ਗੈਸ ਸਿਲੰਡਰਾਂ ਨਾਲ ਭਰੇ ਟਰੱਕ ''ਚੋਂ 1 ਕੁਇੰਟਲ ਭੁੱਕੀ ਬਰਾਮਦ, 3 ਗ੍ਰਿਫ਼ਤਾਰ

Wednesday, Dec 06, 2017 - 06:55 AM (IST)

ਗੈਸ ਸਿਲੰਡਰਾਂ ਨਾਲ ਭਰੇ ਟਰੱਕ ''ਚੋਂ 1 ਕੁਇੰਟਲ ਭੁੱਕੀ ਬਰਾਮਦ, 3 ਗ੍ਰਿਫ਼ਤਾਰ

ਗੁਰਦਾਸਪੁਰ, (ਵਿਨੋਦ, ਦੀਪਕ)- ਪੁਲਸ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਦਰਿਆ ਬਿਆਸ ਦੇ ਧਨੋਆ ਪੱਤਣ ਵਾਲੇ ਪੁਲ ਕੋਲੋਂ ਪੁਲਸ ਪਾਰਟੀ ਨੇ ਇਕ ਗੈਸ ਸਿਲੰਡਰਾਂ ਵਾਲੇ ਟਰੱਕ ਵਿਚੋਂ 1 ਕੁਇੰਟਲ ਭੁੱਕੀ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ
ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਭੈਣੀ ਮੀਆਂ ਖਾਂ 'ਚ ਤਾਇਨਾਤ ਐੱਸ. ਆਈ. ਸ਼ਾਮ ਸੁੰਦਰ, ਥਾਣੇਦਾਰ ਅਮਰੀਕ ਸਿੰਘ ਆਦਿ ਨੇ ਪੁਲਸ ਪਾਰਟੀ ਨਾਲ ਧਨੋਆ ਪੱਤਣ ਵਾਲੇ ਪੁਲ ਕੋਲ ਨਾਕਾਬੰਦੀ ਕੀਤੀ ਹੋਈ ਸੀ । ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਟਰੱਕ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਗੈਸ ਸਿਲੰਡਰਾਂ ਹੇਠੋਂ ਬੋਰੀਆਂ ਵਿਚ ਪਈ ਇਕ ਕੁਇੰਟਲ ਭੁੱਕੀ ਬਰਾਮਦ ਹੋਈ ਅਤੇ ਚਾਲਕ ਅਤੇ ਕਲੀਨਰ ਨੂੰ ਹਿਰਾਸਤ ਵਿਚ ਲੈ ਕੇ ਜਦੋਂ ਪੁੱਛ ਪੜਤਾਲ ਕੀਤੀ ਤਾਂ ਇਕ ਹੋਰ ਵਿਅਕਤੀ ਨੂੰ ਪਿੰਡ ਅਵਾਣ ਤੋਂ ਕਾਬੂ ਕੀਤਾ ਗਿਆ । 
ਪੁਲਸ ਵੱਲੋਂ ਦਰਜ ਮਾਮਲੇ ਵਿਚ ਟਰੱਕ ਡਰਾਈਵਰ ਗੁਰਵੇਲ ਸਿੰਘ ਗੇਲਾ ਵਾਸੀ ਅਵਾਣ, ਅਸ਼ੋਕ ਕਮਾਰ ਪੁੱਤਰ ਅਜੀਤ ਰਾਮ ਵਾਸੀ ਨਵੀਂ ਬਾਗੜੀਆਂ ਅਤੇ ਜਸਵਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਅਵਾਣ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News