤੇ ਰਹਿੰਦੇ ਸ਼ੱਕੀ ਨਸ਼ਾ ਤਸਕਰਾਂ ਵਿਰੁੱਧ ਵੱਡੇ ਲਾਮਲਸ਼ਕਰ ਨਾਲ ਰੇਡ ਤਾਂ ਕੀਤੀ, ਪਰ ਪਤਾ ਲੱਗਾ ਹੈ ਕਿ ਪੁਲਸ ਦੇ ਹੱਥ ਖਾਲੀ ਹੀ ਰਹੇ। ਜਾਣਕਾਰੀ ਮੁਤਾਬਕ ਡੀ.ਐੱਸ.ਪੀ. ਸਿਟੀ ਪਰਮਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਕੀਤੇ ਗਏ ਇਸ ਵੱਡੇ ਆਪਰੇਸ਼ਨ 'ਚ 4 ਥਾਣਾ ਮੁਖੀ ਸਮੇਤ 7 ਦੇ ਲਗਭਗ ਪੁਲਸ ਮੁਲਾਜ਼ਮ ਸ਼ਾਮਲ ਸਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਵਲੋਂ ਅਤਿ ਗੁਪਤ ਰੱਖੇ ਗਏ ਇਸ ਆਪਰੇਸ਼ਨ ਦੀ ਆਖਰਕਾਰ ਨਸ਼ਾ ਤਸਕਰਾਂ ਨੂੰ ਕਿਵੇਂ ਪਹਿਲਾਂ ਹੀ ਭਿੜਕ ਪੈ ਗਈ। ਇਹ ਮਾਮਲਾ ਮੋਗਾ ਦੇ ਚਰਚਾ ਦੇ ਵਿਸ਼ਾ ਹੈ।