FBI ਦੀ Most Wanted ਲਿਸਟ ''ਚ ਆਇਆ ਪੰਜਾਬੀ ਮੁੰਡੇ ਦਾ ਨਾਂ ! ਕਾਰੇ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

Wednesday, Jul 15, 2026 - 12:01 PM (IST)

FBI ਦੀ Most Wanted ਲਿਸਟ ''ਚ ਆਇਆ ਪੰਜਾਬੀ ਮੁੰਡੇ ਦਾ ਨਾਂ ! ਕਾਰੇ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਇੰਟਰਨੈਸ਼ਨਲ ਡੈਸਕ- ਅਮਰੀਕਾ ਨੇ 'ਆਪਰੇਸ਼ਨ ਹਾਰਡ ਬਾਲ' ਤਹਿਤ ਅਮਰੀਕੀ ਜ਼ਮੀਨ 'ਤੇ ਦਹਿਸ਼ਤ ਮਚਾਉਣ ਵਾਲੇ ਅੰਤਰਰਾਸ਼ਟਰੀ ਅਪਰਾਧਿਕ ਗਿਰੋਹਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਅਮਰੀਕੀ ਫੈਡਰਲ ਜਾਂਚ ਏਜੰਸੀ ਐੱਫ.ਬੀ.ਆਈ. (FBI) ਨੇ ਭਾਰਤ ਨਾਲ ਸਬੰਧਿਤ ਇੱਕ ਅਪਰਾਧਿਕ ਸਿੰਡੀਕੇਟ ਦੇ ਮੈਂਬਰ ਨਿਤੀਸ਼ ਕੌਸ਼ਲ ਨੂੰ ਆਪਣੇ Most Wanted ਅਪਰਾਧੀਆਂ ਦੀ ਲਿਸਟ 'ਚ ਸ਼ਾਮਲ ਕਰ ਲਿਆ ਹੈ। ਨਿਤੀਸ਼ ਕੌਸ਼ਲ ਨੂੰ ਜੱਗੂ ਭਗਵਾਨਪੁਰੀਆ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਦਾ ਮੈਂਬਰ ਦੱਸਿਆ ਗਿਆ ਹੈ।

ਅਮਰੀਕੀ ਇਨਵੈਸਟੀਗੇਸ਼ਨ ਮੁਤਾਬਕ, ਭਗਵਾਨਪੁਰੀਆ ਗੈਂਗ ਅਮਰੀਕਾ ਦੇ ਕੈਲੀਫੋਰਨੀਆ ਸਣੇ ਕਈ ਹੋਰ ਇਲਾਕਿਆਂ 'ਚ ਵੀ ਸਰਗਰਮ ਹੈ। ਇਹ ਨੈੱਟਵਰਕ ਅੰਤਰਰਾਸ਼ਟਰੀ ਪੱਧਰ 'ਤੇ ਕਤਲ, ਅਗਵਾ, ਨਸ਼ਾ ਤਸਕਰੀ, ਫਿਰੌਤੀ, ਹਥਿਆਰਾਂ ਦੀ ਤਸਕਰੀ, ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਵਰਗੇ ਕਈ ਸੰਗੀਨ ਜੁਰਮਾਂ 'ਚ ਸ਼ਾਮਲ ਹੈ। FBI ਦਾ ਦੋਸ਼ ਹੈ ਕਿ ਕੌਸ਼ਲ ਗੈਂਗ ਲਈ ਖ਼ਤਰਨਾਕ ਅਤੇ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ, ਜਿਸ ਵਿੱਚ ਲੋਕਾਂ ਨੂੰ ਅਗਵਾ ਕਰਨਾ ਅਤੇ ਉਨ੍ਹਾਂ 'ਤੇ ਜਾਨਲੇਵਾ ਹਮਲੇ ਕਰਨਾ ਸ਼ਾਮਲ ਹੈ।

PunjabKesari

ਇਹ ਵੀ ਪੜ੍ਹੋ- ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਰਸੋਈ ਦਾ ਵੀ ਹਿੱਲ ਸਕਦੈ ਬਜਟ, ਹਰ ਆਮ-ਖ਼ਾਸ ਦੀ ਜੇਬ 'ਤੇ ਪਵੇਗਾ ਅਸਰ

ਕੌਸ਼ਲ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਉਦੋਂ ਹੋਰ ਕੱਸਿਆ ਗਿਆ ਜਦੋਂ ਕੈਲੀਫੋਰਨੀਆ ਦੀ ਫੈਡਰਲ ਅਦਾਲਤ ਨੇ 25 ਜੂਨ, 2026 ਨੂੰ ਉਸ ਖ਼ਿਲਾਫ਼ ਰੈਕੇਟੀਅਰਿੰਗ ਅਤੇ ਭ੍ਰਿਸ਼ਟ ਸੰਗਠਨ ਰੋਕੂ ਕਾਨੂੰਨ (RICO Conspiracy) ਤਹਿਤ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ।

ਜ਼ਿਕਰਯੋਗ ਹੈ ਕਿ FBI ਦੀ ਇਹ ਕਾਰਵਾਈ 'ਆਪਰੇਸ਼ਨ ਹਾਰਡ ਬਾਲ' ਅੰਤਰਰਾਸ਼ਟਰੀ ਮੁਹਿੰਮ ਦੇ ਤਹਿਤ ਕੀਤੀ ਗਈ ਹੈ। ਇਸ ਸਿੰਡੀਕੇਟ ਦੇ ਗਲੋਬਲ ਨੈੱਟਵਰਕ ਨੂੰ ਤੋੜਨ ਲਈ ਚਲਾਏ ਗਏ ਇਸ ਸਾਂਝੇ ਆਪਰੇਸ਼ਨ ਤਹਿਤ ਅਮਰੀਕਾ, ਕੈਨੇਡਾ ਅਤੇ ਯੂਰਪ 'ਚ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ ਹੈ। ਇਹ ਮਾਮਲਾ ਦਰਸਾਉਂਦਾ ਹੈ ਕਿ ਭਾਰਤ ਨਾਲ ਜੁੜੇ ਗੈਂਗਸਟਰਾਂ ਅਤੇ ਅਪਰਾਧਿਕ ਨੈੱਟਵਰਕਾਂ ਨੂੰ ਨੱਥ ਪਾਉਣ ਲਈ ਹੁਣ ਅੰਤਰਰਾਸ਼ਟਰੀ ਸੁਰੱਖਿਆ ਏਜੰਸੀਆਂ ਨੇ ਆਪਸੀ ਤਾਲਮੇਲ ਬਹੁਤ ਜ਼ਿਆਦਾ ਮਜ਼ਬੂਤ ਕਰ ਲਿਆ ਹੈ।

ਇਹ ਵੀ ਪੜ੍ਹੋ- ਦੋ-ਫਾੜ ਹੋ ਗਿਆ ਪਾਕਿਸਤਾਨ ! ਬਣ ਗਿਆ ਨਵਾਂ ਦੇਸ਼, ਫ਼ੌਜ ਨੇ 85 ਫ਼ੀਸਦੀ ਹਿੱਸੇ 'ਤੇ ਕੀਤਾ ਕਬਜ਼ਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News