ਭਗਵੰਤ ਮਾਨ ਸਰਕਾਰ ਨੇ 12 ਦਿਨਾਂ ’ਚ ਜੋ ਕੀਤਾ, ਉਹ ਸਾਬਕਾ ਸਰਕਾਰਾਂ 12 ਸਾਲਾਂ ’ਚ ਨਹੀਂ ਕਰ ਸਕੀਆਂ: ਰਾਘਵ ਚੱਢਾ

Wednesday, Mar 30, 2022 - 11:31 AM (IST)

ਭਗਵੰਤ ਮਾਨ ਸਰਕਾਰ ਨੇ 12 ਦਿਨਾਂ ’ਚ ਜੋ ਕੀਤਾ, ਉਹ ਸਾਬਕਾ ਸਰਕਾਰਾਂ 12 ਸਾਲਾਂ ’ਚ ਨਹੀਂ ਕਰ ਸਕੀਆਂ: ਰਾਘਵ ਚੱਢਾ

ਜਲੰਧਰ (ਧਵਨ)–ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਹੈ ਕਿ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਨੇ ਪਿਛਲੇ 12 ਦਿਨਾਂ ਵਿਚ ਜੋ ਕੁਝ ਕਰ ਦਿੱਤਾ ਹੈ, ਉਹ ਬੀਤੇ ਦੀ ਕੋਈ ਵੀ ਸਰਕਾਰ ਨਹੀਂ ਕਰ ਸਕੀ ਹੈ। ਰਾਘਵ ਚੱਢਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਬੀਤੇ ਵਿਚ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਸੂਬੇ ਵਿਚ ਸ਼ਾਸਨ ਕੀਤਾ ਹੈ ਪਰ ਉਨ੍ਹਾਂ ਵੱਲੋਂ ਪਿਛਲੇ 12 ਸਾਲਾਂ ਵਿਚ ਅਜਿਹੀ ਕੋਈ ਵੀ ਉਪਲੱਬਧੀ ਦਰਜ ਨਹੀਂ ਕੀਤੀ ਗਈ, ਜੋ ਹੁਣ ਭਗਵੰਤ ਮਾਨ ਸਰਕਾਰ ਨੇ 12 ਦਿਨਾਂ ਵਿਚ ਹਾਸਲ ਕਰ ਲਈ ਹੈ।

ਇਹ ਵੀ ਪੜ੍ਹੋ: ਫਿਲੌਰ 'ਚ ਖ਼ੌਫ਼ਨਾਕ ਵਾਰਦਾਤ, ਧੀ ਨੇ ਕੀਤਾ ਬਜ਼ੁਰਗ ਮਾਂ ਦਾ ਬੇਰਹਿਮੀ ਨਾਲ ਕਤਲ

PunjabKesari

ਰਾਘਵ ਚੱਢਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਭਗਵੰਤ ਮਾਨ ਸਰਕਾਰ ਵੱਲੋਂ ਅਜਿਹੇ ਹੀ ਹੋਰ ਮਹੱਤਵਪੂਰਨ ਫ਼ੈਸਲੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਦਿਸ਼ਾ ਵਿਚ ਭਗਵੰਤ ਮਾਨ ਸਰਕਾਰ ਨੇ ਆਪਣੇ ਕਦਮ ਵਧਾ ਦਿੱਤੇ ਹਨ।

ਇਹ ਵੀ ਪੜ੍ਹੋ: ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ’ਤੇ ਸੁਖਪਾਲ ਖਹਿਰਾ ਨੇ ਕੱਸਿਆ ਤੰਜ, ਜਾਣੋ ਕੀ ਬੋਲੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News