ਸਟਰੀਟ ਲਾਈਟਾਂ ਦੀਆਂ ਲਾਈਨਾਂ ਤੋਂ ਹੋ ਰਹੀ ਬਿਜਲੀ ਚੋਰੀ, ਨਗਰ ਨਿਗਮ ਨੂੰ ਭਰਨਾ ਪੈ ਰਿਹਾ ਭਾਰੀ ਬਿੱਲ
Sunday, Jun 15, 2025 - 01:53 PM (IST)

ਜਲੰਧਰ (ਖੁਰਾਣਾ)–ਜਲੰਧਰ ਸ਼ਹਿਰ ਵਿਚ ਨਗਰ ਨਿਗਮ ਦੀਆਂ ਸਟਰੀਟ ਲਾਈਟਾਂ ਦੀਆਂ ਬਿਜਲੀ ਲਾਈਨਾਂ ਤੋਂ ਵੱਡੇ ਪੱਧਰ ’ਤੇ ਨਾਜਾਇਜ਼ ਬਿਜਲੀ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਚੋਰੀ ਦੀਆਂ ਇਹ ਘਟਨਾਵਾਂ ਨਾ ਸਿਰਫ਼ ਸਰਕਾਰੀ ਸਿਸਟਮ ਦੀ ਲਾਪਰਵਾਹੀ ਨੂੰ ਉਜਾਗਰ ਕਰ ਰਹੀਆਂ ਹਨ, ਸਗੋਂ ਇਸ ਨਾਲ ਸਟਰੀਟ ਲਾਈਟਿੰਗ ਸਿਸਟਮ, ਮੀਟਰਿੰਗ ਉਪਕਰਨ ਅਤੇ ਪੂਰੇ ਬਿਜਲੀ ਨੈੱਟਵਰਕ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ।
ਇਹ ਵੀ ਪੜ੍ਹੋ: ਸੰਜੀਵ ਅਰੋੜਾ ਨੂੰ ਜਿਤਾਉਣ ਲਈ CM ਮਾਨ ਦਾ ਪਰਿਵਾਰ ਵੀ ਜੁਟਿਆ ਚੋਣ ਪ੍ਰਚਾਰ 'ਚ, ਮਾਂ ਨੇ ਕੀਤੀ ਅਪੀਲ
ਐੱਚ. ਪੀ. ਐੱਲ. ਇਲੈਕਟ੍ਰਿਕ ਐਂਡ ਪਾਵਰ ਲਿਮਟਿਡ, ਜੋ ਸ਼ਹਿਰ ਵਿਚ ਐੱਲ. ਈ. ਡੀ. ਸਟਰੀਟ ਲਾਈਟਾਂ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ, ਦੇ ਅਧਿਕਾਰੀਆਂ/ਕਰਮਚਾਰੀਆਂ ਅਨੁਸਾਰ ਸ਼ਹਿਰ ਦੇ ਕਈ ਇਲਾਕਿਆਂ ਵਿਚ ਲੋਕ ਸਟਰੀਟ ਲਾਈਟਾਂ ਦੇ ਕੰਟਰੋਲ ਬਾਕਸ ਨਾਲ ਛੇੜਛਾੜ ਕਰ ਕੇ ਲਾਈਟਾਂ ਨੂੰ ਦਿਨੇ ਹੀ ਜਗਾ ਦਿੰਦੇ ਹਨ। ਇਸ ਦੇ ਬਾਅਦ ਉਸੇ ਬਿਜਲੀ ਲਾਈਨ ਤੋਂ ਨਾਜਾਇਜ਼ ਰੂਪ ਨਾਲ ਕੁੰਡੀ ਪਾ ਕੇ ਬਿਜਲੀ ਚੋਰੀ ਕੀਤੀ ਜਾਂਦੀ ਹੈ।
