ਕੈਨੇਡਾ ''ਚ ਪੰਜਾਬੀ ਕੁੜੀ ਦੀ ਰੂਹ ਕੰਬਾਊ ਮੌਤ! ਲੂੰ ਕੰਡੇ ਖੜ੍ਹੇ ਕਰ ਦੇਵੇਗਾ ਪੂਰਾ ਮਾਮਲਾ

Monday, Oct 21, 2024 - 09:03 AM (IST)

ਜਲੰਧਰ (ਵੈੱਬ ਡੈਸਕ): ਪੰਜਾਬ ਤੋਂ ਸੁਨਹਿਰੀ ਭਵਿੱਖ ਦੇ ਸੁਫ਼ਨੇ ਲੈ ਕੇ ਕੈਨੇਡਾ ਗਏ ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਉਨ੍ਹਾਂ ਦੀ ਜਵਾਨ ਦੀ ਵਾਲਮਾਰਟ ਵਿਚ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਗੁਰਸਿਮਰਨ ਕੌਰ ਵਜੋਂ ਹੋਈ ਹੈ, ਜੋ ਮੂਲ ਰੂਪ ਨਾਲ ਜਲੰਧਰ ਦੇ ਸੁਰਾਨੁੱਸੀ ਵਿਚ ਪੈਂਦੇ ਗੁਰੂ ਨਾਨਕ ਨਗਰ ਨਾਲ ਸਬੰਧਤ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਵਾਲਮਾਰਟ ਵਿਚ Oven 'ਚ ਸੜਣ ਕਾਰਨ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਟਲ਼ ਸਕਦੀਆਂ ਨੇ ਜ਼ਿਮਨੀ ਚੋਣਾਂ! ਚੋਣ ਕਮਿਸ਼ਨ ਨੂੰ ਲਿਖੀ ਗਈ ਚਿੱਠੀ

ਇਸ ਸਬੰਧੀ ਮ੍ਰਿਤਕਾ ਗੁਰਸਿਮਰਨ ਕੌਰ ਦੇ ਤਾਇਆ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ 2 ਸਾਲ ਪਹਿਲਾਂ ਹੀ ਪਰਿਵਾਰ ਸਮੇਤ ਕੈਨੇਡਾ ਗਿਆ ਸੀ। ਉਹ ਸਾਰੇ ਇੱਥੋਂ ਹੀ ਕੈਨੇਡਾ ਦੀ PR ਲੈ ਕੇ ਗਏ ਸਨ। ਗੁਰਸਿਮਰਨ ਕੌਰ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਸ਼ਨੀਵਾਰ ਤੇ ਐਤਵਾਰ ਨੂੰ ਆਪਣੀ ਮਾਂ ਨਾਲ ਵਾਲਮਾਰਟ ਵਿਚ ਕੰਮ ਕਰਦੀ ਸੀ। ਇਸ ਸ਼ਨੀਵਾਰ ਵੀ ਗੁਰਸਿਮਰਨ ਕੌਰ ਆਪਣੀ ਮਾਂ ਨਾਲ ਕੰਮ 'ਤੇ ਗਈ ਸੀ। ਉਸ ਦੀ ਮਾਂ ਕੰਮ ਤੋਂ ਵਾਪਸ ਆ ਗਈ ਤੇ ਕੁੱਝ ਦੇਰ ਬਾਅਦ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ ਹੈ। 

ਸ਼ੱਕੀ ਹੈ ਪੂਰਾ ਮਾਮਲਾ

ਗੁਰਸਿਮਰਨ ਕੌਰ ਦੀ ਮੌਤ ਦਾ ਮਾਮਲਾ ਸ਼ੱਕੀ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਸਿਮਰਨ ਦੀ ਮੌਤ ਬੇਕਰੀ ਦੇ Oven 'ਚ ਸੜਣ ਨਾਲ ਹੋਈ ਹੈ, ਪਰ ਪਰਿਵਾਰ ਦਾ ਕਹਿਣਾ ਹੈ ਕਿ ਸ਼ਨੀਵਾਰ ਤੇ ਐਤਵਾਰ ਨੂੰ ਤਾਂ ਇਹ Oven ਚਲਾਏ ਹੀ ਨਹੀਂ ਜਾਂਦੇ। ਫ਼ਿਲਹਾਲ ਹੈਲੀਫੈਕਸ ਖੇਤਰੀ ਪੁਲਸ ਵੱਲੋਂ ਮੌਕੇ 'ਤੇ ਜਾਂਚ ਕੀਤੀ ਜਾ ਰਹੀ ਹੈ ਤੇ ਇਸੇ ਲਈ ਐਤਵਾਰ ਨੂੰ ਸਟੋਰ ਬੰਦ ਰੱਖਿਆ ਗਿਆ। ਪੁਲਸ ਵੱਲੋਂ ਪਰਿਵਾਰ ਨੂੰ ਵੀ ਸਟੋਰ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਉਨ੍ਹਾਂ ਵੱਲੋਂ ਮਾਮਲੇ ਨਾਲ ਜੁੜੇ ਵੇਰਵੇ ਵੀ ਸਾਂਝੇ ਨਹੀਂ ਕੀਤੇ ਜਾ ਰਹੇ।  ਕਿਰਤ ਵਿਭਾਗ ਨੇ ਵੀ ਕਿਹਾ ਕਿ ਉਹ ਸਥਿਤੀ ਤੋਂ ਜਾਣੂੰ ਹੈ ਅਤੇ ਪੁਲਸ ਮੌਕੇ 'ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇਸ ਸਮੇਂ ਹੋਰ ਜਾਣਕਾਰੀ ਸਾਂਝੀ ਕਰਨ ਵਿਚ ਅਸਮਰੱਥ ਹਾਂ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ? ਪੜ੍ਹੋ ਸਰਕਾਰ ਦੀ Notification

Walmart ਵੱਲੋਂ ਸਹਿਯੋਗ ਦਾ ਭਰੋਸਾ

ਇਸ ਮਾਮਲੇ ਵਿਚ Walmart ਵੱਲੋਂ ਇਕ ਮੁਲਾਜ਼ਮ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਵਾਲਮਾਰਟ ਦੇ ਬੁਲਾਰੇ ਅਮਾਂਡਾ ਮੌਸ ਨੇ ਇਕ ਬਿਆਨ ਵਿਚ ਕਿਹਾ ਕਿ ਸਾਡੇ ਸਹਿਯੋਗੀ ਦੀ ਮੌਤ ਨਾਲ ਸਾਡਾ ਦਿਲ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮ੍ਰਿਤਕ ਮੁਲਾਜ਼ਮ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਹਮਦਰਦੀ ਰੱਖਦੇ ਹਾਂ। ਉਨ੍ਹਾਂ ਜਾਂਚ ਵਿਚ ਸਹਿਯੋਗ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਐਤਵਾਰ ਨੂੰ ਸਟੋਰ ਬੰਦ ਰੱਖਿਆ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News