ਪੁੱਤ ਨੂੰ ਅਮਰੀਕਾ ਭੇਜਣ ਲਈ ਸਭ ਕੁੱਝ ਦਾਅ ''ਤੇ ਲਾ ਦਿੱਤਾ, Deport ਹੋਣ ''ਤੇ ਹੰਝੂਆਂ ''ਚ ਡੁੱਬਾ ਪਰਿਵਾਰ

Thursday, Feb 06, 2025 - 10:10 AM (IST)

ਪੁੱਤ ਨੂੰ ਅਮਰੀਕਾ ਭੇਜਣ ਲਈ ਸਭ ਕੁੱਝ ਦਾਅ ''ਤੇ ਲਾ ਦਿੱਤਾ, Deport ਹੋਣ ''ਤੇ ਹੰਝੂਆਂ ''ਚ ਡੁੱਬਾ ਪਰਿਵਾਰ

ਡੇਰਾਬੱਸੀ (ਵਿਕਰਮਜੀਤ) : ਅਮਰੀਕਾ ਤੋਂ ਕੱਢੇ ਗਏ 30 ਪੰਜਾਬੀਆਂ 'ਚੋਂ ਇੱਕ ਨੌਜਵਾਨ ਡੇਰਾਬੱਸੀ ਬਲਾਕ ਦੇ ਪਿੰਡ ਜੜੋਤ ਦਾ ਵਸਨੀਕ ਹੈ। ਪਰਦੀਪ ਨਿਵਾਸੀ ਪਿੰਡ ਜੜੋਤ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਪਣੇ ਪਿੰਡ ਦੇ ਇੱਕ ਏਜੰਟ ਰਾਹੀਂ ਉੱਜਵਲ ਭਵਿੱਖ ਲਈ ਅਮਰੀਕਾ ਗਿਆ ਸੀ। ਪਰਦੀਪ ਦੀ ਮਾਂ ਨਰਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਰਿਵਾਰ ਬਹੁਤ ਹੀ ਗਰੀਬੀ 'ਚ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਲੱਖਾਂ ਲੋਕਾਂ ਲਈ ਬੇਹੱਦ ਬੁਰੀ ਖ਼ਬਰ, ਮਾਲਕਾਨਾ ਹੱਕ ਬਾਰੇ ਸਾਹਮਣੇ ਆਈ ਵੱਡੀ ਗੱਲ

ਪਰਿਵਾਰ ਨੇ ਪਰਦੀਪ ਨੂੰ ਆਪਣੀ ਗਰੀਬੀ ਦੂਰ ਕਰਨ ਅਤੇ ਉੱਜਵਲ ਭਵਿੱਖ ਲਈ ਆਪਣੀ ਜ਼ਮੀਨ ਵੇਚ ਕੇ ਅਤੇ ਕਰਜ਼ਾ ਲੈ ਕੇ ਅਮਰੀਕਾ ਭੇਜਣ ਲਈ 41-42 ਲੱਖ ਰੁਪਏ ਖ਼ਰਚ ਕੀਤੇ ਸਨ। ਉਨ੍ਹਾਂ ਨੇ ਦੱਸਿਆ ਕਿ ਪਰਦੀਪ ਹਾਲੇ 6 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਪਰ ਹੁਣ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਬੈਂਕਾਂ 'ਚ ਪੈਸਾ ਰੱਖਣ ਵਾਲਿਆਂ ਲਈ ਵੱਡਾ Alert! ਪੰਜਾਬ ਤੋਂ ਸਾਹਮਣੇ ਆਇਆ ਹੋਸ਼ ਉਡਾਉਂਦਾ ਮਾਮਲਾ

ਪਰਿਵਾਰ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਸਹੀ-ਸਲਾਮਤ ਘਰ ਭੇਜਿਆ ਜਾਵੇ ਅਤੇ ਉਨ੍ਹਾਂ ਦੇ ਕਰਜ਼ੇ ਨੂੰ ਮੁਆਫ਼ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਪਰਦੀਪ ਨੂੰ ਪੰਜਾਬ ਸਰਕਾਰ ਸਰਕਾਰੀ ਨੌਕਰੀ ਵੀ ਦੇਵੇ। ਪਰਦੀਪ ਦੀ ਇੱਕ ਵੱਡੀ ਭੈਣ ਹੈ ਅਤੇ ਦੋਵੇਂ ਅਣ-ਵਿਆਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News