ਅਮਰੀਕਾ ਦੀ ਮੈਟਰੋਪੋਲੀਟਨ ਪੁਲਸ 'ਚ ਭਰਤੀ ਹੋਇਆ ਪੰਜਾਬੀ ਨੌਜਵਾਨ

Saturday, Jun 22, 2019 - 08:47 PM (IST)

ਅਮਰੀਕਾ ਦੀ ਮੈਟਰੋਪੋਲੀਟਨ ਪੁਲਸ 'ਚ ਭਰਤੀ ਹੋਇਆ ਪੰਜਾਬੀ ਨੌਜਵਾਨ

ਇੰਡੀਆਨਾ - ਅਮਰੀਕਾ 'ਚ ਹਰ ਵਿਅਕਤੀ ਰੋਜ਼ੀ-ਰੋਟੀ ਦੀ ਭਾਲ 'ਚ ਜਾਂਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾ ਆਪਣੇ ਘਰ ਦਿਆਂ ਨੂੰ ਹਰ ਇਕ ਖੁਸ਼ੀ ਦੇਣਾ ਚਾਹੁੰਦਾ ਹੈ। ਉਥੇ ਹੀ ਪੰਜਾਬ ਦੇ ਨਕੋਦਰ ਦੇ ਪਿੰਡ ਉੱਘੀ (ਜ਼ਿਲਾ ਜਲੰਧਰ) ਨਾਲ ਸਬੰਧਿਤ ਇਕ ਸਿੱਖ ਨੌਜਵਾਨ ਨੇ ਅਮਰੀਕਾ ਦੀ ਇੰਡੀਆਨਾਪੋਲਿਸ ਮੈਟਰੋਪੋਲੀਟਨ ਪੁਲਸ 'ਚ ਭਰਤੀ ਹੋ ਕੇ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਮਾਣ ਵਧਾ ਦਿੱਤਾ ਹੈ। ਦੱਸ ਦਈਏ ਕਿ ਇੰਡੀਆਨਾ ਮੈਟਰੋਪੋਲੀਟਨ ਪੁਲਸ 'ਚ ਭਰਤੀ ਹੋਣ ਵਾਲਾ ਪਹਿਲਾ ਪੰਜਾਬੀ ਹੈ। ਇਸ ਸਿੱਖ ਨੌਜਵਾਨ ਦਾ ਨਾਂ ਅੰਮ੍ਰਿਤਪਾਲ ਸਿੰਘ ਹੈ। ਇਸ ਦੀ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ।

PunjabKesari

ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਬਜੀਤ ਸਿੰਘ ਕੰਗ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੱਕੇ ਤੌਰ 'ਤੇ ਅਮਰੀਕਾ ਗਿਆ ਸੀ। ਅਮਰੀਕਾ ਜਾ ਕੇ ਉਸ ਨੇ ਪਹਿਲਾਂ ਕੰਮ ਅਤੇ ਫਿਰ ਅੰਮ੍ਰਿਤਪਾਲ ਨੇ ਪੁਲਸ 'ਚ ਭਰਤੀ ਹੋਣ ਲਈ ਟ੍ਰੇਨਿੰਗ ਲਈ ਅਤੇ ਫਿਰ ਟੈਸਟ ਪਾਸ ਕੀਤਾ। ਜਿਸ ਤੋਂ ਬਾਅਦ ਉਹ ਇੰਡੀਆਨਾ ਪੁਲਸ 'ਚ ਭਰਤੀ ਹੋਇਆ। ਇਸ ਖਬਰ ਪਰਿਵਾਰ ਅਤੇ ਪੂਰੇ ਪਿੰਡ 'ਚ ਖੁਸ਼ੀ ਦੀ ਦੌੜ ਗਈ। ਪੂਰੇ ਪਿੰਡ 'ਚ ਵਿਆਹ ਵਰਗਾ ਮਾਹੌਲ ਹੈ ਅਤੇ ਅੰਮ੍ਰਿਤਪਾਲ ਸਿੰਘ ਦੇ ਘਰ ਵਧਾਈ ਦੇਣ ਵਾਲਿਆਂ ਤਾਂਤਾ ਲੱਗਾ ਹੋਇਆ ਹੈ।


author

Khushdeep Jassi

Content Editor

Related News