ਅਮਰੀਕਾ ਰਹਿੰਦੇ ਬੇਗੋਵਾਲ ਵਾਸੀ ਦੀ ਸੜਕ ਹਾਦਸੇ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

1/25/2021 4:44:07 PM

ਬੇਗੋਵਾਲ (ਬੱਬਲਾ)- ਨਗਰ ਪੰਚਾਇਤ ਬੇਗੋਵਾਲ ਦੇ ਪ੍ਰਧਾਨ ਰਜਿੰਦਰ ਸਿੰਘ ਲਾਡੀ ਦੇ ਅਮਰੀਕਾ ਸਥਿਤ ਰਹਿੰਦੇ ਵੱਡੇ ਭਰਾ ਰਘਬੀਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਬੇਗੋਵਾਲ ਦੀ ਅਮਰੀਕਾ ਵਿਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ:  ਟਰੈਕਟਰ ਪਰੇਡ ਤੋਂ ਪਹਿਲਾਂ ਆਈ ਮੰਦਭਾਗੀ ਖ਼ਬਰ, ਸੰਘਰਸ਼ ਦੌਰਾਨ ਜਲਾਲਾਬਾਦ ਦੇ ਕਿਸਾਨ ਦੀ ਮੌਤ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਘਬੀਰ ਸਿੰਘ (45) ਪਿਛਲੇ ਕਰੀਬ 25 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਅਮਰੀਕਾ ਗਿਆ ਸੀ। ਜੋ ਨਿਊ ਜਰਸੀ ਸ਼ਹਿਰ ’ਚ ਆਪਣੀ ਪਤਨੀ, ਇਕ ਬੇਟੀ ਅਤੇ ਇਕ ਬੇਟੇ ਨਾਲ ਪੱਕੇ ਤੌਰ ’ਤੇ ਰਹਿ ਰਿਹਾ ਸੀ। ਰਘਬੀਰ ਸਿੰਘ ਦੀ ਪਤਨੀ ਨੇ ਉਨ੍ਹਾਂ ਨੂੰ ਫੋਨ ਕੀਤਾ ਕਿ ਕੰਮ ਤੋਂ ਘਰ ਵਾਪਸ ਆਉਂਦਿਆਂ ਰਸਤੇ ਰਘਬੀਰ ਸਿੰਘ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ:  26 ਜਨਵਰੀ ਨੂੰ ਜਲੰਧਰ ਦੇ ਇਹ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਨੇ ਰੂਟ ਕੀਤੇ ਡਾਇਵਰਟ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor shivani attri