ਬ੍ਰਾਜ਼ੀਲ ਤੋਂ ਅਮਰੀਕਾ ਦਾ ਬਾਰਡਰ ਪਾਰ ਕਰਨ ਤੋਂ ਪਹਿਲਾਂ ਪੰਜਾਬੀ ਨੌਜਵਾਨ ਦੀ ਹੋਈ ਮੌਤ

Thursday, May 12, 2022 - 01:15 AM (IST)

ਬ੍ਰਾਜ਼ੀਲ ਤੋਂ ਅਮਰੀਕਾ ਦਾ ਬਾਰਡਰ ਪਾਰ ਕਰਨ ਤੋਂ ਪਹਿਲਾਂ ਪੰਜਾਬੀ ਨੌਜਵਾਨ ਦੀ ਹੋਈ ਮੌਤ

ਤਰਨਤਾਰਨ (ਰਮਨ ਚਾਵਲਾ)-ਪਰਿਵਾਰ ਦਾ ਪੇਟ ਭਰਨ ਲਈ ਵਿਦੇਸ਼ ਗਏ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਆਈ ਖਬਰ ਤੋਂ ਬਾਅਦ ਪਰਿਵਾਰ ’ਚ ਚੀਕ-ਚਿਹਾੜਾ ਪੈ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਸਾਲ 2019 ਦੌਰਾਨ ਬ੍ਰਾਜ਼ੀਲ ਗਿਆ ਸੀ, ਜਿਸ ਦੀ ਅਮਰੀਕਾ ਜਾਣ ਲਈ ਜੰਗਲ ਪਾਰ ਕਰਦੇ ਸਮੇਂ ਸਿਹਤ ਖ਼ਰਾਬ ਹੋਣ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਉਰਫ ਲਵਲੀ (45) ਪੁੱਤਰ ਹਰਬੰਸ ਸਿੰਘ ਵਾਸੀ ਰੋਹੀ ਕੰਡਾ ਨੇੜੇ ਬਗ਼ੀਚੀ ਮੰਦਰ ਤਰਨਤਾਰਨ ਜੋ 2019 ਦੌਰਾਨ ਆਪਣੇ ਪਰਿਵਾਰ ਦਾ ਪੇਟ ਭਰਨ ਅਤੇ ਬੱਚਿਆਂ ਦੀ ਚੰਗੀ ਪਰਵਰਿਸ਼ ਲਈ ਬ੍ਰਾਜ਼ੀਲ ਦੇਸ਼ ਗਿਆ ਸੀ, ਜਿੱਥੇ ਮਿਹਨਤ-ਮਜ਼ਦੂਰੀ ਕਰਦੇ ਹੋਏ ਪਰਿਵਾਰ ਦਾ ਗੁਜ਼ਾਰਾ ਹੋਣ ਲੱਗ ਪਿਆ।

ਇਹ ਵੀ ਪੜ੍ਹੋ :- ਵਿਧਾਇਕ ਸੁਖਵਿੰਦਰ ਕੋਟਲੀ ਦਾ ਹਾਲਚਾਲ ਜਾਣਨ ਹਸਪਤਾਲ ਪੁੱਜੇ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ

PunjabKesari

ਬੀਤੇ ਕੁਝ ਦਿਨ ਪਹਿਲਾਂ ਜਤਿੰਦਰ ਸਿੰਘ ਆਪਣੇ ਕੁਝ ਹੋਰ ਸਾਥੀਆਂ ਨਾਲ ਜੰਗਲ ਰਸਤਾ ਪਾਰ ਕਰਦੇ ਹੋਏ ਅਮਰੀਕਾ ਜਾਣ ਲਈ ਜੰਗਲ ਦੇ ਰਸਤੇ ਪੈਦਲ ਰਵਾਨਾ ਹੋਇਆ, ਜਿਸ ਦੌਰਾਨ ਉਸ ਦੀ ਰਸਤੇ ’ਚ ਸਿਹਤ ਖਰਾਬ ਹੋ ਗਈ। ਮੌਕੇ ’ਤੇ ਸਿਹਤ ਸਹੂਲਤ ਨਾ ਮਿਲਣ ਕਾਰਨ ਉਹ ਅਮਰੀਕਾ ਬਾਰਡਰ ਪਾਰ ਕਰਨ ਤੋਂ ਪਹਿਲਾਂ ਹੀ ਮੌਤ ਦਾ ਸ਼ਿਕਾਰ ਹੋ ਗਿਆ। ਜਤਿੰਦਰ ਸਿੰਘ ਦੀ ਮੌਤ ਸਬੰਧੀ ਖ਼ਬਰ ਉਸ ਦੇ ਸਾਥੀਆਂ ਵਲੋਂ ਪਰਿਵਾਰ ਨੂੰ ਮੰਗਲਵਾਰ ਰਾਤ ਦਿੱਤੀ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅੰਮ੍ਰਿਤਪਾਲ ਕੌਰ, ਬੇਟਾ ਅਭਿਜੋਤ ਸਿੰਘ, ਬੇਟੀ ਸੁਖਲੀਨ ਕੌਰ ਨੂੰ ਛੱਡ ਗਿਆ ਹੈ।

ਇਹ ਵੀ ਪੜ੍ਹੋ :- ਜੇਲ੍ਹ ’ਚ ਕੈਦੀ ਤੋਂ ਬਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ, ਮਾਮਲਾ ਦਰਜ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News