ਫਿਰੋਜ਼ਪੁਰ ਦੇ ਵਿਅਕਤੀ ਦੀ ਚਮਕੀ ਕਿਸਮਤ, ਰਾਤੋ-ਰਾਤ ਬਣ ਗਿਆ ਕਰੋੜਪਤੀ

Saturday, Dec 02, 2023 - 10:33 PM (IST)

ਫਿਰੋਜ਼ਪੁਰ: ਫਿਰੋਜ਼ਪੁਰ ਦੇ ਵਿਅਕਤੀ ਦੀ ਕਿਸਮਤ ਰਾਤੋ-ਰਾਤ ਚਮਕ ਪਈ ਤੇ ਉਹ ਬੈਠੇ-ਬਿਠਾਏ ਹੀ ਕਰੋੜਪਤੀ ਬਣ ਗਿਆ। ਦਰਅਸਲ, ਉਸ ਨੇ ਦੀਵਾਲੀ ਮੌਕੇ ਡੇਢ ਕਰੋੜ ਦੀ ਲਾਟਰੀ ਪਾਈ ਸੀ। ਉਂਝ ਲਾਟਰੀ ਦਾ ਇਨਾਮ ਤਾਂ 28 ਨਵੰਬਰ ਨੂੰ ਹੀ ਹੋ ਗਿਆ ਸੀ, ਪਰ ਉਹ ਇਸ ਗੱਲੋਂ ਬੇਖ਼ਬਰ ਸੀ ਕਿ ਉਹ ਹੁਣ ਕਰੋੜਪਤੀ ਬਣ ਚੁੱਕਿਆ ਹੈ। ਬੀਤੇ ਦਿਨੀਂ ਜਦੋਂ ਉਹ ਅਚਾਨਕ ਲਾਟਰੀ ਵਾਲੇ ਕੋਲ ਗਿਆ ਤਾਂ ਪਤਾ ਲੱਗਿਆ ਕਿ ਉਸ ਦੀ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। 

ਬਲਵਿੰਦਰ ਸਿੰਘ ਫਿਰੋਜ਼ਪੁਰ ਦੇ ਡੀ.ਸੀ. ਦਫ਼ਤਰ ਦੀ ਅਸਲਾ ਬਰਾਂਚ ਵਿਚ ਸੇਵਾਦਾਰ ਦੀ ਨੌਕਰੀ ਕਰਦਾ ਹੈ। ਲਾਟਰੀ ਨਿਕਲਣ ਤੋਂ ਬਾਅਦ ਪਿੰਡ ਮੱਤੜ ਉਤਾੜ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੇ ਘਰ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕ ਉਸ ਨੂੰ ਵਧਾਈਆਂ ਦਿੰਦੇ ਨਹੀਂ ਥੱਕ ਰਹੇ। ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਲਾਟਰੀ ਦੇ ਪੈਸੇ ਨੂੰ ਆਪਣੇ ਬੱਚਿਆਂ ਦੇ ਭਵਿੱਖ ਲਈ ਹੀ ਵਰਤੇਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਿਹਤ ਮੰਤਰੀ ਨੇ ਲੋਕਾਂ ਨੂੰ ਦਿੱਤੀ ਸੁਚੇਤ ਰਹਿਣ ਦੀ ਸਲਾਹ, ਜ਼ਰੂਰ ਪੜ੍ਹੋ ਇਹ ਹਦਾਇਤਾਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਦੇ ਡੀਸੀ ਦਫ਼ਤਰ ਦੀ ਅਸਲਾ ਬਰਾਂਚ ਵਿਚ ਸੇਵਾਦਾਰ ਦੀ ਨੌਕਰੀ ਕਰਦਾ ਹੈ। ਦਿਵਾਲੀ ਮੌਕੇ ਉਸ ਨੇ ਇਕ ਡੇਢ ਕਰੋੜ ਰੁਪਏ ਦੀ ਲਾਟਰੀ ਪਾਈ ਸੀ। ਜੋ ਪਿਛਲੇ ਮਹੀਨੇ ਦੀ 28 ਤਰੀਕ ਨੂੰ ਨਿਕਲੀ ਸੀ, ਪਰ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ। ਜਦੋਂ ਉਹ ਅਚਾਨਕ ਕੱਲ੍ਹ ਲਾਟਰੀ ਵਾਲੇ ਕੋਲ ਗਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਹ ਡੇਢ ਕਰੋੜ ਦਾ ਮਾਲਕ ਬਣ ਗਿਆ ਹੈ। 

ਦੂਸਰੇ ਪਾਸੇ ਜਦੋਂ ਲਾਟਰੀ ਵਿਕਰੇਤਾ ਕੁੱਕੂ ਸਿੰਘ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਪਿੰਡ ਮੱਤੜ ਉਤਾੜ ਦੇ ਬਲਵਿੰਦਰ ਸਿੰਘ ਦੀ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਉਸ ਨੇ ਕਿਹਾ ਕਿ ਉਸ ਨੂੰ ਇਸ ਗੱਲ ਦੀ ਹੀ ਬੜੀ ਖੁਸੀ ਹੈ ਕਿ ਉਸ ਵੱਲੋਂ ਵੇਚੀ ਗਈ ਲਾਟਰੀ ਪਹਿਲੀ ਵਾਰ ਫਿਰੋਜ਼ਪੁਰ ਵਿਚ ਨਿਕਲੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News