ਪੰਜਾਬੀ ਨੌਜਵਾਨਾਂ ਦੇ ਵਿਦੇਸ਼ਾਂ ''ਚ ਜਾ ਕੇ ਡਾਲਰ ਕਮਾਉਣ ਦੀ ਚਾਹ, ਲਿਜਾ ਰਹੀ ਬਰਬਾਦੀ ਦੇ ਰਾਹ

Tuesday, Nov 14, 2017 - 03:04 PM (IST)

ਪੰਜਾਬੀ ਨੌਜਵਾਨਾਂ ਦੇ ਵਿਦੇਸ਼ਾਂ ''ਚ ਜਾ ਕੇ ਡਾਲਰ ਕਮਾਉਣ ਦੀ ਚਾਹ, ਲਿਜਾ ਰਹੀ ਬਰਬਾਦੀ ਦੇ ਰਾਹ

ਚੰਡੀਗੜ੍ਹ : ਪੰਜਾਬੀ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਜਜ਼ਬਾ ਉਨ੍ਹਾਂ 'ਤੇ ਇੰਨਾ ਹਾਵੀ ਹੋ ਗਿਆ ਹੈ ਕਿ ਇਸ ਕਾਰਨ ਨੌਜਵਾਨ ਸੰਗੀਨ ਅਪਰਾਧਾਂ 'ਚ ਫਸ ਰਹੇ ਹਨ ਅਤੇ ਇਸ ਦੇ ਨਾਲ ਹੀ ਗਰਮ ਦਲੀਆਂ ਦੇ ਜਾਲ 'ਚ ਫਸ ਰਹੇ ਹਨ। ਪੁਲਸ ਵਲੋਂ ਹਿੰਦੀ ਜੱਥੇਬੰਦੀਆਂ ਦੇ ਆਗੂਆਂ ਦੇ ਕਤਲਾਂ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੇ ਹਾਲਾਤ ਬਿਆਨ ਕਰਦੀ ਹੈ। ਤਫਤੀਸ਼ ਨਾਲ ਜੁੜੇ ਪੁਲਸ ਅਫਸਰਾਂ ਦਾ ਕਹਿਣਾ ਹੈ ਕਿ ਵਿਦੇਸ਼ ਜਾ ਕੇ ਡਾਲਰ ਕਮਾਉਣ ਦੀ ਚਾਹਤ ਪੰਜਾਬ ਦੇ ਨੌਜਵਾਨਾਂ ਲਈ ਮਾਰੂ ਸਾਬਤ ਹੋ ਰਹੀ ਹੈ। ਵਿਦੇਸ਼ਾਂ 'ਚ ਬੈਠੇ ਗਰਮਦਲੀਆਂ ਲਈ ਸੋਸ਼ਲ ਮੀਡੀਆ ਇਨ੍ਹਾਂ ਨੌਜਵਾਨਾਂ ਨਾਲ ਸੰਪਰਕ ਸਾਧਣ 'ਚ ਕਾਮਯਾਬ ਹੋ ਰਿਹਾ ਹੈ। ਇਸ ਲਈ ਪੁਲਸ ਨੇ ਫੇਸਬੁੱਕ ਖਾਤਿਆਂ ਦਾ ਵੀ ਲਗਾਤਾਰ ਨਿਰੀਖਣ ਕਰਨਾ ਸ਼ੁਰੂ ਕਰ ਦਿੱਤਾ ਹੈ। ਪੁਲਸ ਅਫਸਰਾਂ ਦਾ ਕਹਿਣਾ ਹੈ ਕਿ ਬਹੁਤ ਥੋੜੇ ਪੈਸੇ ਅਤੇ ਕਿਸੇ ਨੇੜਲੇ ਮੁਲਕ ਦੀ ਸੈਰ ਵੀ ਨੌਜਵਾਨਾਂ ਨੂੰ ਆਕਰਸ਼ਿਤ ਕਰ ਰਹੀ ਹੈ। ਤਫਤੀਸ਼ੀ ਅਫਸਰਾਂ ਦਾ ਮੰਨਣਾ ਹੈ ਕਿ ਪਿਛਲੇ ਡੇਢ ਕੁ ਸਾਲ 'ਚ ਹੋਈਆਂ ਕਤਲ ਦੀਆਂ ਵਾਰਦਾਤਾਂ ਲਈ ਮੁੱਖ ਤੌਰ 'ਤੇ ਇੰਗਲੈਂਡ ਅਤੇ ਇਟਲੀ ਤੋਂ 50 ਲੱਖ ਰੁਪਏ ਦੇ ਕਰੀਬ ਦੀ ਰਾਸ਼ੀ ਹਵਾਲਾ ਰਾਹੀਂ ਆਈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ 'ਚ ਪੜ੍ਹਾਈ ਲਈ ਵੀਜ਼ੇ ਹਾਸਲ ਕਰਕੇ ਜਾ ਰਹੇ ਹਨ। ਇਹ ਗੱਲ ਜਗ ਜ਼ਾਹਰ ਹੈ ਕਿ ਜਿਹੜੇ ਨੌਜਵਾਨਾ ਪੜ੍ਹਾਈ ਲਈ ਵੀਜ਼ੇ ਰਾਹੀਂ ਵਿਦੇਸ਼ ਪੁੱਜਣ ਦੇ ਸਮਰੱਥ ਨਹੀਂ, ਉਹ ਕੋਈ ਵੀ ਹੀਲਾ ਵਰਤ ਕੇ ਪੰਜਾਬ ਛੱਡਣ ਲਈ ਕਾਹਲੇ ਹਨ। ਯੂਰਪੀ ਮੁਲਕਾਂ 'ਚ ਜਾਣ ਲਈ ਪੰਜਾਬੀ ਆਪਣੀ ਜਾਨ ਵੀ ਦਾਅ 'ਤੇ ਲਾ ਦਿੰਦੇ ਹਨ। ਵਿਦੇਸ਼ ਜਾਣ ਲਈ ਹਰ ਤਰ੍ਹਾਂ ਦਾ ਗੈਰ ਕਾਨੂੰਨੀ ਢੰਗ ਅਪਨਾਉਣ ਵਾਲਿਆਂ 'ਚੋਂ ਜ਼ਿਆਦਾਤਰ ਇੰਗਲੈਂਡ ਜਾਂਦੇ ਹਨ। ਇਹੀ ਕਾਰਨ ਹੈ ਕਿ ਨੌਜਵਾਨ ਅਪਰਾਧਾਂ ਦੀ ਦਲਦਲ 'ਚ ਫਸ ਕੇ ਵੀ ਵਿਦੇਸ਼ ਜਾਣ ਦੇ ਚਾਹਵਾਨ ਹਨ। ਇਹ ਆਂਕੜੇ ਉਸ ਸਮੇਂ ਦੇ ਹਨ, ਜਦੋਂ ਸੋਸ਼ਲ ਮੀਡੀਆ ਦਾ ਰੁਝਾਨ ਨਹੀਂ ਵਧਿਆ ਸੀ।


Related News