ਲੱਚਰ ਗਾਇਕੀ ਗਾਉਣ ਵਾਲੇ ਗਾਇਕਾਂ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ : ਆਰ. ਨੇਤ

Wednesday, Mar 11, 2020 - 04:32 PM (IST)

ਲੱਚਰ ਗਾਇਕੀ ਗਾਉਣ ਵਾਲੇ ਗਾਇਕਾਂ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ : ਆਰ. ਨੇਤ

ਬੁਢਲਾਡਾ (ਮਨਜੀਤ) : ਅੱਜ ਪੰਜਾਬੀ ਗਾਇਕੀ ਜੇਕਰ ਸਮਾਜ ਨੂੰ ਸੇਧ ਦੇਣ ਵਾਲੀ ਹੋਵੇ ਤਾਂ ਸਮਾਜ 'ਚ ਪਿਆਰ, ਭਾਈਚਾਰਕ ਸਾਂਝ ਕਾਇਮ ਹੋ ਸਕਦੀ ਹੈ। ਇਹ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਦੀ ਗਾਇਕੀ ਫਰਜਾਂ ਨੂੰ ਭੁੱਲ ਕੇ ਸਿਰਫ ਪ੍ਰਸਿੱਧ ਹੋਣ ਖਾਤਰ ਗਾਈ ਅਤੇ ਸੁਣੀ ਜਾ ਰਹੀ ਹੈ। ਇਹ ਗੱਲ ਨਾਮਵਰ ਗਾਇਕ ਆਰ. ਨੇਤ ਨੇ ਆਪਣੇ ਨਿਵਾਸ ਸਥਾਨ ਪਿੰਡ ਧੰਨਪੁਰਾ ਵਿਖੇ ਹੋਲੀ ਖੇਡਣ ਮੌਕੇ ਕਹੀ। ਉਨ੍ਹਾਂ ਨੇ ਮਾਣਯੋਗ ਅਦਾਲਤ ਵੱਲੋਂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ 'ਤੇ ਲਾਈ ਪਾਬੰਦੀ ਦੀ ਵਕਾਲਤ ਕਰਦਿਆਂ ਕਿਹਾ ਕਿ ਸਰਕਾਰਾਂ ਅਤੇ ਅਦਾਲਤ ਦਾ ਇਹ ਫੈਸਲਾ ਸ਼ਲਾਘਾਯੋਗ ਹੈ।

ਆਰ. ਨੇਤ ਦਾ ਕਹਿਣਾ ਹੈ ਕਿ ਗਾਇਕੀ ਬੇਸ਼ੱਕ ਅੱਜ ਕਮਰਸ਼ੀਅਲ ਹੈ ਪਰ ਇਕ ਗਾਇਕ ਅਤੇ ਗੀਤਕਾਰ ਦਾ ਇਹ ਫਰਜ਼ ਵੀ ਬਣਦਾ ਹੈ ਕਿ ਉਹ ਆਪਣੇ ਗੀਤਾਂ 'ਚ ਸਮਾਜ ਨੂੰ ਸੇਧ ਦੇਵੇ ਨਾ ਕਿ ਨੌਜਵਾਨ ਪੀੜ੍ਹੀ ਨੂੰ ਹਿੰਸਾ ਦੇ ਰਾਹ 'ਤੇ ਤੋਰਨ ਵਾਲੇ ਗੀਤ ਗਾਵੇ। ਹਥਿਆਰਾਂ ਵਾਲੇ ਗੀਤਾਂ 'ਤੇ ਬੋਲਦੇ ਹੋਏ ਆਰ. ਨੇਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਗੀਤਾਂ ਨੂੰ ਰੋਕਣ ਨਾਲ ਲੋਕ ਹੋਰ ਵੀ ਗਾਇਕਾਂ ਦੇ ਨੇੜੇ ਆਉਣਗੇ ਕਿਉਂਕਿ ਇਸ ਤਰ੍ਹਾਂ ਦੇ ਗੀਤ ਸਮਾਜ 'ਚ ਵਿਗਾੜ ਹੀ ਪੈਦਾ ਕਰਦੇ ਹਨ। ਆਰ. ਨੇਤ ਨੇ ਇਸ ਸਾਲ ਵੱਡੇ ਪਰਦੇ ਦੀ ਇੱਕ ਪੰਜਾਬੀ ਫਿਲਮ ਬਣਾਉਣ ਦੀ ਇੱਛਾ ਜਾਹਿਰ ਕਰਦਿਆਂ ਕਿਹਾ ਕਿ ਉਹ ਇਸ ਪ੍ਰੋਜੈਕਟ 'ਚ ਲੱਗੇ ਹੋਏ ਹਨ ਅਤੇ ਇਸੇ ਸਾਲ ਉਹ ਇੱਕ ਪੰਜਾਬੀ ਫਿਲਮ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਛੇਤੀ ਹੀ ਉਨ੍ਹਾਂ ਦਾ ਇੱਕ ਨਵਾਂ ਪੰਜਾਬੀ ਗੀਤ ਵੀ ਆ ਰਿਹਾ ਹੈ, ਜਿਸ ਦੀ ਸਾਰੀ ਤਿਆਰੀ ਹੋ ਚੁੱਕੀ ਹੈ।

