ਜਲੰਧਰ ਨਿਗਮ ’ਚ ਖ਼ੁਦ ਠੇਕੇਦਾਰ ਬਣੇ ਕਈ ਕਰਮਚਾਰੀ, ਕਾਫ਼ੀ ਪਾਵਰਫੁੱਲ ਹੋ ਚੁੱਕੇ ਨੇ ਆਊਟਸੋਰਸ JE ਤੇ SDO

Monday, Jun 09, 2025 - 12:59 PM (IST)

ਜਲੰਧਰ ਨਿਗਮ ’ਚ ਖ਼ੁਦ ਠੇਕੇਦਾਰ ਬਣੇ ਕਈ ਕਰਮਚਾਰੀ, ਕਾਫ਼ੀ ਪਾਵਰਫੁੱਲ ਹੋ ਚੁੱਕੇ ਨੇ ਆਊਟਸੋਰਸ JE ਤੇ SDO

ਜਲੰਧਰ (ਖੁਰਾਣਾ)–ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਉਣ ਤੋਂ ਬਾਅਦ ਭ੍ਰਿਸ਼ਟਾਚਾਰ ਦੀ ਨਕੇਲ ਕੱਸਣ ਦਾ ਦਾਅਵਾ ਕੀਤਾ ਗਿਆ ਸੀ ਪਰ ਜਲੰਧਰ ਨਗਰ ਨਿਗਮ ’ਚ ਹਾਲਾਤ ਇਸ ਦੇ ਉਲਟ ਵਿਖਾਈ ਦੇ ਰਹੇ ਹਨ। ਨਿਗਮ ’ਚ ਭ੍ਰਿਸ਼ਟਾਚਾਰ ਘਟਣ ਦੀ ਬਜਾਏ ਦਿਨੋ-ਦਿਨ ਵਧਦਾ ਜਾ ਰਿਹਾ ਹੈ ਅਤੇ ਇਸ ’ਚ ਸਭ ਤੋਂ ਵੱਡੀ ਭੂਮਿਕਾ ਨਿਭਾ ਰਹੇ ਹਨ ਆਊਟਸੋਰਸਿੰਗ ਆਧਾਰ ’ਤੇ ਰੱਖੇ ਗਏ ਜੇ. ਈ. (ਜੂਨੀਅਰ ਇੰਜੀਨੀਅਰ) ਅਤੇ ਐੱਸ. ਡੀ. ਓ. (ਸਬ-ਡਵੀਜ਼ਨਲ ਆਫਿਸਰ) ਵਰਗੇ ਕੱਚੇ ਵਰਕਰ।

ਸੂਤਰਾਂ ਦੇ ਅਨੁਸਾਰ ਜਲੰਧਰ ਨਗਰ ਨਿਗਮ ’ਚ ਬੀ. ਐਂਡ ਆਰ. ਵਿਭਾਗ ’ਚ 14 ਅਤੇ ਓ. ਐਂਡ ਐੱਮ. ਸੈੱਲ ’ਚ 8 ਜੇ. ਈ. ਅਜੇ ਵੀ ਕੱਚੇ ਆਧਾਰ ’ਤੇ ਵਰਕਰ ਹਨ, ਜਦਕਿ 4 ਐੱਸ. ਡੀ. ਓ. ਅਤੇ ਇਕ ਸੁਪਰਵਾਈਜ਼ਰ ਵੀ ਇਸੇ ਸ਼੍ਰੇਣੀ ’ਚ ਆਉਂਦੇ ਹਨ। ਨਿਯਮਾਂ ਦੇ ਮੁਤਾਬਕ ਅਜਿਹੇ ਕਰਮਚਾਰੀਆਂ ਨੂੰ ਵਿੱਤੀ ਸ਼ਕਤੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਪਰ ਹਕੀਕਤ ਇਹ ਹੈ ਕਿ ਇਨ੍ਹਾਂ ਕੱਚੇ ਵਰਕਰਾਂ ਨੂੰ ਨਾ ਸਿਰਫ਼ ਵਿੱਤੀ ਪਾਵਰ ਪ੍ਰਾਪਤ ਹੈ, ਸਗੋਂ ਇਹ ਠੇਕੇਦਾਰਾਂ ਦੇ ਬਿੱਲ ਵੀ ਖ਼ੁਦ ਵੈਰੀਫਾਈ ਕਰਦੇ ਹਨ ਅਤੇ ਐੱਮ. ਬੀ. (ਮਈਅਰਮੈਂਟ ਬੁੱਕ) ਵੀ ਤਿਆਰ ਕਰਦੇ ਹਨ।

ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਨੂੰ ਘਰ ਬੈਠੇ ਹੋਵੇਗਾ ਫਾਇਦਾ, ਮਾਨ ਸਰਕਾਰ ਨੇ ਚੁੱਕਿਆ ਵੱਡਾ ਕਦਮ

ਹੈਰਾਨੀਜਨਕ ਗੱਲ ਇਹ ਹੈ ਕਿ ਹੁਣ ਕਈ ਨਿਗਮ ਵਰਕਰ ਅਤੇ ਕੱਚੇ ਜੇ. ਈ. ਖ਼ੁਦ ਹੀ ਠੇਕੇਦਾਰੀ ਵੀ ਕਰਨ ਲੱਗੇ ਹਨ। ਕਈਆਂ ਨੇ ਤਾਂ ਆਪਣੇ ਰਿਸ਼ਤੇਦਾਰਾਂ ਦੇ ਨਾਂ ’ਤੇ ਫਰਜ਼ੀ ਫਰਮਾਂ ਖੜ੍ਹੀਆਂ ਕਰ ਦਿੱਤੀਆਂ ਹਨ ਅਤੇ ਨਿਗਮ ਦੇ ਕੰਮ ਆਪਣੇ ਹੀ ਜ਼ਰੀਏ ਕਰਵਾਉਣ ਲੱਗੇ ਹਨ। ਵਰਕਸ਼ਾਪਸ ’ਚ ਚੱਲ ਰਹੇ ਘਪਲਿਆਂ ’ਚ ਵੀ ਇਨ੍ਹਾਂ ਕੱਚੇ ਵਰਕਰਾਂ ਦੀ ਭੂਮਿਕਾ ਸਾਹਮਣੇ ਆ ਰਹੀ ਹੈ। ਖ਼ਬਰ ਹੈ ਕਿ ਕਈ ਵਰਕਸ਼ਾਪ ਕਾਗਜ਼ਾਂ ’ਚ ਹੀ ਚੱਲ ਰਹੀ ਹੈ ਅਤੇ ਉਨ੍ਹਾਂ ਦੇ ਮਾਲਕ ਨਿਗਮ ਸਟਾਫ਼ ਦੇ ਰਿਸ਼ਤੇਦਾਰ ਜਾਂ ਨਜ਼ਦੀਕੀ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 3 ਦਿਨ ਭਾਰੀ! ਇਨ੍ਹਾਂ 9 ਜ਼ਿਲ੍ਹਿਆਂ ਲਈ Alert, ਮੌਸਮ ਦੀ ਹੋਈ ਵੱਡੀ ਭਵਿੱਖਬਾਣੀ

ਪੁਰਾਣੇ ਠੇਕੇਦਾਰ ਛੱਡ ਰਹੇ ਕਾਰੋਬਾਰ, ਫਰਜ਼ੀ ਕੰਮ ਤਕ ਹੋ ਰਹੇ
ਭ੍ਰਿਸ਼ਟਾਚਾਰ ਦੀ ਇਸ ਨਵੀਂ ਲਹਿਰ ਕਾਰਨ ਸਾਲਾਂ ਤੋਂ ਕੰਮ ਕਰ ਰਹੇ ਪੁਰਾਣੇ ਠੇਕੇਦਾਰ ਹੁਣ ਪਿੱਛੇ ਹਟਣ ਲੱਗੇ ਹਨ। ਕੁਝ ਠੇਕੇਦਾਰਾਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਐਸਟੀਮੇਟਾਂ-ਟੈਂਡਰਾਂ ’ਚ ਹੁਣ ਕੋਈ ਪਾਰਦਰਸ਼ਿਤਾ ਨਹੀਂ ਰਹੀ ਅਤੇ 60-40 ਦੇ ਅਨੁਪਾਤ ’ਚ ਫਰਜ਼ੀ ਬਿੱਲ ਤਿਆਰ ਕੀਤੇ ਜਾ ਰਹੇ ਹਨ। ਇਹੀ ਨਹੀਂ, ਬਿਨਾਂ ਕੰਮ ਹੋਏ ਵੀ ਬਿੱਲ ਪਾਸ ਕਰਵਾਏ ਜਾ ਰਹੇ ਹਨ ਅਤੇ ਐਮਰਜੈਂਸੀ ਸੈਂਕਸ਼ਨ ਦੇ ਨਾਂ ’ਤੇ ਦੋਹਰਾ ਭੁਗਤਾਨ ਨਿਗਮ ਤੋਂ ਵਸੂਲਿਆ ਜਾ ਰਿਹਾ ਹੈ। ਹੁਣ ਟੈਂਡਰ ਤੋਂ ਕਰਵਾਏ ਜਾਣ ਵਾਲੇ ਕੰਮ ਵੀ ਛੋਟੀ-ਛੋਟੀ ਸੈਂਕਸ਼ਨ ਤਿਆਰ ਕਰ ਕੇ ਕਰਵਾਏ ਜਾ ਰਹੇ ਹਨ।

