ਸਪੈਸ਼ਲ ਤਰੀਕੇ ਨਾਲ ਨਿਕਲੀ ਪੰਜਾਬੀ ਮੁੰਡੇ ਦੀ ਬਾਰਾਤ, ਸੜਕਾਂ ''ਤੇ ਜਾਂਦੇ ਲੋਕ ਵੀ ਰੁਕ ਕੇ ਦੇਖਣ ਲੱਗੇ (ਵੀਡੀਓ)

05/03/2016 2:47:42 PM

ਬਟਾਲਾ : ਅਕਸਰ ਆਪਣੇ ਵਿਆਹ ''ਚ ਮੁੰਡੇ ਮਹਿੰਗੀਆਂ ਅਤੇ ਸ਼ਾਨਦਾਰ ਗੱਡੀਆਂ ਨੂੰ ਫੁੱਲਾਂ ਨਾਲ ਸਜਾ ਕੇ ਦੁਲਹਨ ਦੇ ਘਰ ਜਾਣਾ ਪਸੰਦ ਕਰਦੇ ਹਨ ਪਰ ਬਟਾਲੇ ਦਾ ਪੰਜਾਬੀ ਨੌਜਵਾਨ ਇਨ੍ਹਾਂ ਸਭ ਰੀਤਾਂ ਤੋਂ ਉਲਟ ਜਦੋਂ ਕੰਬਾਈਨ ''ਤੇ ਬਾਰਾਤ ਲੈ ਕੇ ਦੁਲਹਨ ਦੇ ਘਰ ਪੁੱਜਿਆ ਤਾਂ ਸੜਕਾਂ ''ਤੇ ਜਾਂਦੇ ਲੋਕ ਵੀ ਰੁਕ ਅਤੇ ਖੜ੍ਹੇ ਹੋਏ ਕੇ ਉਸ ਦੀ ਬਾਰਾਤ ਨੂੰ ਦੇਖਣ ਲੱਗੇ। 
ਜਾਣਕਾਰੀ ਮੁਤਾਬਕ ਬਟਾਲਾ ਦੇ ਪਿੰਡ ਨੱਤ ਮੋਕਲ ਦੇ ਰਹਿਣ ਵਾਲੇ ਰਵਿੰਦਰ ਸਿੰਘ ਦੀ ਮਾਂ ਦਾ ਸੁਪਨਾ ਸੀ ਉਹ ਆਪਣੀ ਲਾੜੀ ਨੂੰ ਕੰਬਾਈਨ ''ਤੇ ਵਿਆਹੁਣ ਜਾਵੇ। ਇਸ ਲਈ ਰਵਿੰਦਰ ਨੇ ਨਾਂ ਕੋਈ ਮਹਿੰਗੀ ਗੱਡੀ ਅਤੇ ਨਾ ਹੀ ਘੋੜੀ ਕੀਤੀ, ਸਗੋਂ ਕੰਬਾਈਨ ''ਤੇ ਬਾਰਾਤ ਲੈ ਕੇ ਲਾੜੀ ਦੇ ਘਰ ਪੁੱਜਿਆ। 
ਜਦੋਂ ਰਵਿੰਦਰ ਕੰਬਾਈਨ ''ਤੇ ਬੈਠਾ ਤਾਂ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦਾ ਉਤਸ਼ਾਹ ਦੇਖਣ ਵਾਲਾ ਸੀ। ਰਵਿੰਦਰ ਦੀ ਬਚਪਨ ਦੀ ਇੱਛਾ ਨੂੰ ਪੂਰਾ ਹੁੰਦਿਆਂ ਦੇਖ ਉਸ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਬਹੁਤ ਖੁਸ਼ ਸਨ। ਸਪੈਸ਼ਲ ਤਰੀਕੇ ਨਾਲ ਨਿਕਲੀ ਰਵਿੰਦਰ ਦੀ ਬਾਰਾਤ ਨੇ ਇਸ ਗੱਲ ''ਤੇ ਵੀ ਮੋਹਰ ਲਗਾ ਦਿੱਤੀ ਹੈ ਕਿ ਜੇਕਰ ਇਨਸਾਨ ''ਚ ਆਪਣਾ ਸੁਪਨਾ ਪੂਰਾ ਕਰਨ ਦੀ ਚਾਹਤ ਹੋਵੇ ਤਾਂ ਹਰ ਕੋਈ ਉਸ ਦਾ ਸਾਥ ਦਿੰਦਾ ਹੈ।

Babita Marhas

News Editor

Related News