ਦਿਲਜੀਤ ਲਈ ਨਵਜੋਤ ਸਿੱਧੂ ਦੇ ਆਖੇ ਬੋਲ ਸਾਬਤ ਹੋਏ ਸੱਚ

Monday, Oct 28, 2024 - 11:49 AM (IST)

ਜਲੰਧਰ (ਬਿਊਰੋ) : ਦੁਨੀਆ ਭਰ 'ਚ ਪੰਜਾਬ ਦੇ ਪੁੱਤਰ ਦਿਲਜੀਤ ਦੋਸਾਂਝ ਦਾ ਜਾਦੂ ਛਾਇਆ ਹੋਇਆ ਹੈ। ਪ੍ਰਸ਼ੰਸਕਾਂ 'ਤੇ ਦਿਲਜੀਤ ਦਾ ਜਾਦੂ ਇਸ ਕਦਰ ਹੈ ਕਿ ਮਹਿੰਗੀਆਂ ਟਿਕਟਾਂ ਦੀ ਵੀ ਪਰਵਾਹ ਨਹੀਂ ਕੀਤੀ ਜਾਂਦੀ ਅਤੇ ਹਰ ਲਾਈਵ ਪ੍ਰੋਗਰਾਮ ਫੁੱਲ ਹੁੰਦਾ ਹੈ। ਦਿਲਜੀਤ ਦੋਸਾਂਝ ਇਸ ਸਮੇਂ ਭਾਰਤ 'ਚ ਆਪਣੇ DIL-LUMINATI TOUR 2024 'ਤੇ ਹਨ ਅਤੇ ਦਿੱਲੀ 'ਚ ਪਹਿਲੇ ਸ਼ੋਅ 'ਚ ਹੀ ਪੂਰੀ ਧੱਕ ਨਜ਼ਰ ਆਈ। ਪ੍ਰੋਗਰਾਮ ਦੇ ਸ਼ੁਰੂਆਤ ਦੌਰਾਨ ਉਨ੍ਹਾਂ ਨੇ ਸਭ ਤੋਂ ਪਹਿਲਾ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ, ਜਿਸ ਨੂੰ ਦੇਖ ਕੇ ਉਥੇ ਮੌਜੂਦ ਦਰਸ਼ਕ ਭਾਵੁਕ ਹੋ ਗਏ।

ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਤੇ ਔਰਤਾਂ ਲਈ ਨੀਤਾ ਅੰਬਾਨੀ ਦਾ ਵੱਡਾ ਐਲਾਨ

ਦਿਲਜੀਤ ਦੇ ਇਸ ਭਾਰਤੀ ਟੂਰ ਦੌਰਾਨ ਇੱਕ 10 ਸਾਲ ਪੁਰਾਣੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨਾਲ ਜੁੜੀ ਹੋਈ। ਇਸ ਵੀਡੀਓ 'ਚ ਨਵਜੋਤ ਸਿੰਘ ਸਿੱਧੂ ਨੇ ਜੋ ਗੱਲ ਉਸ ਸਮੇਂ ਦਿਲਜੀਤ ਬਾਰੇ ਕਹੀ ਸੀ, ਉਹ ਅੱਜ ਸੱਚ ਸਾਬਤ ਹੋਈ ਹੈ। ਵਾਇਰਲ ਵੀਡੀਓ 'ਚ ਦਿਲਜੀਤ ਦੋਸਾਂਝ ਦੇ ਇੱਕ ਲਾਈਵ ਪ੍ਰੋਗਰਾਮ ਦੀ ਹੈ, ਜਿਸ ਦੌਰਾਨ ਨਵਜੋਤ ਸਿੱਧੂ, ਦਿਲਜੀਤ ਦੀ ਗਾਇਕੀ ਤੋਂ ਅਜਿਹੇ ਖੁਸ਼ ਹੋਏ ਕਿ ਉਹ ਆਪਣੀ ਕੁਰਸੀ ਤੋਂ ਉਠ ਖੜੇ ਅਤੇ ਫਿਰ ਉਨ੍ਹਾਂ ਨੇ ਉਸ ਲਈ ਸ਼ੇਅਰ ਵੀ ਪੜ੍ਹਦੇ ਹਨ...