ਇਹ ਵੀ ਪੜ੍ਹੋ: Punjab: ਇਹ ਬਾਜ਼ਾਰ 23 ਤੋਂ 28 ਜੂਨ ਤੱਕ ਰਹਿਣਗੇ ਬੰਦ, ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ

ਭ੍ਰਿਸ਼ਟਾਚਾਰ ਦੀ ਇਸ ਪੂਰੀ ਲੜੀ ’ਤੇ ਜੇਕਰ ਵਿਜੀਲੈਂਸ ਵਿਭਾਗ ਡੂੰਘਾਈ ਨਾਲ ਜਾਂਚ ਕਰੇ ਤਾਂ ਕਈ ਨਾਂ ਅਤੇ ਘਪਲੇ ਉਜਾਗਰ ਹੋ ਸਕਦੇ ਹਨ। ਫਿਲਹਾਲ ਵਰਕਸ਼ਾਪ ਸਕੈਂਡਲ ਅਤੇ ਸੈਂਕਸ਼ਨ ਸਕੈਂਡਲ ਨਾਲ ਸੰਬੰਧਤ ਕਝ ਫਾਈਲਾਂ ਵਿਜੀਲੈਂਸ ਤਕ ਪਹੁੰਚ ਚੁੱਕੀਆਂ ਹਨ, ਪਰ ਉਨ੍ਹਾਂ ’ਤੇ ਕਾਰਵਾਈ ਕਦੋਂ ਹੋਵੇਗੀ, ਇਹ ਸਵਾਲ ਬਣਿਆ ਹੋਇਆ ਹੈ। ਜੇਕਰ ਪੰਜਾਬ ਸਰਕਾਰ ਇਸ ਟ੍ਰੈਂਡ ’ਤੇ ਸਮਾਂ ਰਹਿੰਦੇ ਸਖਤੀ ਨਹੀਂ ਕਰਦੀ, ਤਾਂ ਜਲੰਧਰ ਨਗਰ ਨਿਗਮ ’ਚ ਭ੍ਰਿਸ਼ਟਾਚਾਰ ਹੋਰ ਜ਼ਿਆਦਾ ਡੂੰਘਾਈ ’ਚ ਚਲਾ ਜਾਵੇਗਾ ਅਤੇ ਇਸ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਵੇਗਾ। ਇਹ ਸਥਿਤੀ ਨਾ ਸਿਰਫ ਸਰਕਾਰੀ ਧਨ ਦੀ ਬਰਬਾਦੀ ਹੈ, ਸਗੋਂ ਸਿਸਟਮ ’ਤੇ ਸਿੱਧਾ ਹਮਲਾ ਵੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਆਊਟਸੋਰਸ ਵਰਕਰਾਂ ਤੋਂ ਵਿੱਤੀ ਸ਼ਕਤੀਆਂ ਤੁਰੰਤ ਵਾਪਸ ਲਈਆਂ ਜਾਣ ਕਿਉਂਕਿ ਵੱਡੇ ਤੋਂ ਵੱਡੇ ਫਰਾਡ ਦੇ ਮਾਮਲੇ ’ਚ ਵੀ ਇਨ੍ਹਾਂ ਨੂੰ ਜਵਾਬਦੇਹ ਨਹੀਂ ਬਣਾਇਆ ਜਾ ਸਕਦਾ।

ਇਹ ਵੀ ਪੜ੍ਹੋ: ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News