''ਇਜ਼ਹਾਰ-ਏ-ਇਸ਼ਕ'' ਦਾ ਦਿਨ ''ਪ੍ਰਪੋਜ਼ ਡੇ''
Thursday, Feb 08, 2018 - 08:04 AM (IST)

ਗਿੱਦੜਬਾਹਾ (ਸੰਧਿਆ) - ਅੱਜ 8 ਫਰਵਰੀ ਵੈਲੇਨਟਾਈਨ ਵੀਕ ਦਾ ਦੂਜਾ ਦਿਨ ਯਾਨੀ ਪ੍ਰਪੋਜ਼ ਡੇ ਹੈ। ਅੱਜ ਦੇ ਦਿਨ ਨੌਜਵਾਨ ਲੜਕਾ ਅਤੇ ਲੜਕੀ ਇਕ-ਦੂਜੇ ਨੂੰ ਪ੍ਰਪੋਜ਼ ਕਰ ਕੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਦੇ ਹਨ। ਇਸ ਦਿਨ ਇਕ ਪਿਆਰ ਕਰਨ ਵਾਲਾ ਆਪਣੇ ਮਹਿਬੂਬ ਨੂੰ ਵਿਆਹ ਲਈ ਪ੍ਰਪੋਜ਼ ਕਰਦਾ ਹੈ ਅਤੇ ਹਮੇਸ਼ਾ ਜ਼ਿੰਦਗੀ ਭਰ ਇਕੱਠੇ ਰਹਿਣ ਲਈ ਮਨਜ਼ੂਰੀ ਲੈਂਦਾ ਹੈ। ਪੂਰਾ ਸਾਲ ਉਡੀਕ ਕਰਨ ਤੋਂ ਬਾਅਦ ਅੱਜ ਹਰ ਨੌਜਵਾਨ ਆਪਣੇ ਮਹਿਬੂਬ ਨੂੰ ਦਿਲ ਦੀ ਗੱਲ ਕਹਿਣ ਲਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ। ਪਿਆਰ ਦਾ ਅਹਿਸਾਸ ਸਭ ਤੋਂ ਵੱਖਰਾ ਅਤੇ ਖੁਸ਼ੀਆਂ ਨਾਲ ਭਰਿਆ ਹੁੰਦਾ ਹੈ। ਲੜਕਾ-ਲੜਕੀ ਅੱਜ ਦੇ ਦਿਨ ਇਕ-ਦੂਜੇ ਨੂੰ ਖਾਸ ਤਰੀਕੇ ਨਾਲ ਪ੍ਰਪੋਜ਼ ਕਰਦੇ ਹਨ ਤਾਂ ਜੋ ਇਹ ਦਿਨ ਉਨ੍ਹਾਂ ਲਈ ਹਮੇਸ਼ਾ ਲਈ ਖਾਸ ਬਣ ਜਾਵੇ। ਪ੍ਰਪੋਜ਼ ਡੇ ਨੂੰ ਇਜ਼ਹਾਰ-ਏ-ਇਸ਼ਕ ਦਾ ਦਿਨ ਮੰਨਿਆ ਜਾਂਦਾ ਹੈ। ਕਿਸੇ ਨੂੰ ਦਿਲ ਵਿਚ ਵਸਾਉਣਾ ਆਸਾਨ ਹੈ ਪਰ ਉਸ ਨੂੰ ਆਪਣੇ ਦਿਲ ਦੀ ਗੱਲ ਦੱਸਣਾ, ਬਹੁਤ ਮੁਸ਼ਕਿਲ। ਕਿਸੇ ਵੀ ਰਿਸ਼ਤੇ 'ਚ ਆਪਣੇ ਸਾਹਮਣੇ ਵਾਲੇ ਨੂੰ ਇਹ ਦੱਸਣਾ ਬਹੁਤ ਅਹਿਮ ਹੁੰਦਾ ਹੈ ਕਿ ਤੁਸੀਂ ਉਸ ਲਈ ਕੀ ਸੋਚਦੇ ਹੋ। ਜੇਕਰ ਤੁਹਾਡੇ ਦਿਲ ਵਿਚ ਵੀ ਕਿਸੇ ਦੀ ਤਸਵੀਰ ਵਸੀ ਹੋਈ ਹੈ ਪਰ ਤੁਸੀਂ ਅਜੇ ਤੱਕ ਉਸ ਨੂੰ ਆਪਣੇ ਦਿਲ ਦੀ ਗੱਲ ਨਹੀਂ ਕਹੀ ਹੈ ਤਾਂ ਅੱਜ ਚੰਗਾ ਦਿਨ ਨਹੀਂ ਹੈ, ਇਸ ਗੱਲ ਨੂੰ ਜ਼ਾਹਰ ਕਰਨ ਦਾ।