ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਮਹਿਲਾ ਦਾ ਪਰਸ ਖੋਹ ਕੇ ਫਰਾਰ
Tuesday, Feb 06, 2018 - 05:04 PM (IST)
ਨਵਾਂਸ਼ਹਿਰ (ਮਨੋਰੰਜਨ)— ਸੋਮਵਾਰ ਦੇਰ ਸ਼ਾਮ ਇਕ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਇਕ ਮਹਿਲਾ ਤੋਂ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਤੂਰ ਕਾਲੋਨੀ ਨਿਵਾਸੀ ਪੀੜਿਤ ਮਹਿਲਾ ਜਸਵੰਤ ਕੌਰ ਨੇ ਦੱਸਿਆ ਕਿ ਉਹ ਆਪਣੀ ਤਿੰਨ ਹੋਰ ਮਹਿਲਾ ਜਾਣਕਾਰਾਂ ਦੇ ਨਾਲ ਵਾਹਿਗੁਰੂ ਨਗਰ ਦੇ ਵੱਲ ਜਾ ਰਹੀ ਸੀ ਕਿ ਇਸੇ ਦੌਰਾਨ ਸੋਨਾ ਰੋਡ ਦੇ ਵੱਲੋਂ ਇਕ ਮੋਟਰਸਾਈਕਲ 'ਤੇ ਸਵਾਰ ਦੋ ਨਕਾਬਪੋਸ਼ ਉਨ੍ਹਾਂ ਦੇ ਹੱਥ 'ਚ ਫੜਿਆ ਪਰਸ ਖੋਹ ਕੇ ਵਾਪਸ ਸੋਨਾ ਰੋਡ ਦੇ ਵੱਲ ਨੂੰ ਫਰਾਰ ਹੋ ਗਏ।
ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੇ ਪਰਸ 'ਚ 27 ਹਜਾਰ 500 ਦੀ ਨਕਦੀ, ਦੋ ਬੈਂਕਾ ਦੇ ਏ. ਟੀ. ਐੱਮ , ਇਕ ਮੋਬਾਇਲ ਫੋਨ ਤੇ ਹੋਰ ਬੈਂਕਾ ਦੀ ਕਾਪੀਆ, ਐੱਲ. ਆਈ. ਸੀ. ਦੇ ਜਰੂਰੀ ਕਾਗਜਾਤ ਵੀ ਸੀ। ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਨੇੜੇ ਦੇ ਘਰਾਂ 'ਚ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਲੈ ਕੇ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
