ਕਾਰ ਸੇਵਾ ਵਾਲੇ ਬਾਬਾ ਹਰਭਜਨ ਸਿੰਘ ਪਹਿਲਵਾਨ ਦਾ ਦਿਹਾਂਤ (ਵੀਡੀਓ)

Sunday, Dec 22, 2019 - 06:40 PM (IST)

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ, ਚੋਵੇਸ਼ ਲਟਾਵਾ)— ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਹਰਭਜਨ ਸਿੰਘ ਪਹਿਲਵਾਨ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਸੰਤ ਬਾਬਾ ਹਰਭਜਨ ਸਿੰਘ ਪਹਿਲਵਾਨ ਦੀ ਉਮਰ 75 ਸਾਲਾ ਦੀ ਸੀ। ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ ਧਰਮ ਪਤਨੀ ਦੋ ਬੇਟੇ ਅਤੇ ਇਕ ਬੇਟੀ ਹੈ। ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਮੁਧਲ ਪਿੰਡ 'ਚ ਹੋਇਆ ਸੀ ਅਤੇ ਵੱਡੇ ਸਮੇਂ ਤੋਂ ਕਿਲਾ ਅਨੰਦਗੜ੍ਹ ਸਾਹਿਬ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਕਾਰ ਸੇਵਾ 'ਚ ਸੇਵਾ ਕਰ ਰਹੇ ਸਨ।  

PunjabKesari

ਜ਼ਿਕਰਯੋਗ ਹੈ ਕਿ ਮਨੁੱਖਤਾ ਦੇ ਮਸੀਹਾ ਅਤੇ ਸੇਵਾ ਦੇ ਪੁੰਜ ਸ਼੍ਰੀਮਾਨ ਸੰਤ ਬਾਬਾ ਲਾਭ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਜੁਲਾਈ 2019 ਨੂੰ ਅਕਾਲ ਚਲਾਨਾ ਕਰ ਗਏ ਸਨ। ਉਨ੍ਹਾਂ ਦੇ ਬਾਅਦ ਕਾਰ ਸੇਵਾ ਕਿਲਾ ਅਨੰਦਪੁਰ ਸਾਹਿਬ ਦੀ ਜ਼ਿੰਮੇਵਾਰੀ ਬਾਬਾ ਹਰਭਜਨ ਸਿੰਘ ਪਹਿਲਵਾਨ ਨੂੰ ਸੌਂਪੀ ਗਈ ਸੀ। ਅਜੇ ਸਿੱਖ ਸੰਗਤ 'ਚ ਕਾਰ ਸੇਵਾ ਦੇ ਸੰਤ ਬਾਬਾ ਲਾਭ ਸਿੰਘ ਜੀ ਦੇ ਦਿਹਾਂਤ ਦਾ ਸਦਮਾ ਅਜੇ ਸਹਿਣ ਨਹੀਂ ਕਰ ਸਕੇ ਸਨ ਕਿ ਕੱਲ੍ਹ ਰਾਤ ਕਾਰ ਸੇਵਾ ਦੇ ਮੁੱਖ ਪ੍ਰਬੰਧਕ ਬਾਬਾ ਹਰਭਜਨ ਸਿੰਘ ਪਹਿਲਵਾਨ ਦੇ ਦਿਮਾਗ ਦੀ ਨਾੜੀ ਫੱਟਣ ਦੇ ਕਾਰਨ ਮੌਤ ਹੋ ਗਈ ਅਤੇ ਪ੍ਰਭੂ ਚਰਨਾਂ 'ਚ ਜਾ ਵਿਰਾਜੇ ਹਨ। ਸਿੱਖ ਸੰਗਤ ਨੂੰ ਕਦੇ ਨਾ ਭੁੱਲਣ ਵਾਲਾ ਸਦਮਾ ਲੱਗਾ ਹੈ। ਸਿੱਖ ਸੰਗਤ 'ਚ ਦੁਖ ਦੀ ਲਹਿਰ ਹੈ। ਸੰਤ ਬਾਬਾ ਹਰਭਜਨ ਸਿੰਘ ਪਹਿਲਵਾਨ ਦਾ ਅੰਤਿਮ ਸੰਸਕਾਰ ਅੱਜ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ 'ਚ 2 ਵਜੇ ਕੀਤਾ ਜਾਵੇਗਾ।

PunjabKesari


author

shivani attri

Content Editor

Related News