ਕੈਪਸੂਲ 'ਚੋਂ ਨਿਕਲਿਆ ਪਿੰਡ ਕਾਦੀਆਂ ਦਾ ਸਰਪੰਚ

Thursday, Dec 20, 2018 - 12:42 PM (IST)

ਕੈਪਸੂਲ 'ਚੋਂ ਨਿਕਲਿਆ ਪਿੰਡ ਕਾਦੀਆਂ ਦਾ ਸਰਪੰਚ

ਕਾਦੀਆਂ : ਪੰਚਾਇਤੀ ਚੋਣਾਂ ਨੂੰ ਜਿੱਤਣ ਲਈ ਜਿਥੇ ਉਮੀਦਵਾਰ ਤਰ੍ਹਾਂ-ਤਰ੍ਹਾਂ ਦੀਆਂ ਸਕੀਮਾਂ ਲਗਾ ਰਹੇ ਹਨ ਉਥੇ ਬੀ ਕਾਦੀਆਂ ਦੇ 550 ਵੋਟਰ ਵਾਲੇ ਪਿੰਡ ਮੋਕਲ 'ਚ ਬੁੱਧਵਾਰ ਨੂੰ ਸਰਪੰਚ ਚੁਣਨ ਲਈ ਵੋਟਿੰਗ ਦੀ ਜਗ੍ਹਾ ਕੈਪਸੂਲ ਦੀ ਵਰਤੋਂ ਕੀਤੀ ਗਈ। 5 ਸਾਬਕਾ ਸਰਪੰਚ ਕੇ 3 ਹੋਰ ਲੋਕ ਉਮੀਦਵਾਰ ਸੀ। ਹਰ ਖਾਲੀ ਕੈਪਸੂਲ ਦੇ ਅੰਦਰ ਇਕ ਉਮੀਦਵਾਰ ਦਾ ਨਾਮ ਲਿਖ ਕੇ ਪਰਚੀ ਪਾਈ ਗਈ ਸੀ। ਸਾਰੇ ਕੈਪਸੂਲ ਇਕ ਕਟੋਰੇ 'ਚ ਪਾ ਦਿੱਤੇ ਗਏ। ਇਸ ਕਟੋਰੇ 'ਚ 5 ਕੈਪਸੂਲ ਖਾਲੀ ਵੀ ਪਾਏ ਗਏ। ਫਿਰ 4 ਸਾਲ ਦੇ ਬੱਚੇ ਪਰਮਪਾਲ ਸਿੰਘ ਨੇ ਪਰਚੀ ਕੱਢੀ, ਜਿਸ 'ਚ 70 ਸਾਲ ਦੇ ਕਿਸਾਨ ਸੰਗਤ ਸਿੰਘ ਨੂੰ ਸਰਪੰਚ ਚੁਣਿਆ ਗਿਆ। ਇਹ ਸਾਰਾ ਕੰਮ ਗੁਰਦੁਆਰੇ 'ਚ ਹੋਇਆ। ਮੌਜੂਦਾ ਲੋਕਾਂ ਨੇ ਨਵੇਂ ਸਰਪੰਚ ਦੇ ਫੁੱਲਾਂ ਦੇ ਹਾਰ ਪਾ ਕੇ ਅਤੇ ਢੋਲ ਨਾਲ ਪੂਰੇ ਪਿੰਡ ਦਾ ਚੱਕਰ ਕੱਢਿਆ। ਸਰਪੰਚ ਚੁਣੇ ਜਾਣ ਤੋਂ ਬਾਅਦ ਸੰਗਤ ਸਿੰਘ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਉਪਰੰਤ ਉਨ੍ਹਾਂ ਨੇ ਗੱਲਬਾਤ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਸਰਪੰਚ ਬਣਨ ਦੀ ਉਮੀਦ ਨਹੀਂ ਸੀ। ਹੁਣ ਜੋ ਜਿੰਮੇਵਾਰੀ ਉਨ੍ਹਾਂ ਨੂੰ ਮਿਲੀ ਹੈ ਉਸ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਤੇ ਪਿੰਡ ਦੇ ਵਿਕਾਸ ਲਈ ਉੱਚ ਪੱਧਰ 'ਤੇ ਯਤਨ ਕਰਨਗੇ, ਲੋਕ ਭਲਾਈ ਲਈ ਹਰ ਹੱਦ ਤੱਕ ਜਾਣਗੇ। 

ਇਸ ਮੌਕੇ ਗ੍ਰੰਥੀ ਦਵਿੰਦਰ ਸਿੰਘ ਨੇ ਦੱਸਿਆ ਕਿ ਸਰਪੰਚੀ ਦੇ ਮੁਕਬਲੇ 'ਚ ਕੁੱਲ 5 ਸਾਬਕਾ ਸਰਪੰਚ ਤੇ ਹੋਰ ਤਿੰਨ ਲੋਕਾਂ ਨੇ ਹਿੱਸਾ ਲਿਆ। ਜਦੋਂ ਇਹ ਫੈਸਲਾ ਹੋ ਗਿਆ ਕਿ ਸਰਪੰਚ ਦੀ ਚੋਣ ਪਰਚੀ ਕੱਢ ਕੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਰਚੀ ਕੈਪਸੂਲ 'ਚ ਪਾਉਣ ਦੇ ਦੋ ਕਾਰਨ ਹਨ। ਇਕ ਤਾਂ ਅਜਿਹੀ ਸ਼ਿਕਾਇਤ ਰਹਿੰਦੀ ਹੈ ਕਿ ਪਰਚੀ 'ਤੇ ਨਿਸ਼ਾਨ ਸੀ। ਦੂਜਾ ਕੈਪਸੂਲ ਦਾ ਇਸਤੇਮਾਲ ਕਰਕੇ ਪੰਚਾਇਤ ਨੇ ਇਹ ਸੰਦੇਸ਼ ਦਿੱਤਾ ਕਿ ਇਲਾਕੇ 'ਚ ਨਸ਼ੇ ਦੇ ਖਿਲਾਫ ਅਭਿਆਨ ਚਲਾਵੇਗੀ ਤੇ ਨੌਜਵਾਨਾਂ ਨੂੰ ਸਹੀ ਰਸਤੇ 'ਤੇ ਲਿਆਵੇਗੀ।


author

Baljeet Kaur

Content Editor

Related News