ਸਕੂਲੀ ਮਿੰਨੀ ਗੋਲਫ ''ਚ ਪੰਜਾਬ ਦੀਆਂ ਕੁੜੀਆਂ ਓਵਰਆਲ ਚੈਂਪੀਅਨ

02/13/2018 10:36:11 AM

ਚੰਡੀਗੜ੍ਹ, (ਬਿਊਰੋ)— ਪੰਜਾਬ ਦੀਆਂ ਲੜਕੀਆਂ ਨੇ ਨਾਗਪੁਰ 'ਚ 7-11 ਫਰਵਰੀ ਤੱਕ ਆਯੋਜਿਤ 63ਵੇਂ ਰਾਸ਼ਟਰੀ ਸਕੂਲ ਖੇਡਾਂ ਦੇ ਤਹਿਤ ਮਿੰਨੀ ਗੋਲਫ ਚੈਂਪੀਅਨਸ਼ਿਪ 'ਚ ਓਵਰਆਲ ਖਿਤਾਬ ਜਿੱਤ ਲਿਆ ਜਦਕਿ ਦੂਜੇ ਮੁਕਾਬਲਿਆਂ 'ਚ ਪੰਜਾਬ ਦੇ ਖਿਡਾਰੀਆਂ ਨੇ ਕਈ ਤਗਮੇ ਜਿੱਤੇ। 

ਸੋਮਵਾਰ ਨੂੰ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੰਡਰ-17 ਵਰਗ ਦੀ ਮਿੰਨੀ ਗੋਲਫ 'ਚ ਲੜਕੀਆਂ ਦੀ ਟੀਮ ਨੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸੇ ਉਮਰ ਵਰਗ ਦੇ ਸਿੰਗਲ ਮੁਕਾਬਲਿਆਂ 'ਚ ਨਵਨੀਤ ਕੌਰ ਨੇ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਮੁੰਡਿਆਂ ਦੇ ਅੰਡਰ-17 ਡਬਲਜ਼ ਵਰਗ 'ਚ ਰਿਤਿਕ ਅਤੇ ਯੋਗਰਾਜ ਸਿੰਘ ਨੇ ਤਗਮਾ ਜਿੱਤਿਆ। ਕੁੜੀਆਂ ਦੇ ਅੰਡਰ-19 ਸਿੰਗਲ ਵਰਗ 'ਚ ਹਰਪ੍ਰੀਤ ਕੌਰ ਨੇ ਸੋਨ ਤਗਮਾ ਜਿੱਤਿਆ। ਇਸੇ ਉਮਰ ਵਰਗ ਦੇ ਟੀਮ ਮੁਕਾਬਲਿਆਂ 'ਚ ਸੋਨਲ ਅਤੇ ਰਮਨਦੀਪ ਕੌਰ ਨੇ ਚਾਂਦੀ ਤਮਗਾ ਜਿੱਤਿਆ। ਮੁੰਡਿਆਂ ਦੇ ਅੰਡਰ-19 ਟੀਮ ਉਮਰ ਵਰਗ 'ਚ ਸੂਬੇ ਦੀ ਟੀਮ ਦੇ ਸਿੰਗਲ ਮੁਕਾਬਲਿਆਂ 'ਚ ਪ੍ਰੀਤ ਇੰਦਰਜੀਤ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ। ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਖਿਡਾਰੀਆਂ ਨੂੰ ਇਸ ਸ਼ਾਨਦਾਰ ਸਫਲਤਾ ਦੇ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਪੰਜਾਬ ਮਿੰਨੀ ਗੋਲਫ ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਜੁੱਟਪੁਰੀ ਨੇ ਦੱਸਿਆ ਕਿ ਟੀਮ ਦੇ ਪੰਜਾਬ 'ਚ ਪਰਤਨ 'ਤੇ ਐਸੋਸੀਏਸ਼ਨ ਵੱਲੋਂ ਖਿਡਾਰੀਆਂ ਨੂੰ ਸਨਮਾਨਤ ਕੀਤਾ ਜਾਵੇਗਾ।


Related News