ਲੁਧਿਆਣਾ ''ਚ ਉੱਘੇ ਪੰਜਾਬੀ ਲੇਖਕ ਡਾ. ਤਰਸੇਮ ਦਾ ਦਿਹਾਂਤ

Saturday, Feb 23, 2019 - 04:37 PM (IST)

ਲੁਧਿਆਣਾ ''ਚ ਉੱਘੇ ਪੰਜਾਬੀ ਲੇਖਕ ਡਾ. ਤਰਸੇਮ ਦਾ ਦਿਹਾਂਤ

ਲੁਧਿਆਣਾ (ਸਲੂਜਾ) : ਪੰਜਾਬੀ ਲੇਖਕਾਂ ਦੀ ਸਿਰਮੌਰ ਜੱਥੇਬੰਦੀ 'ਕੇਂਦਰੀ ਪੰਜਾਬੀ ਲੇਖਕ ਸਭਾ' ਦੇ ਸਾਬਕਾ ਪ੍ਰਧਾਨ ਤੇ ਪੰਜਾਬੀ ਲੇਖਕ ਡਾ. ਤਰਸੇਮ ਦਾ ਸ਼ਨੀਵਾਰ ਨੂੰ ਲੁਧਿਆਣਾ ਦੇ ਦਇਆਨੰਦ ਹਸਪਤਾਲ 'ਚ ਦੇਹਾਂਤ ਹੋ ਗਿਆ। 'ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ' ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਤੇ ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਇਹ ਜਾਣਕਾਰੀ ਦਿੱਤੀ। ਡਾ. ਤਰਸੇਮ ਦਿਲ ਦਾ ਦੌਰਾ ਪੈਣ ਕਾਰਨ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ 'ਚ ਦਾਖਲ ਸਨ। ਤਪਾ (ਬਰਨਾਲਾ) ਤੋਂ ਮੁੱਢਲਾ ਅਧਿਆਪਨ ਤੇ ਸਾਹਿਤ ਸਿਰਜਣ ਤੋਂ ਸ਼ੁਰੂ ਕਰਨ ਵਾਲੇ ਡਾ. ਤਰਸੇਮ ਨੇ ਲੰਬਾ ਸਮਾਂ ਗੌਰਮਿੰਟ ਕਾਲਜ ਮਲੇਰਕੋਟਲਾ 'ਚ ਪੜ੍ਹਾਇਆ ਅਤੇ ਉੱਥੇ ਹੀ ਵੱਸਦੇ ਰਹੇ।
ਨੇਤਰ ਜੋਤ ਖਤਮ ਹੋਣ ਉਪਰੰਤ ਉਨ੍ਹਾਂ ਨੇ ਸਮਾਜ ਦੇ ਵਿਕਾਸ ਲਈ ਨੇਤਰਹੀਣ ਸੰਸਥਾ ਬਣਾ ਕੇ ਅਗਵਾਈ ਕੀਤੀ। ਲਗਭਗ ਦੋ ਦਰਜਨ ਸਿਰਜਣਾਤਮਕ ਤੇ ਆਲੋਚਨਾਤਮਕ ਕਿਤਾਬਾਂ ਲਿਖਣ ਵਾਲੇ ਡਾ. ਤਰਸੇਮ ਆਪਣੀ ਸਵੈ-ਜੀਵਨੀ 'ਧਿਰਤਰਾਸ਼ਟਰ' ਕਰਕੇ ਵਧੇਰੇ ਹਰਮਨ ਪਿਆਰੇ ਹੋ ਗਏ। ਤ੍ਰੈਮਾਸਿਕ ਪੱਤਰ 'ਨਜ਼ਰੀਆ' ਦੇ ਮੁੱਖ ਸੰਪਾਦਕ ਵਜੋਂ ਵੀ ਉਹ ਯਾਦਗਾਰੀ ਕਾਰਜ ਕਰ ਗਏ। 


author

Babita

Content Editor

Related News