ਪੰਜਾਬੀ ਯੂਨੀਵਰਸਿਟੀ ਅਧਿਆਪਕਾਂ 'ਤੇ ਮਿਹਰਬਾਨ!, ਨਾਨ-ਟੀਚਿੰਗ ਸਟਾਫ਼ ਲਈ ਜਾਰੀ ਕੀਤੇ ਸਖ਼ਤ ਹੁਕਮ
Saturday, Aug 28, 2021 - 10:37 AM (IST)
ਪਟਿਆਲਾ (ਮਨਦੀਪ ਜੋਸਨ) : ਪੰਜਾਬੀ ਯੂਨੀਵਰਸਿਟੀ ਨੇ ਇਕ ਵਾਰ ਫਿਰ ਭੇਦਭਾਵ ਵਾਲੇ ਹੁਕਮ ਜਾਰੀ ਕੀਤੇ ਹਨ, ਜਿਸ ਤਹਿਤ ਯੂਨੀਵਰਸਿਟੀ ਅਧਿਆਪਕਾਂ ’ਤੇ ਪੂਰੀ ਤਰ੍ਹਾਂ ਮਿਹਰਬਾਨ ਹੋ ਗਈ ਹੈ। ਯੂਨੀਵਰਸਿਟੀ ਵੱਲੋਂ ਨਾਨ-ਟੀਚਿੰਗ ਸਟਾਫ਼ ਨੂੰ ਸਹੀ ਸਮੇਂ ’ਤੇ ਆਪਣੇ ਵਿਭਾਗਾਂ ’ਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਵੀ ਹੁਕਮ ਜਾਰੀ ਕੀਤੇ ਹਨ ਕਿ 9.15 ਤੱਕ ਸਮੁੱਚੇ ਵਿਭਾਗ ਨਾਨ-ਟੀਚਿੰਗ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਰਿਪੋਰਟ ਰਜਿਸਟਰਾਰ ਦਫ਼ਤਰ ’ਚ ਭੇਜਣ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨੂੰ ਰਾਹਤ ਦੇ ਕੇ ਇਹ ਹੁਕਮ ਨਾਨ-ਟੀਚਿੰਗ ਸਟਾਫ਼ ਲਈ ਜਾਰੀ ਕੀਤੇ ਗਏ ਹਨ, ਜਿਸ ਕਾਰਨ ਯੂਨੀਵਰਸਿਟੀ ’ਚ ਟਕਰਾਅ ਵਾਲਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਨਸ਼ਾ ਤਸਕਰੀ ਦੇ ਮਾਮਲੇ 'ਚ ਜਨਤਕ ਨਹੀਂ ਹੋ ਸਕੀ SIT ਦੀ ਰਿਪੋਰਟ, ਮਾਮਲਾ ਮੁਲਤਵੀ
ਪ੍ਰਸ਼ਾਸਨ ਨੇ ਵਿਭਾਗਾਂ ਦੇ ਮੁਖੀਆਂ ਨੂੰ ਨਿਰਦੇਸ਼ ਜਾਰੀ ਕਰ ਕੇ ਕਿਹਾ ਕਿ ਗੈਰ-ਹਾਜ਼ਰ ਮੁਲਾਜ਼ਮਾਂ ਦੀ ਰਿਪੋਰਟ ਤੁਰੰਤ ਰਜਿਸਟਰਾਰ ਦਫ਼ਤਰ ਦੀ ਈ-ਮੇਲ ’ਤੇ ਭੇਜੀ ਜਾਵੇ। ਰਜਿਸਟਰਾਰ ਦਫ਼ਤਰ ਵੱਲੋਂ ਇਹ ਨਿਰਦੇਸ਼ ਨੇਬਰਹੁੱਡ ਕੈਂਪਸ, ਕਾਂਸਟੀਚਿਊਟ ਕਾਲਜ, ਰਿਜ਼ਨਲ ਸੈਂਟਰ ਦੇ ਹੈੱਡ, ਇੰਚਾਰਜ ਅਤੇ ਅਧਿਕਾਰੀਆਂ ਨੂੰ ਕਾਰਵਾਈ ਲਈ 26 ਅਗਸਤ ਨੂੰ ਜਾਰੀ ਕੀਤੇ ਗਏ। ਪੰਜਾਬੀ ਯੂਨੀਵਰਸਿਟੀ ਨਾਨ-ਟੀਚਿੰਗ ਕਰਮਚਾਰੀ ਸੰਘ ਦੇ ਪ੍ਰਧਾਨ ਸਪਿੰਦਰਪਾਲ ਸਿੰਘ ਨੇ ਕਿਹਾ ਕਿ ਨਾਨ-ਟੀਚਿੰਗ ਮੁਲਾਜ਼ਮ ਪਹਿਲਾਂ ਹੀ ਸਮੇਂ ’ਤੇ ਦਫ਼ਤਰ ’ਚ ਪਹੁੰਚਦੇ ਹਨ।
