ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਦੇਸ਼ ਵਿਚਲੇ ਸਤਿਸੰਗ ਪ੍ਰੋਗਰਾਮ ਰੱਦ

Monday, Mar 16, 2020 - 07:39 AM (IST)

ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਦੇਸ਼ ਵਿਚਲੇ ਸਤਿਸੰਗ ਪ੍ਰੋਗਰਾਮ ਰੱਦ

ਬਾਬਾ ਬਕਾਲਾ ਸਾਹਿਬ, (ਰਾਕੇਸ਼)- ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਕੋਰੋਨਾ ਵਾਇਰਸ ਕਾਰਣ ਅਹਿਤਿਆਤ ਵਜੋਂ ਪਹਿਲਾਂ ਜੰਮੂ ’ਚ ਹੋਣ ਵਾਲੇ 7 ਤੇ 8 ਮਾਰਚ ਦੇ ਸਤਿਸੰਗ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਦੇਸ਼ ’ਚ ਲਗਾਤਾਰ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਦਾ ਹੋਏ ਦੇਖ 17-18 ਮਾਰਚ ਨੂੰ ਮੁੰਬਈ ਵਿਖੇ ਹੋਣ ਵਾਲੇ ਸਤਿਸੰਗ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਸਨ। ਇਸੇ ਤਰ੍ਹਾਂ ਹਰਿਆਣਾ ’ਚ ਹੋਣ ਵਾਲੇ ਪ੍ਰੋਗਰਾਮਾਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਡੇਰਾ ਪ੍ਰਬੰਧਕਾਂ ਵੱਲੋਂ ਡੇਰਾ ਬਿਆਸ ਦੇ ਲੈਟਰਪੈਡ ’ਤੇ ਪੱਤਰ ਨੰਬਰ : 43 ਰਾਹੀਂ ਸਾਰੇ ਹੀ ਜ਼ੋਨਲ ਸੈਕਟਰੀਜ਼ ਤੇ ਏਰੀਆ ਸੈਕਟਰੀਜ਼ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹ ਵੀ ਵੱਖ-ਵੱਖ ਸਤਿਸੰਗ ਘਰਾਂ ’ਚ ਇਸ ਦੀ ਬਾਕਾਇਦਾ ਸੂਚਨਾ ਸੰਗਤ ਨੂੰ ਦੇਣ। ਇਸ ਤੋਂ ਇਲਾਵਾ ਡੇਰਾ ਮੁਖੀ ਬਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਵੱਲੋਂ ਡੇਰਾ ਬਿਆਸ ਵਿਚਲੇ ਹੋਣ ਵਾਲੇ 22 ਤੇ 29 ਮਾਰਚ ਅਤੇ 5 ਅਪ੍ਰੈਲ ਦੇ ਭੰਡਾਰੇ ਵੀ ਮਨਸੂਖ ਕਰ ਦਿੱਤੇ ਗਏ। ਨਾਮ ਦਾਨ ਦੀ ਰਜਿਸਟਰੇਸ਼ਨ ਵੀ ਮੁਲਤਵੀ ਕਰ ਦਿੱਤੀ ਗਈ ਹੈ। ਡੇਰਾ ਪ੍ਰਬੰਧਕਾਂ ਵੱਲੋਂ ਅਹਿਤਿਆਤ ਵਰਤਦਿਆਂ ਸਮੱੁਚੇ ਭਾਰਤ ਅਤੇ ਦੇਸ਼ਾਂ-ਵਿਦੇਸ਼ਾਂ ’ਚ ਬਣੇ ਡੇਰਾ ਬਿਆਸ ਦੇ ਸਤਿਸੰਗ ਘਰਾਂ ਵਿਚ ਹੋਣ ਵਾਲੇ ਰੋਜ਼ਾਨਾ ਅਤੇ ਹਫਤਾਵਾਰੀ ਸਤਿਸੰਗ ਵੀ ਬੰਦ ਕਰ ਦਿੱਤੇ ਗਏ ਹਨ। ਬਾਬਾ ਜੀ ਵੱਲੋਂ ਸੰਗਤ ਨੂੰ ਬੇਨਤੀ ਕਰਦਿਆਂ ਕਿਹਾ ਗਿਆ ਹੈ ਕਿ ਉਹ ਮੌਜੂਦਾਂ ਹਾਲਾਤ ਨੂੰ ਮੱੁਖ ਰੱਖਦੇ ਹੋਏ ਡੇਰਾ ਬਿਆਸ ਨਾ ਆਉਣ ਅਤੇ ਨਾ ਹੀ ਸਮੂਹ ਸੰਗਤਾਂ ਨੂੰ ਅਜਿਹੇ ਸਮੇਂ ’ਚ ਸਫਰ ਕਰਨ ਲਈ ਹੀ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਡੇਰਾ ਬਿਆਸ ਪੱੁਜਣ ਵਾਲੇ ਸ਼ਰਧਾਲੂਆਂ ਦੀ ਬਾਕਾਇਦਾ ਸਕਰੀਨਿੰਗ ਕੀਤੀ ਜਾ ਰਹੀ ਹੈ। ਵਿਸ਼ੇਸ਼ ਸਕਰੀਨਿੰਗ ਮਸ਼ੀਨ ਰਾਹੀਂ ਹਰ ਆਉਣ-ਜਾਣ ਵਾਲੇ ਦੀ ਪੂਰਨ ਜਾਂਚ ਕੀਤੀ ਜਾ ਰਹੀ ਹੈ। ਸ਼ਰਧਾਲੂਆਂ ਨੂੰ ਇਨ੍ਹਾਂ ਦਿਨਾਂ ’ਚ ਡੇਰੇ ਅੰਦਰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਗਈ।


author

Bharat Thapa

Content Editor

Related News