ਅਮਰੀਕਾ ਨੂੰ ਭਾਰਤੀ ਬੰਦੇ ਨੇ ਲਾ''ਤਾ 550 ਕਰੋੜ ਦਾ ''ਚੂਨਾ'' ! ਹੋ ਸਕਦੀ ਐ 100 ਸਾਲ ਦੀ ਕੈਦ
Wednesday, Oct 21, 2026 - 01:20 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਭਾਰਤੀ ਮੂਲ ਦੇ ਇੱਕ ਵਿਅਕਤੀ 'ਤੇ ਕੋਵਿਡ ਦੌਰਾਨ 3.8 ਲੱਖ ਤੋਂ ਵੱਧ ਫਰਜ਼ੀ ਟੈਸਟ ਰਿਪੋਰਟਾਂ ਤਿਆਰ ਕਰ ਕੇ ਅਮਰੀਕੀ ਸਰਕਾਰ ਨਾਲ 6.6 ਕਰੋੜ ਅਮਰੀਕੀ ਡਾਲਰ (ਕਰੀਬ 550 ਕਰੋੜ ਰੁਪਏ) ਦੀ ਵੱਡੀ ਠੱਗੀ ਮਾਰਨ ਦੇ ਗੰਭੀਰ ਦੋਸ਼ ਆਇਦ ਕੀਤੇ ਗਏ ਹਨ। ਇਲੀਨੋਇਸ ਸਥਿਤ ਇੱਕ ਕਲੀਨਿਕਲ ਲੈਬਾਰਟਰੀ ਦੇ ਸਹਿ-ਮਾਲਕ ਰਾਜੇਸ਼ ਪਟੇਲ (52) 'ਤੇ ਧੋਖਾਧੜੀ ਦੀਆਂ 5 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪਟੇਲ ਨੇ ਆਪਣੀ ਲੈਬ ਰਾਹੀਂ 'ਮੈਰੀਡੀਅਨ ਮੈਡੀਕਲ ਸਟਾਫਿੰਗ ਇੰਕ.' ਦੇ ਨਾਮ 'ਤੇ 3,80,000 ਫਰਜ਼ੀ 'ਨੈਗੇਟਿਵ' ਕੋਵਿਡ ਟੈਸਟ ਰਿਪੋਰਟਾਂ ਤਿਆਰ ਕੀਤੀਆਂ ਸੀ। ਇਨ੍ਹਾਂ ਫਰਜ਼ੀ ਟੈਸਟਾਂ ਦੇ ਬਿੱਲ ਅਮਰੀਕੀ ਸਰਕਾਰ ਦੇ 'ਹੈਲਥ ਰਿਸੋਰਸਿਜ਼ ਐਂਡ ਸਰਵਿਸਿਜ਼ ਐਡਮਿਨਿਸਟ੍ਰੇਸ਼ਨ' ਦੇ Uninsured Program ਨੂੰ ਭੇਜੇ ਗਏ। ਇਹ ਸਰਕਾਰੀ ਪ੍ਰੋਗਰਾਮ ਬਿਨਾਂ ਸਿਹਤ ਬੀਮੇ ਵਾਲੇ ਲੋਕਾਂ ਦੇ ਟੈਸਟਾਂ ਦਾ ਖਰਚਾ ਚੁੱਕਦਾ ਸੀ।
ਇਹ ਵੀ ਪੜ੍ਹੋ- ਮਿਡਲ ਈਸਟ ਜੰਗ 'ਚ ਹੁਣ ਬ੍ਰਿਟੇਨ ਦੀ ਵੀ ਹੋਈ ਐਂਟਰੀ ! ਟਰੰਪ ਦੇ 'ਇਨਕਾਰ' ਮਗਰੋਂ ਕੀਤਾ ਵੱਡਾ ਐਲਾਨ
ਮੁਕੱਦਮੇ ਅਨੁਸਾਰ, ਪਟੇਲ ਦੀ ਲੈਬ ਨੇ 6.62 ਕਰੋੜ ਡਾਲਰ ਦੇ ਫਰਜ਼ੀ ਬਿੱਲ ਸਰਕਾਰ ਨੂੰ ਭੇਜੇ, ਜਿਨ੍ਹਾਂ 'ਚੋਂ ਸਰਕਾਰ ਵੱਲੋਂ 4.41 ਕਰੋੜ ਡਾਲਰ (ਕਰੀਬ 370 ਕਰੋੜ ਰੁਪਏ) ਦਾ ਭੁਗਤਾਨ ਕਰ ਦਿੱਤਾ ਗਿਆ। ਇਸ ਪੂਰੇ ਘਪਲੇ 'ਚੋਂ ਰਾਜੇਸ਼ ਪਟੇਲ ਨੂੰ ਨਿੱਜੀ ਤੌਰ 'ਤੇ 2.8 ਕਰੋੜ ਡਾਲਰ (ਕਰੀਬ 235 ਕਰੋੜ ਰੁਪਏ) ਹਾਸਲ ਹੋਏ।
ਸ਼ਿਕਾਗੋ ਦੇ FBI ਰੀਜਨਲ ਆਫ਼ਿਸ ਅਤੇ 'ਹੈਲਥ ਐਂਡ ਹਿਊਮਨ ਸਰਵਿਸਿਜ਼' ਵੱਲੋਂ ਕੀਤੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਜੇਕਰ ਅਦਾਲਤ 'ਚ ਦੋਸ਼ ਸਾਬਤ ਹੋ ਜਾਂਦੇ ਹਨ, ਤਾਂ ਰਾਜੇਸ਼ ਪਟੇਲ ਨੂੰ 100 ਸਾਲ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਇਹ ਵੀ ਪੜ੍ਹੋ- ਹਮਲਾਵਰਾਂ ਨੇ ਮੇਨਾਕਾ ਦੇ ਰਿਹਾਇਸ਼ੀ ਕੈਂਪਾਂ 'ਤੇ ਕਰ'ਤੀ ਅੰਨ੍ਹੇਵਾਹ ਫਾਇਰਿੰਗ ! 40 ਲੋਕਾਂ ਦੀ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
