ਰਾਜਸਭਾ 'ਚ ਰਾਘਵ ਚੱਢਾ ਦਾ ਦਮਦਾਰ ਭਾਸ਼ਣ, ਭਾਜਪਾ ਸਰਕਾਰ ਨੂੰ ਕੀਤੇ ਤਿੱਖੇ ਸਵਾਲ

Tuesday, Dec 20, 2022 - 12:44 AM (IST)

ਰਾਜਸਭਾ 'ਚ ਰਾਘਵ ਚੱਢਾ ਦਾ ਦਮਦਾਰ ਭਾਸ਼ਣ, ਭਾਜਪਾ ਸਰਕਾਰ ਨੂੰ ਕੀਤੇ ਤਿੱਖੇ ਸਵਾਲ

ਨਵੀਂ ਦਿੱਲੀ: ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸਰਦ ਰੁੱਤ ਸੈਸ਼ਨ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਹਨ। ਪ੍ਰਸਤਾਵਿਤ ਬਜਟ ਤੋਂ ਵੱਧ ਪੈਸਿਆਂ ਦੀ ਮੰਗ 'ਤੇ ਰਾਘਵ ਚੱਢਾ ਨੇ ਕਿਹਾ ਕਿ ਕਾਸ਼ ਇਹ ਸਹੂਲਤ ਦੇਸ਼ ਦੇ ਆਮ ਆਦਮੀ ਨੂੰ ਵੀ ਮਿਲਦੀ ਜਿਸ ਨੂੰ ਮਹੀਨੇ ਦੇ ਅਖ਼ੀਰਲੇ ਦਿਨਾਂ ਵਿਚ ਸੰਘਰਸ਼ ਕਰਨਾ ਪੈਂਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਰੋਜ਼ੀ-ਰੋਟੀ ਲਈ ਵਿਦੇਸ਼ ਗਏ ਪੰਜਾਬੀ ਦੀ ਮੌਤ, ਪਰਿਵਾਰ ਨੂੰ ਮ੍ਰਿਤਕ ਦੇਹ ਲਈ 22 ਦਿਨ ਕਰਨਾ ਪਿਆ ਇੰਤਜ਼ਾਰ

ਸੋਮਵਾਰ ਨੂੰ ਰਾਜਸਭਾ ਵਿਚ ਆਪਣੇ ਸੰਬੋਧਨ ਦੌਰਾਨ ਰਾਜ ਸਭਾ ਮੈਂਬਰ ਨੇ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਤੁਸੀਂ ਮੁਫ਼ਤ ਦੀਆਂ ਰੇਓੜੀਆਂ ਵੀ ਨਹੀਂ ਵੰਡਦੇ, ਫਿਰ ਕਰਜ਼ੇ ਦੇ 85 ਲੱਖ ਕਰੋੜ ਕਿੱਥੇ ਗਏ। ਇਸ ਦੇ ਨਾਲ ਹੀ ਰਾਘਵ ਚੱਢਾ ਨੇ ਬੇਰੋਜ਼ਗਾਰੀ, ਮਹਿੰਗਾਈ, ਰੁਪਏ ਦੀ ਡਿਗਦੀ ਕੀਮਤ, ਨਿਜੀ ਨਿਵੇਸ਼ ਵਿਚ ਗਿਰਾਵਟ, ਕਿਸਾਨਾਂ ਨਾਲ ਜੁੜੇ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ।

ਇਹ ਖ਼ਬਰ ਵੀ ਪੜ੍ਹੋ - ਸੁੱਚਾ ਸਿੰਘ ਲੰਗਾਹ ਦੀ ਹੋਈ ਘਰ ਵਾਪਸੀ, ਧਾਰਮਿਕ ਸਜ਼ਾ ਪੂਰੀ ਕਰ ਸ੍ਰੀ ਅਕਾਲ ਤਖਤ ਸਾਹਿਬ ’ਤੇ ਸੌਂਪਿਆ ਪੱਤਰ

ਕਿਸਾਨਾਂ ਦਾ ਮੁੱਦਾ ਚੁਕਦਿਆਂ ਰਾਘਵ ਚੱਢਾ ਨੇ ਕਿਹਾ ਕਿ ਸਾਡੀ ਅਰਥਵਿਵਸਥਾ ਲਈ ਇਕ ਬਿਮਾਰੀ ਦੀ ਤਰ੍ਹਾਂ ਹੈ ਕਿ ਪੂੰਜੀਪਤੀਆਂ ਦਾ ਕਰਜ਼ਾ ਮੁਆਫ਼ ਕੀਤਾ ਜਾ ਰਿਹਾ ਹੈ ਪਰ ਅੰਨਦਾਤਾ ਦੀ ਵਾਰੀ ਸਰਕਾਰ ਕੋਲ ਪੈਸੇ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਪਿਛਲੇ 8 ਸਾਲਾਂ 'ਚ ਕਿਸਾਨਾਂ 'ਤੇ ਕਰਜ਼ੇ ਦਾ ਬੋਝ 53 ਫ਼ੀਸਦੀ ਵੱਧ ਗਿਆ ਹੈ। ਅੱਜ ਹਰ ਕਿਸਾਨ 'ਤੇ ਔਸਤਨ 75 ਹਜ਼ਾਰ ਰੁਪਏ ਕਰਜ਼ਾ ਹੈ। ਸਾਲ 2021-22 ਵਿਚ 10851 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਜਿਸ ਦਾ ਮਤਲਬ ਹੈ ਰੋਜ਼ਾਨਾ ਤਕਰੀਬਨ 30 ਕਿਸਾਨਾਂ ਨੇ ਆਪਣੀ ਜਾਨ ਦਿੱਤੀ ਹੈ। ਉਨ੍ਹਾਂ ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨ ਭੋਲਾ ਹੋ ਸਕਦਾ ਹੈ ਪਰ ਭੁਲੱਕੜ ਨਹੀਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News