ਗੁਰਚੇਤ ਚਿੱਤਰਕਾਰ ਦੀ ਟਿਕ-ਟਾਕ ਵੀਡੀਓ ਨੇ ਅੰਗਹੀਣ ਵਰਗ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ

Friday, May 08, 2020 - 06:53 PM (IST)

ਜਲਾਲਾਬਾਦ (ਟਿੰਕੂ ਨਿਖੰਜ,ਜਤਿੰਦਰ)— ਸਸਤੀ ਮਸ਼ਹੂਰੀ ਲਈ ਅੰਗਹੀਣ ਵਰਗ ਦੀਆਂ ਭਾਵਨਾਵਾਂ ਨਾਲ ਮੰਦਭਾਗੀ ਵੀਡੀਓ ਟਿਕ-ਟਾਕ 'ਤੇ ਪਾਉਣ ਤੋਂ ਬਾਅਦ ਅੰਗਹੀਣਾਂ 'ਚ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਅੰਗਹੀਣਾਂ ਵੱਲੋਂ ਪੰਜਾਬੀ ਕਮੇਡੀਅਨ ਕਲਾਕਾਰ ਗੁਰਚੇਤ ਚਿੱਤਰਕਾਰ ਦੀ ਘਟੀਆ ਅਤੇ ਸੌੜੀ ਸੋਚ ਦਾ ਸਬੂਤ ਦਿੱਤਾ ਹੈ। ਦੱਸਣਯੋਗ ਹੈ ਕਿ ਇਕ ਪੋਸਟ ਪੰਜਾਬ ਕਾਮੇਡੀਅਨ ਕਲਾਕਾਰ ਗੁਰਚੇਤ ਚਿੱਤਰਕਾਰ ਵੱਲੋਂ ਕੁਦਰਤ ਦੀ ਮਾਰ ਦਾ ਸੰਤਾਪ ਭੋਗ ਰਹੇ ਅੰਗਹੀਣਾਂ ਦੇ ਚੱਲਣ 'ਤੇ ਐਕਸ਼ਨ ਕਰਦੇ ਹੋਏ ਵੀਡੀਓ ਬਣਾ ਕੇ ਆਪਣੇ ਟਿਕ-ਟਾਕ ਦੇ ਪੇਜ 'ਤੇ ਪਾਈ ਗਈ ਹੈ। ਜਿਸ ਤੋਂ ਬਾਅਦ ਇਹ ਵੀਡੀਓ ਜਦੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਇਸ ਪੋਸਟ ਨੂੰ ਲੈ ਕੇ ਪੰਜਾਬ ਭਰ ਦੇ ਅੰਗਹੀਣ ਵਰਗ ਨੇ ਸਖਤ ਵਿਰੋਧ ਜਤਾਇਆ।

PunjabKesari

ਇਸ ਘਟਨਾਂ ਨੂੰ ਲੈ ਕੇ ਫਾਜ਼ਿਲਕਾ ਜ਼ਿਲੇ•ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਦੇ ਅੰਗਹੀਣ ਨੌਜਵਾਨਾਂ 'ਚ ਕ੍ਰਿਸ਼ਨ ਸਿੰਘ ਟਿਵਾਣਾ, ਜਸਪਾਲ ਸਿੰਘ ਜੱਸਾ, ਖੰਡਨ ਸਿੰਘ ਵਾਸੀ ਮੌਜ਼ੇ ਵਾਲਾ, ਸੋਨੂੰ ਕੁਮਾਰ ਕਮਰੇ ਵਾਲਾ ਨੇ ਕਿਹਾ ਕਿ ਗੁਰਚੇਤ ਚਿੱਤਰਕਾਰ ਨੇ ਇਕ ਅਜਿਹੀ ਵੀਡੀਓ ਬਣਾਈ ਹੈ ਅਤੇ ਜਿਸ 'ਚ ਉਹ ਸਾਫ ਦਿਖਾਈ ਦਿੰਦੇ ਹਨ ਕਿ ਅੰਗਹੀਣ ਕਿਸ ਤਰ੍ਹਾਂ ਚੱਲਦੇ ਹਨ ਉਸ ਤਰ੍ਹਾਂ ਹੀ ਆਪਣੇ ਸਾਥੀਆਂ ਸਮੇਤ ਐਕਸ਼ਨ ਕਰਕੇ ਮਜ਼ਾਕ ਉਡਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਇਹ ਪਤਾ ਨਹੀਂ ਕਿ ਕੁਦਰਤ ਦੀ ਮਾਰ ਦਾ ਸੰਤਾਪ ਭੋਗ ਰਹੇ ਲੋਕ ਕਿਸ ਤਰ੍ਹਾਂ ਸਹਿਣ ਕਰ ਰਹੇ ਹਨ।

ਇਸ ਦੇ ਵਿਰੋਧ 'ਚ ਜਲਾਲਾਬਾਦ ਦੇ ਅੰਗਹੀਣਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਭੇਜ ਦੇ ਨਾਲ ਸਬੰਧਤ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਕੋਲ  ਵੀ ਲਿਖਤੀ ਸ਼ਿਕਾਇਤ ਕੀਤੀ ਹੈ। ਭਾਂਵੇ ਅੰਗਹੀਣ ਦੇ ਉਡੇ ਸਖਤ ਵਿਰੋਧ ਤੋਂ ਬਾਅਦ ਇਸ ਅਖੌਤੀ ਕਲਾਕਾਰ ਨੇ ਵੀਡੀਓ ਆਪਣੇ ਟਿਕ-ਟਾਕ ਅਕਾਊਂਟ ਤੋਂ ਡਿਲੀਟ ਕਰ ਦਿੱਤੀ ਗਈ ਹੈ ਪਰ ਇਸ ਦੇ ਸਕਰੀਨ ਸ਼ਾਟ ਅਤੇ ਵੀਡੀਓ ਲੋਕਾਂ ਕੋਲ ਮੌਜੂਦ ਹਨ। ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ: ਐੱਸ. ਐੱਚ. ਓ. ਅਮਰਿੰਦਰ ਸਿੰਘ ਅੰਗਹੀਣਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਸੰਬੰਧ 'ਚ ਜਦੋਂ ਐੱਸ. ਐੱਚ. ਓ. ਥਾਣਾ ਸਿਟੀ ਅਮਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਦਰਖਾਸਤ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News