ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ ''ਚ, ਵਿਦਿਆਰਥਣਾਂ ਨੇ ਪ੍ਰੋਫੈਸਰ ''ਤੇ ਲਗਾਏ ਗੰਭੀਰ ਦੋਸ਼

Thursday, Nov 09, 2017 - 04:03 PM (IST)

ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ ''ਚ, ਵਿਦਿਆਰਥਣਾਂ ਨੇ ਪ੍ਰੋਫੈਸਰ ''ਤੇ ਲਗਾਏ ਗੰਭੀਰ ਦੋਸ਼

ਪਟਿਆਲਾ (ਇੰਦਰਜੀਤ ਬਕਸ਼ੀ) — ਪਟਿਆਲਾ 'ਚ ਸਥਿਤ ਪੰਜਾਬੀ ਯੂਨੀਵਰਸਿਟੀ ਇਕ ਵਾਰ ਵਿਵਾਦਾਂ 'ਚ ਘਿਰੀ ਨਜ਼ਰ ਆ ਰਹੀ ਹੈ, ਇਸ ਵਾਰ ਵਿਵਾਦ ਸੈਕਸ਼ੂਅਲ ਹਰਾਸਮੇਂਟ ਦਾ ਹੈ, ਜੋ ਪੰਜਾਬੀ ਯੂਨੀਵਰਸਿਟੀ ਦੇ ਵਿਭਾਗ ਜਰਨਲੀਜ਼ਮ ਨਾਲ ਜੁੜਿਆ ਹੈ। ਜ਼ਰਨਲੀਜ਼ਮ ਵਿਭਾਗ ਦੀਆਂ ਦੋ ਲੜਕੀਆਂ ਨੇ ਆਪਣੇ ਹੀ ਇਕ ਪ੍ਰੋਫੈਸਰ 'ਤੇ ਸੈਕਸ਼ੂਅਲ ਹਰਾਸਮੇਂਟ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਆਹਲਾ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ ਹੈ ਤੇ ਇਨਸਾਫ ਦੀ ਗੁਹਾਰ ਲਗਾਈ ਹੈ।

PunjabKesari
ਡਿਪਾਰਟਮੇਂਟ ਆਫ ਜਰਨਲੀਜ਼ਮ ਵਿਭਾਗ ਦੀਆਂ 2 ਵਿਦਿਆਰਥਣਾਂ ਨੇ ਆਪਣੇ ਹੀ ਪ੍ਰੋਫੈਸਰ 'ਤੇ ਇਲਜ਼ਾਮ ਲਗਾਇਆ ਹੈ। ਇਨ੍ਹਾਂ ਦੋ ਵਿਦਿਆਰਥਣਾਂ 'ਚੋਂ ਇਕ ਨੇ ਦੱਸਿਆ ਕਿ ਹਰਜੀਤ ਸਿੰਘ ਉਨ੍ਹਾਂ ਨੂੰ ਕਾਫੀ ਪਰੇਸ਼ਾਨ ਕੀਤਾ ਹੈ। ਉਸ ਨੇ ਦੱਸਿਆ ਕਿ ਪ੍ਰੋ. ਹਰਜੀਤ ਉਨ੍ਹਾਂ ਨੂੰ ਰਾਤ ਦੱਸ ਵਜੇ ਤੋਂ ਬਾਅਦ ਮੈਸੇਜ ਕਰਦਾ ਸੀ ਤੇ ਉਨ੍ਹਾਂ ਨੂੰ ਡਿਨਰ, ਲੰਚ ਜਾਂ ਲਾਂਗ ਡਰਾਈਵ 'ਤੇ ਨਾਲ ਜਾਣ ਲਈ ਕਹਿੰਦਾ ਸੀ। ਉਨ੍ਹਾਂ ਦੱਸਿਆ ਕਿ ਉਹ ਇਕੱਲੀਆਂ ਲੜਕੀਆਂ ਨਹੀਂ ਹਨ ਜਿਨ੍ਹਾਂ ਨੂੰ ਪ੍ਰੋਫੈਸਰ ਨੇ ਪਰੇਸ਼ਾਨ ਕੀਤਾ, ਇਸ ਤੋਂ ਪਹਿਲਾਂ ਵੀ ਕਈ ਲੜਕੀਆਂ ਇਸ ਮਾਨਿਸਕ ਪਰੇਸ਼ਾਨੀ ਨੂੰ ਝੇਲ ਚੁੱਕੀਆਂ ਹਨ ਪਰ ਸ਼ਰਮ ਦੇ ਮਾਰੇ ਉਹ ਅੱਗੇ ਨਹੀਂ ਆਈਆਂ ਪਰ ਇਸ ਵਾਰ ਉਹ ਅਤੇ ਉਸ ਦੀ ਸਾਥੀ ਨੇ ਮਿਲ ਕੇ ਪ੍ਰੋਫੈਸਰ ਦੇ ਖਿਲਾਫ ਲਿਖਤੀ ਸ਼ਿਕਾਇਤ ਕੀਤੀ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਇਨਸਾਫ ਦਿਵਾਏਗਾ।

PunjabKesari
ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਦਾ ਪ੍ਰਸ਼ਾਸਨ ਇਸ ਸੰੰਬੰਧ 'ਚ ਮੀਡੀਆ ਦੇ ਸਾਹਮਣੇ ਨਹੀਂ ਆ ਰਿਹਾ ਹੈ ਤੇ ਪ੍ਰੋ. ਹਰਜੀਤ ਸਿੰਘ ਵੀ ਛੁੱਟੀ 'ਤੇ ਦੱਸੇ ਜਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਇਸ ਸ਼ਿਕਾਇਤ ਸੰਬੰਧੀ ਪੰਜਾਬੀ ਯੂਨੀਵਰਸਿਟੀ 'ਚ ਔਰਤਾਂ ਦੀ ਸੁਰੱਖਿਆ ਸੰਬੰਧੀ ਬਣੀ ਕਮੇਟੀ ਮਾਮਲੇ ਦੀ ਜਾਂਚ ਕਰ ਰਹੀ ਹੈ।


Related News