ਕੈਨੇਡਾ 'ਚ ਲਾਪਤਾ ਹੋਇਆ ਪੰਜਾਬੀ ਨੌਜਵਾਨ, ਪੁਲਸ ਨੇ ਤਸਵੀਰ ਕੀਤੀ ਜਾਰੀ

Tuesday, Oct 27, 2026 - 11:03 AM (IST)

ਕੈਨੇਡਾ 'ਚ ਲਾਪਤਾ ਹੋਇਆ ਪੰਜਾਬੀ ਨੌਜਵਾਨ, ਪੁਲਸ ਨੇ ਤਸਵੀਰ ਕੀਤੀ ਜਾਰੀ

ਇੰਟਰਨੈਸ਼ਨਲ ਡੈਸਕ : ਕੈਨੇਡਾ ਵਿਚ ਇਕ ਪੰਜਾਬੀ ਨੌਜਵਾਨ ਦੇ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਤੋਂ ਲਾਪਤਾ ਜਸਦੀਪ ਸਿੰਘ ਹੇਅਰ ਦੀ ਭਾਲ ਵਿਚ ਜੁਟੀ ਪੁਲਸ ਨੇ ਲੋਕਾਂ ਤੋਂ ਮਦਦ ਮੰਗੀ ਹੈ। ਸਰੀ ਪੁਲਸ ਨੇ ਦੱਸਿਆ ਕਿ 25 ਸਾਲਾ ਜਸਦੀਪ ਸਿੰਘ ਨੂੰ ਆਖਰੀ ਵਾਰ 21 ਅਕਤੂਬਰ ਨੂੰ 26 ਐਵੇਨਿਊ ਦੇ 17 ਹਜ਼ਾਰ ਬਲਾਕ ਵਿਚ ਦੇਖਿਆ ਗਿਆ। ਇਸ ਮਗਰੋਂ ਜਸਦੀਪ ਸਿੰਘ ਦੀ ਕੋਈ ਸਰਗਰਮੀ ਸਾਹਮਣੇ ਨਹੀਂ ਆਈ, ਜਿਸ ਦੇ ਮੱਦੇਨਜ਼ਰ ਪੁਲਸ ਅਤੇ ਜਸਦੀਪ ਦਾ ਪਰਿਵਾਰ ਉਸ ਦੀ ਸੁੱਖ-ਸਾਂਦ ਬਾਰੇ ਚਿੰਤਤ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-   ਅਮਰੀਕਾ ਨੇ ਬੈਨ ਕਰ'ਤੀ ਵੀਜ਼ਾ ਫ੍ਰੀ ਐਂਟਰੀ ! ਜਾਸੂਸੀ ਤੇ ਬਰਥ ਟੂਰਿਜ਼ਮ ਦੇ ਖ਼ਤਰੇ ਦਾ ਦਿੱਤਾ ਹਵਾਲਾ

ਜਸਦੀਪ ਦਾ ਹੁਲੀਆ ਬਿਆਨ ਕਰਦਿਆਂ ਪੁਲਸ ਨੇ ਦੱਸਿਆ ਕਿ ਉਸ ਦਾ ਕੱਦ 6 ਫੁੱਟ ਅਤੇ ਵਜ਼ਨ ਤਕਰੀਬਨ 86 ਕਿਲੋ ਹੈ। ਅੱਖਾਂ ਭੂਰੀਆਂ ਅਤੇ ਖੱਬੀ ਬਾਂਹ ’ਤੇ ਬੱਬਰ ਸ਼ੇਰ ਅਤੇ ਤੀਰਾ ਦਾ ਟੈਟੂ ਬਣਿਆ ਹੋਇਆ ਹੈ। ਸਰੀ ਪੁਲਸ ਨੇ ਲੋਕਾਂ ਨੂੰ ਸੱਦਾ ਦਿਤਾ ਹੈ ਕਿ ਜੇ ਕਿਸੇ ਕੋਲ ਜਸਦੀਪ ਦੇ ਪਤੇ-ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 911 ’ਤੇ ਕਾਲ ਕੀਤੀ ਜਾ ਸਕਦੀ ਹੈ ਜਾਂ 604 599 0502 ’ਤੇ ਕਾਲ ਕਰਦਿਆਂ ਫ਼ਾਈਲ 26-114425 ਦਾ ਜ਼ਿਕਰ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News