ਕੈਨੇਡਾ ''ਚ ਹੈਲਥ ਕੇਅਰ ਤੇ ਸੋਸ਼ਲ ਸਰਵਿਸ ਪੇਸ਼ੇਵਰਾਂ ਦੀ ਭਾਰੀ ਡਿਮਾਂਡ ! ਪੰਜਾਬੀਆਂ ਲਈ ਸੁਨਹਿਰੀ ਮੌਕਾ

Wednesday, Oct 28, 2026 - 12:56 PM (IST)

ਕੈਨੇਡਾ ''ਚ ਹੈਲਥ ਕੇਅਰ ਤੇ ਸੋਸ਼ਲ ਸਰਵਿਸ ਪੇਸ਼ੇਵਰਾਂ ਦੀ ਭਾਰੀ ਡਿਮਾਂਡ ! ਪੰਜਾਬੀਆਂ ਲਈ ਸੁਨਹਿਰੀ ਮੌਕਾ

ਇੰਟਰਨੈਸ਼ਨਲ ਡੈਸਕ: ਕੈਨੇਡਾ ਵਿਚ ਸੈਟਲ ਹੋਣ ਦੇ ਚਾਹਵਾਨ ਹੁਨਰਮੰਦ ਭਾਰਤੀਆਂ ਖ਼ਾਸ ਕਰ ਕੇ ਪੰਜਾਬੀ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਹਾਲ ਵਿਚ ਕੈਨੇਡਾ ਸਰਕਾਰ ਨੇ ਇਕ ਬਿਆਨ ਜਾਰੀ ਕੀਤਾ ਹੈ, ਜਿਸ ਵਿਚ ਹੁਨਰਮੰਦ ਪ੍ਰਵਾਸੀਆਂ ਨੂੰ ਅਪਲਾਈ ਕਰਨ ਦਾ ਸੱਦਾ ਦਿੱਤਾ ਹੈ। ਇਮੀਗ੍ਰੇਸ਼ਨ ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਇਕ ਟਵੀਟ ਜਾਰੀ ਕਰਦਿਆਂ ਇਸ ਸਬੰਧੀ ਜਾਣਕਾਰੀ ਦਿੱਤੀ ਹੈ। 

PunjabKesari

ਇਸ ਟਵੀਟ ਮੁਤਾਬਕ ਕੈਨੇਡਾ ਸਰਕਾਰ ਨੇ ਦੇਸ਼ ਦੀਆਂ ਸਿਹਤ ਅਤੇ ਸਮਾਜਿਕ ਸੇਵਾਵਾਂ ਦੇ ਖੇਤਰ ਵਿਚ ਮਾਹਰ ਹੈਲਥ ਕੇਅਰ ਅਤੇ ਸੋਸ਼ਲ ਸਰਵਿਸ ਪ੍ਰੋਫੈਸ਼ਨਲਾਂ ਨੂੰ ਅਪਲਾਈ ਕਰਨ ਦਾ ਸੱਦਾ ਦਿੱਤਾ ਹੈ। ਸਰਕਾਰ ਅਨੁਸਾਰ ਦੇਸ਼ ਵਿੱਚ ਨਰਸ ਪ੍ਰੈਕਟੀਸ਼ਨਰਜ਼ , ਡੈਂਟਿਸਟ , ਫਾਰਮਾਸਿਸਟ , ਸਾਈਕੋਲੋਜਿਸਟ  ਅਤੇ ਸੋਸ਼ਲ ਵਰਕਰਾਂ ਦੀ ਲੋੜ ਹੈ ਤਾਂ ਜੋ ਵਰਕਫੋਰਸ ਨੂੰ ਵਧਾਇਆ ਜਾ ਸਕੇ ਅਤੇ ਨਾਗਰਿਕਾਂ ਨੂੰ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।

ਪੜ੍ਹੋ ਇਹ ਅਹਿਮ ਖ਼ਬਰ-  ਜਾ ਰਹੇ ਹੋ UAE ਤਾਂ ਤੁਰੰਤ ਕਰ ਲਓ ਇਹ ਕੰਮ..., ਭਾਰਤੀਆਂ ਲਈ ਤਾਜ਼ਾ ਐਡਵਾਇਜ਼ਰੀ ਜਾਰੀ

ਕੈਨੇਡੀਅਨ ਅਧਿਕਾਰੀਆਂ ਅਨੁਸਾਰ ਜਿਨ੍ਹਾਂ ਪੇਸ਼ੇਵਰਾਂ ਕੋਲ ਹੈਲਥ ਕੇਅਰ ਅਤੇ ਸੋਸ਼ਲ ਸਰਵਿਸਜ਼ ਦੇ ਖੇਤਰ ਵਿੱਚ ਲੋੜੀਂਦੀ ਸਿਖਲਾਈ ,ਯੋਗਤਾਵਾਂ ਅਤੇ ਤਜਰਬਾ ਹੈ ਤਾਂ ਉਹ ਕੈਨੇਡਾ ਦੇ ਇਮੀਗ੍ਰੇਸ਼ਨ ਮਾਰਗਾਂ ਦੀ ਵਰਤੋਂ ਕਰਨ ਅਤੇ ਕੈਨੇਡਾ ਵਿਚ ਰਹਿਣ ਅਤੇ ਆਪਣਾ ਭਵਿੱਖ ਬਣਾਉਣ ਦੇ ਮੌਕਿਆਂ ਦੀ ਭਾਲ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News