ਇਹ ਵੀ ਪੜ੍ਹੋ : ਜਗਰਾਓਂ 'ਚ ਦਿਲ ਕੰਬਾਅ ਦੇਣ ਵਾਲੀ ਘਟਨਾ, ਧੀ ਨੂੰ ਫ਼ਾਹੇ 'ਤੇ ਲਟਕਾ ਪਿਤਾ ਨੇ ਵੀ ਕੀਤੀ ਖ਼ੁਦਕੁਸ਼ੀ
ਉਨ੍ਹਾਂ ਕਿਹਾ ਕਿ ਇਕ ਸਾਜ਼ਿਸ਼ ਤਹਿਤ ਇਹ ਹੁਕਮ ਜਾਰੀ ਕੀਤੇ ਗਏ ਹਨ ਕਿਉਂਕਿ ਨਾਨ-ਟੀਚਿੰਗ ਸਟਾਫ਼ ਤਾਂ ਪਹਿਲਾਂ ਹੀ ਸਮੇਂ ’ਤੇ ਆਉਂਦਾ ਹੈ। ਨਾਨ-ਟੀਚਿੰਗ ਅਤੇ ਹੋਰ ਆਗੂਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੇ ਅੱਧੇ ਤੋਂ ਜ਼ਿਆਦਾ ਅਧਿਆਪਕ ਮੌਜਾਂ ਲੁੱਟ ਰਹੇ ਹਨ ਅਤੇ ਆਪਣੇ ਵਿਭਾਗਾਂ ’ਚ ਹਾਜ਼ਰ ਨਹੀਂ ਹੁੰਦੇ। ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਬੀ. ਐੱਸ. ਸੰਧੂ ਵੀ ਅਧਿਆਪਕਾਂ ਦੇ ਪੱਖ ’ਚ ਦਿਖਾਈ ਦਿੱਤੇ ਕਿਉਂਕਿ ਉਹ ਖ਼ੁਦ ਵੀ ਇਕ ਅਧਿਆਪਕ ਹਨ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਕਲੇਸ਼ ਦੌਰਾਨ ਸੋਨੀਆ-ਰਾਹੁਲ ਨਾਲ ਮੁਲਾਕਾਤ ਕਰਨਗੇ 'ਹਰੀਸ਼ ਰਾਵਤ'
ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਹਾਜ਼ਰੀ ਇਸ ਤਰ੍ਹਾਂ ਨਹੀਂ ਹੁੰਦੀ। ਉਨ੍ਹਾਂ ਨੇ ਰਿਸਰਚ ਵਰਕ, ਟੀਚਿੰਗ ਵਰਕ ਅਤੇ ਵਿਦਿਆਰਥੀਆਂ ਨੂੰ ਅਗਲੇ ਦਿਨ ਕੀ ਪੜ੍ਹਾਉਣਾ ਹੈ, ਦਾ ਕੰਮ ਘਰ ਜਾ ਕੇ ਹੀ ਕਰਨਾ ਹੁੰਦਾ ਹੈ। ਦੂਜੇ ਪਾਸੇ ਨਾਨ-ਟੀਚਿੰਗ ਮੁਲਾਜ਼ਮਾਂ ਨੂੰ ਯੂਨੀਵਰਸਿਟੀ ਦਾ ਅਜਿਹਾ ਕੋਈ ਕੰਮ ਨਹੀਂ ਹੁੰਦਾ, ਉਨ੍ਹਾਂ ਨੂੰ ਸਿਰਫ ਦਫ਼ਤਰੀ ਕੰਮ ਕਰਨਾ ਹੁੰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