''ਸ਼ੇਰ ਚੱਲਿਆ ਕਰਦੇ ਐ, ਖੁਦਾਰ ਚਲਿਆ ਕਰਦੇ ਐ, ਸਿਰ ਉਚਾ ਕਰਕੇ ਕੌਮ ਦੇ ਦਿਲਜੀਤ ਵਰਗੇ ਸਰਦਾਰ ਚੱਲਿਆ ਕਰਦੇ ਐ।''

ਵੀਡੀਓ 'ਚ ਦਿਲਜੀਤ ਦੋਸਾਂਝ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਕਹਿੰਦੇ ਹਨ ਕਿ ਛੋਟੇ ਹੁੰਦੇ ਉਹ ਸੋਚਦੇ ਸਨ ਕਿ ਸਰਦਾਰਾਂ ਨੂੰ ਐਵੇਂ ਜੋਕਰ ਜਿਹਾ ਬਣਾ ਕੇ ਐਵੇਂ ਫ਼ਿਲਮਾਂ 'ਚ ਵਿਖਾ ਦਿੰਦੇ ਹਨ, ਜੇ ਸੱਚਾ ਸੁਪਨਾ ਦੇਖਿਆ ਤਾਂ ਤੇਰੇ ਵਰਗੇ ਸਰਦਾਰ ਬਣਨ ਦਾ ਸੁਪਨਾ ਦੇਖਿਆ। ਦਿਲਜੀਤ ਦੋਸਾਂਝ ਉਨ੍ਹਾਂ ਦੇ ਇਹ ਸ਼ਬਦ ਸੁਣ ਕੇ ਭਾਵੁਕ ਹੁੰਦੇ ਵੀ ਵਿਖਾਈ ਦੇ ਰਹੇ ਹਨ ਅਤੇ ਆਪਣੇ ਲਈ ਅਜਿਹੇ ਉਚ ਕਾਮਯਾਬੀ ਤੇ ਵਡਮੁੱਲੇ ਸ਼ਬਦ ਸੁਣ ਕੇ ਸਲੂਟ ਕਰਦੇ ਹਨ। 

ਇਹ ਖ਼ਬਰ ਵੀ ਪੜ੍ਹੋ - ਰਾਕੇਸ਼ ਟਿਕੈਤ ਦੀ ਸਲਮਾਨ ਖ਼ਾਨ ਨੂੰ ਖ਼ਾਸ ਸਲਾਹ, ਦੱਸਿਆ ਕਿਵੇਂ ਹੋਵੇਗਾ ਵੈਰ ਖ਼ਤਮ

ਵੀਡੀਓ 'ਚ ਨਵਜੋਤ ਸਿੱਧੂ ਅੱਗੇ ਕਹਿੰਦੇ ਹਨ ਕਿ ''ਜਦੋਂ ਤੇਰੀਆਂ ਨਜ਼ਰਾਂ ਨੂੰ ਵੇਖਦਾ ਹਾਂ ਤਾਂ ਅੱਗੋਂ ਮੇਰੀ ਰੂਹ 'ਚੋਂ ਆਵਾਜ਼ ਨਿਕਲਦੀ ਹੈ ਕਿ ਇਹ ਨਜ਼ਰਾਂ ਨਹੀਂ ਬਣੀਆਂ ਝੁਕਣ ਵਾਸਤੇ, ਇਹ ਤਾਂ ਬਣੀਆਂ ਹਨ ਸ਼ਹੀਦੀਆਂ ਤੇ ਖੁਮਾਰੀਆਂ ਲਈ, ਦੋ ਕੰਮਾਂ ਲਈ ਤੇਰਾ ਸਿਰ ਬਣਿਆ, ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ।'' ਨਵਜੋਤ ਸਿੱਧੂ ਦੀਆਂ ਇਨ੍ਹਾਂ ਗੱਲਾਂ ਨੇ ਦਿਲਜੀਤ ਦੋਸਾਂਝ ਨੂੰ ਸਟੇਜ 'ਤੇ ਇੰਨਾ ਭਾਵੁਕ ਕਰ ਦਿੱਤਾ ਸੀ ਕਿ ਉਸ ਨੇ ਉਸੇ ਸਮੇਂ ਝੁਕ ਕੇ ਸਿੱਧੂ ਨੂੰ ਮੱਥਾ ਟੇਕਿਆ ਅਤੇ ਧੰਨਵਾਦ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News