ਕੋਰੋਨਾ ਦੇ ਮੱਦੇਨਜ਼ਰ ਡੇਰਾ ਬਿਆਸ ਨੇ ਸਾਰੇ ਸਤਿਸੰਗ ਪ੍ਰੋਗਰਾਮ 31ਮਈ ਤੱਕ ਕੀਤੇ ਰੱਦ
Friday, Mar 19, 2021 - 02:10 PM (IST)
ਜਲੰਧਰ (ਗੁਲਸ਼ਨ)– ਦੇਸ਼ ਵਿਚ ਕੋਰੋਨਾ ਲਾਗ ਦੀ ਬੀਮਾਰੀ ਕਾਰਨ ਪੈਦਾ ਹੋਏ ਹਾਲਾਤ ਕਰਕੇ ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਨੇ 31 ਮਈ 2021 ਤੱਕ ਡੇਰਾ ਬਿਆਸ ਅਤੇ ਵੱਖ-ਵੱਖ ਸ਼ਹਿਰਾਂ ਵਿਚ ਸਥਿਤ ਸਤਿਸੰਗ ਘਰਾਂ ਵਿਚ ਹੋਣ ਵਾਲੇ ਸਤਿਸੰਗ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਇਹ ਸਾਰੇ ਸਤਿਸੰਗ ਦੇ ਪ੍ਰੋਗਰਾਮ 31 ਮਈ ਤੱਕ ਰੱਦ ਰਹਿਣਗੇ।
ਇਹ ਵੀ ਪੜ੍ਹੋ :ਅੰਧ ਵਿਸ਼ਵਾਸ ਨੇ ਟੱਪੀਆਂ ਹੱਦਾਂ, ਜਲੰਧਰ ’ਚ ਮੰਗਲੀਕ ਅਧਿਆਪਕਾ ਨੇ ਰਚਾਇਆ 13 ਸਾਲਾ ਮੁੰਡੇ ਨਾਲ ਵਿਆਹ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਤੋਂ ਹੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਿਰਧਾਰਿਤ ਸਤਿਸੰਗ ਪ੍ਰੋਗਰਾਮ ਰੱਦ ਚੱਲ ਰਹੇ ਹਨ। ਪਹਿਲਾਂ 31 ਮਾਰਚ ਤੱਕ ਸਤਿਸੰਗ ਰੱਦ ਕੀਤੇ ਗਏ ਸਨ ਪਰ ਹੁਣ 31 ਮਈ ਤੱਕ ਸਤਿਸੰਗ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਡੇਰੇ ਵਿਚ ਸੰਗਤ ਅਤੇ ਵਿਜ਼ੀਟਰਜ਼ ਦੀ ਐਂਟਰੀ ਵੀ ਬੰਦ ਰਹੇਗੀ।
ਇਹ ਵੀ ਪੜ੍ਹੋ : ਕੈਪਟਨ ਵੱਲੋਂ ਖੇਤਰੀਕਰਨ ਦੀ ਨੀਤੀ ਦਾ ਸਖ਼ਤ ਵਿਰੋਧ, ਕਿਹਾ-‘ਅਮਰਿੰਦਰ ਭਾਰਤੀਆਂ ਦੇ ਹੱਕ ’ਚ ਖੜ੍ਹਾ’
ਜ਼ਿਕਰਯੋਗ ਹੈ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਨਾਲ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਅਧਿਆਤਮਕ ਤੌਰ ਉਤੇ ਜੁੜੇ ਹੋਏ ਹਨ। ਬੀਤੇ ਸਾਲ ਦੀ ਸ਼ੁਰੂਆਤ ਵਿੱਚ ਹੀ ਕੋਰੋਨਾ ਦੇ ਵਧਦੇ ਕੇਸਾਂ ਨੂੰ ਵੇਖਦੇ ਅਤੇ ਸਾਵਧਾਨੀ ਵਜੋਂ ਡੇਰਾ ਬਿਆਸ ਵੱਲੋਂ ਸਾਰੇ ਭੰਡਾਰਾ ਅਤੇ ਸਤਿਸੰਗ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਸਨ, ਜਿਸ ਤੋਂ ਬਾਅਦ ਹਾਲਾਤ ਨੂੰ ਵੇਖਦੇ ਹੋਏ ਸਮੇਂ-ਸਮੇਂ ‘ਤੇ ਡੇਰੇ ਨੂੰ ਬੰਦ ਰੱਖਣ ਦੀਆਂ ਤਰੀਕਾਂ ਵਿੱਚ ਵਾਧਾ ਕੀਤਾ ਜਾਂਦਾ ਰਿਹਾ ਹੈ।
ਇਹ ਵੀ ਪੜ੍ਹੋ : ਹੋਲੇ-ਮਹੱਲੇ ਮੌਕੇ ਹੁਣ ਸਿਰਫ਼ ਇਨ੍ਹਾਂ ਸ਼ਰਧਾਲੂਆਂ ਲਈ ਲਾਜ਼ਮੀ ਹੋਵੇਗੀ ਕੋਰੋਨਾ ਨੈਗੇਟਿਵ ਰਿਪੋਰਟ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