PunjabKesariਆਰ. ਨੇਤ ਨੇ ਇਸ ਮੌਕੇ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਕਲਾਕਾਰਾਂ ਨੂੰ ਜ਼ਰੂਰ ਸੁਣਨ ਪਰ ਮਾੜਾ ਅਤੇ ਲੱਚਰ ਗਾਉਣ ਵਾਲੇ ਗਾਇਕਾਂ ਨੂੰ ਕਦੇ ਵੀ ਉਤਸ਼ਾਹਿਤ ਨਾ ਕਰਨ। ਇਸ ਮੌਕੇ ਆਰ. ਨੇਤ ਨੇ ਪਿੰਡ ਦੇ ਬੱਚਿਆਂ ਨਾਲ ਹੋਲੀ ਦਾ ਤਿਉਹਾਰ ਮਨਾਇਆ। ਇਸ ਮੌਕੇ ਕਾਂਗਰਸੀ ਆਗੂ ਅਤੇ ਜ਼ਿਲਾ ਪਰਿਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਦਾ ਕਹਿਣਾ ਹੈ ਕਿ ਆਰ ਨੇਤ ਨੇ “ਦਬਦਾ ਕਿੱਥੇ ਐ'' ਗੀਤ ਰਾਹੀਂ ਅਜਿਹੀ ਪਛਾਣ ਬਣਾਈ ਹੈ ਕਿ ਨੌਜਵਾਨ ਉਸ ਦੇ ਫੈਨ ਬਣ ਗਏ ਹਨ। ਉਨ੍ਹਾਂ ਕਿਹਾ ਕਿ ਨਵੇਂ ਮੁੰਡਿਆਂ 'ਚ ਲੱਚਰ ਗਾਇਕੀ ਗਾਉਣ ਦੀ ਬਜਾਏ ਸੱਭਿਆਚਾਰ ਗੀਤ ਗਾਉਣ ਦੀ ਦਿਲਚਸਪੀ ਜ਼ਿਆਦਾ ਹੈ।

ਇਹ ਵੀ ਪੜ੍ਹੋ ► ਬੇਰੋਜ਼ਗਾਰ ਅਧਿਆਪਕਾਂ 'ਤੇ ਮਹਿਲਾ ਦਿਵਸ ਮੌਕੇ ਹੋਏ ਲਾਠੀਚਾਰਜ ਵਿਰੁੱਧ ਆਵਾਜ਼ ਬੁਲੰਦ   

►ਫਿਲੌਰ : ਖੇਤਾਂ 'ਚੋਂ ਨਾਬਾਲਗ ਕੁੜੀ ਦੀ ਲਾਸ਼ ਮਿਲਣ ਦਾ ਮਾਮਲਾ ਹੱਲ, ਪੁਲਸ ਨੇ ਕੀਤਾ ਖੁਲਾਸਾ 

 'ਕੋਰੋਨਾ ਵਾਇਰਸ' ਨੇ ਪਾਇਆ ਅੜਿੱਕਾ, ਟੁੱਟਿਆ ਪੰਜਾਬੀ ਨੌਜਵਾਨ ਦਾ ਖਾਸ ਸੁਪਨਾ     

 ਇੰਝ ਸਿਆਸਤ 'ਚ ਆਏ ਸੀ ਕੈਪਟਨ ਅਮਰਿੰਦਰ ਸਿੰਘ, ਛੱਡੀ ਸੀ ਫੌਜ ਦੀ ਨੌਕਰੀ 


author

Anuradha

Content Editor

Related News