ਬਰਸਾਤ ਨਾਲ ਟਹਿਕੀਆਂ ਹਾੜੀ ਦੀਆਂ ਫਸਲਾਂ

Monday, Feb 12, 2018 - 04:35 PM (IST)

ਬਰਸਾਤ ਨਾਲ ਟਹਿਕੀਆਂ ਹਾੜੀ ਦੀਆਂ ਫਸਲਾਂ


ਜ਼ੀਰਾ (ਅਕਾਲੀਆਂਵਾਲਾ) - ਐਤਵਾਰ ਦੀ ਰਾਤ ਤੋਂ ਪੈ ਰਹੀ ਬਰਸਾਤ ਨੇ ਹਾੜੀ ਦੀਆਂ ਫਸਲਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਮੌਕੇ ਮੌਸਮ ਵਿਚ ਆਈ ਵੱਡੀ ਤਬਦੀਲੀ ਕਾਰਨ ਇਕ ਮਹੀਨਾ ਕਣਕ ਦੀ ਬਿਜਾਈ ਪਿਛੜ ਗਈ ਸੀ। ਕਿਸਾਨਾਂ ਵੱਲੋਂ ਕਣਕਾਂ ਨੂੰ ਦੂਸਰਾ ਪਾਣੀ ਲਗਾਇਆ ਜਾ ਰਿਹਾ ਸੀ। ਇਸ ਮੌਕੇ ਕੁਦਰਤ ਅਜਿਹੀ ਮਿਹਰਨਬਾਨ ਹੋਈ ਕਿ ਬਰਸਾਤ ਨੇ ਹਾੜੀ ਦੀਆਂ ਫਸਲਾਂ ਦਾ ਰੰਗ ਨਿਖਾਰ ਦਿੱਤਾ ਹੈ। ਖੇਤੀਬਾੜੀ ਅਧਿਕਾਰੀਆਂ ਮੁਤਾਬਕ ਸਰਦ ਰੁੱਤ ਦੀ ਇਹ ਬਰਸਾਤ ਫਸਲਾਂ ਦੇ ਲਈ ਕਾਫੀ ਲਾਹੇਵੰਦ ਹੈ ਅਤੇ ਫਸਲਾਂ ਨੂੰ ਵਧਣ ਫੁੱਲਣ ਦੇ ਲਈ ਇਹ ਬਰਸਾਤ ਮਦਦਗਾਰ ਬਣੇਗੀ।


Related News