ਇਸ ਪ੍ਰਕਿਰਿਆ ਕਾਰਨ ਕਈ ਵਾਰ ਦਿਨ ਦੀ ਰੌਸ਼ਨੀ ਵਿਚ ਵੀ ਸਟਰੀਟ ਲਾਈਟਾਂ ਜਗਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ, ਜਿਸ ਨਾਲ ਨਾਗਰਿਕਾਂ ਵਿਚ ਨਾਰਾਜ਼ਗੀ ਵੇਖੀ ਜਾ ਰਹੀ ਹੈ। ਕੰਪਨੀ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਹ ਜਿਥੇ ਕਿਤੇ ਮੁਰੰਮਤ ਦਾ ਕੰਮ ਕਰਦੇ ਹਨ, ਉਥੇ ਕੁਝ ਹੀ ਦਿਨਾਂ ਵਿਚ ਫਿਰ ਤੋਂ ਚੋਰੀ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ, ਗੋਲ਼ੀ ਲੱਗਣ ਕਾਰਨ ਬੈਂਕ ਗਾਰਡ ਦੀ ਹੋਈ ਮੌਤ
ਚੋਰੀ ਦੀਆਂ ਇਹ ਘਟਨਾਵਾਂ ਨਗਰ ਨਿਗਮ ਦੇ ਬਜਟ ’ਤੇ ਵੀ ਭਾਰੀ ਅਸਰ ਪਾ ਰਹੀਆਂ ਹਨ। ਬਿਜਲੀ ਚੋਰੀ ਕਾਰਨ ਜੋ ਵਾਧੂ ਖਪਤ ਹੁੰਦੀ ਹੈ, ਉਸ ਦਾ ਭੁਗਤਾਨ ਨਗਰ ਨਿਗਮ ਨੂੰ ਕਰਨਾ ਪੈਂਦਾ ਹੈ ਕਿਉਂਕਿ ਸਟਰੀਟ ਲਾਈਟਾਂ ਦਾ ਬਿਜਲੀ ਬਿੱਲ ਨਿਗਮ ਦੇ ਨਾਂ ’ਤੇ ਜਾਰੀ ਹੁੰਦਾ ਹੈ। ਇਸ ਕਾਰਨ ਨਿਗਮ ਦਾ ਬਜਟ ਪ੍ਰਭਾਵਿਤ ਹੋ ਰਿਹਾ ਹੈ, ਜਦਕਿ ਪਾਵਰਕਾਮ ਚੋਰੀ ਦੀ ਜ਼ਿੰਮੇਵਾਰੀ ਤੋਂ ਖੁਦ ਨੂੰ ਵੱਖ ਰੱਖਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਪਾਵਰਕਾਮ ਦੀ ਆਂ ਫਲਾਇੰਗ ਸਕੁਐਡ ਟੀਮਾਂ ਘਰੇਲੂ ਅਤੇ ਕਮਰਸ਼ੀਅਲ ਕੁਨੈਕਸ਼ਨਾਂ ’ਤੇ ਤਾਂ ਛਾਪੇ ਮਾਰ ਰਹੀਆਂ ਹਨ ਪਰ ਸਟਰੀਟ ਲਾਈਟ ਨੈੱਟਵਰਕ ਦੀ ਜਾਂਚ ਪਹਿਲ ਵਿਚ ਨਹੀਂ ਹੈ। ਬਿਜਲੀ ਚੋਰੀ ਕਾਰਨ ਕੰਪਨੀ ਨੂੰ ਵੀ ਭਾਰੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਪਤਾ ਲੱਗਾ ਹੈ ਕਿ ਕੰਪਨੀ ਦੇ ਪ੍ਰਤੀਨਿਧੀ ਇਸ ਚੋਰੀ ਿਵਰੁੱਧ ਪੁਲਸ ਵਿਚ ਸ਼ਿਕਾਇਤ ਦੇਣ ਜਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਦੇਹ ਵਪਾਰ ਦਾ ਪਰਦਾਫ਼ਾਸ਼! ਛਾਪਾ ਮਾਰਨ ਗਈ ਪੁਲਸ ਘਰ ਦੇ ਅੰਦਰ ਦਾ ਹਾਲ ਵੇਖ ਰਹਿ ਗਈ ਦੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e