ਮਨੀਲਾ ''ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Wednesday, Jan 22, 2020 - 05:51 PM (IST)

ਮਨੀਲਾ ''ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਸਿੱਧਵਾਂ ਬੇਟ (ਚਾਹਲ) : ਪਿਛਲੇ ਕਰੀਬ 17 ਸਾਲਾਂ ਤੋਂ ਮਨੀਲਾ ਦੇ ਸ਼ਹਿਰ ਐਗਰਾਸਿਟੀ 'ਚ ਰਹਿ ਰਹੇ ਫਾਈਨਾਂਸ ਦਾ ਕੰਮ ਕਰਨ ਵਾਲੇ ਪਿੰਡ ਏਤਿਆਣਾ ਹਾਲ ਵਾਸੀ ਸਫੀਪੁਰਾ ਦੇ ਸੁਰਜੀਤ ਸਿੰਘ (36) ਦਾ ਬੀਤੇ ਦਿਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਭਰਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਅਤੇ ਭਰਜਾਈ ਸ਼ਰਨਜੀਤ ਕੌਰ ਰੋਜ਼ਾਨਾ ਦੀ ਤਰ੍ਹਾਂ ਕੁਲੈਕਸ਼ਨ (ਵਸੂਲੀ) ਕਰ ਰਹੇ ਸਨ। ਉਸ ਦਾ ਭਰਾ ਕਾਰ 'ਚ ਬੈਠਾ ਸੀ ਅਤੇ ਭਰਜਾਈ ਕਿਸ਼ਤ ਲੈਣ ਲਈ ਬਾਜ਼ਾਰ ਗਈ ਹੋਈ ਸੀ। ਇਸੇ ਦੌਰਾਨ ਅਣਪਛਾਤੇ ਵਿਅਕਤੀ ਨੇ ਉਸ ਦੇ ਭਰਾ ਦੇ ਸਿਰ 'ਚ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਦੋਂ ਉਸ ਦੀ ਭਰਜਾਈ ਨੇ ਆ ਕੇ ਦੇਖਿਆ ਤਾਂ ਸੁਰਜੀਤ ਦੀ ਖੂਨ ਨਾਲ ਲਥਪਥ ਲਾਸ਼ ਕਾਰ 'ਚ ਪਈ ਹੋਈ ਸੀ।


author

Babita

Content Editor

Related News