ਕੈਨੇਡਾ ਜਾਣ ਦੀ ਤਿਆਰੀ ''ਚ ਬੈਠੇ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ
Sunday, Nov 01, 2026 - 01:22 PM (IST)
ਇੰਟਰਨੈਸ਼ਨਲ ਡੈਸਕ: ਕੈਨੇਡਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ ਖ਼ਾਸ ਕਰ ਕੇ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ ਹੈ। ਤਾਜ਼ਾ ਜਾਣਕਾਰੀ ਮੁਤਾਬਕ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਦੀ ਉਡੀਕ ਹੋਰ ਲੰਮੀ ਹੋ ਗਈ ਹੈ। 'ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ' (IRCC) ਦੁਆਰਾ 14 ਅਕਤੂਬਰ 2026 ਨੂੰ ਜਾਰੀ ਕੀਤੀ ਗਈ ਤਾਜ਼ਾ ਅਪਡੇਟ ਅਨੁਸਾਰ ਭਾਰਤ ਤੋਂ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਦੀ ਪ੍ਰੋਸੈਸਿੰਗ ਦਾ ਔਸਤ ਸਮਾਂ ਵਧ ਕੇ 7 ਹਫ਼ਤੇ ਹੋ ਗਿਆ ਹੈ। ਇਸ ਤੋਂ ਪਹਿਲਾਂ 7 ਅਕਤੂਬਰ 2026 ਦੀ ਅਪਡੇਟ ਵਿੱਚ ਇਹ ਸਮਾਂ 6 ਹਫ਼ਤੇ ਤੈਅ ਕੀਤਾ ਗਿਆ ਸੀ।
ਪ੍ਰੋਸੈਸਿੰਗ ਸਮੇਂ ਵਿੱਚ ਆਏ ਇਸ ਇੱਕ ਹਫ਼ਤੇ ਦੇ ਵਾਧੇ ਨਾਲ ਆਉਣ ਵਾਲੇ ਵਿੰਟਰ ਅਤੇ ਸਪ੍ਰਿੰਗ ਦਾਖਲਾ ਸ਼ੈਸ਼ਨਾਂ ਲਈ ਜਾਣ ਵਾਲੇ ਹਜ਼ਾਰਾਂ ਭਾਰਤੀ ਵਿਦਿਆਰਥੀ ਪ੍ਰਭਾਵਿਤ ਹੋ ਸਕਦੇ ਹਨ। ਅਧਿਕਾਰੀਆਂ ਅਨੁਸਾਰ ਅੰਤਿਮ ਸਮੇਂ ਦੀਆਂ ਪਰੇਸ਼ਾਨੀਆਂ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਆਪਣੀਆਂ ਅਰਜ਼ੀਆਂ ਜਲਦ ਤੋਂ ਜਲਦ ਅਤੇ ਸਾਰੇ ਲੋੜੀਂਦੇ ਦਸਤਾਵੇਜ਼ਾਂ ਨਾਲ ਜਮ੍ਹਾਂ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।
IRCC ਦੁਆਰਾ ਜਾਰੀ ਅੰਕੜਿਆਂ ਅਨੁਸਾਰ ਭਾਰਤੀ ਬਿਨੈਕਾਰਾਂ ਲਈ ਹੋਰ ਅਸਥਾਈ ਵੀਜ਼ਾ ਸ਼੍ਰੇਣੀਆਂ ਵਿੱਚ ਫੇਰਬਦਲ ਹੋਇਆ ਹੈ-
ਸਟੱਡੀ ਪਰਮਿਟ : 7 ਹਫ਼ਤੇ (ਪਹਿਲਾਂ 6 ਹਫ਼ਤੇ)
ਵਰਕ ਪਰਮਿਟ : 11 ਹਫ਼ਤੇ (ਕੋਈ ਬਦਲਾਅ ਨਹੀਂ)
ਵਿਜ਼ਟਰ ਵੀਜ਼ਾ : 29 ਦਿਨ (ਪਹਿਲਾਂ 30 ਦਿਨ ਸਨ, ਥੋੜ੍ਹਾ ਸੁਧਾਰ)
ਸੁਪਰ ਵੀਜ਼ਾ : 77 ਦਿਨ (ਪਹਿਲਾਂ 74 ਦਿਨ ਸਨ)
ਪੜ੍ਹੋ ਇਹ ਅਹਿਮ ਖ਼ਬਰ- ਬਿਹਤਰ ਭਵਿੱਖ ਲਈ ਹੁਣ ਅਮਰੀਕਾ ਨਹੀਂ ਜਾਣਾ ਚਾਹੁੰਦੇ ਪੰਜਾਬੀ ! ਇਕ ਸਾਲ 'ਚ ਵੱਡੀ ਗਿਰਾਵਟ ਦਰਜ
ਵੱਖ-ਵੱਖ ਦੇਸ਼ਾਂ ਵਿੱਚ ਸਟੱਡੀ ਪਰਮਿਟ ਦਾ ਸਮਾਂ
ਵੱਖ-ਵੱਖ ਦੇਸ਼ਾਂ ਤੋਂ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਵੀਜ਼ਾ ਪ੍ਰੋਸੈਸਿੰਗ ਦਾ ਸਮਾਂ ਇਸ ਤਰ੍ਹਾਂ ਹੈ- ਭਾਰਤ ਲਈ 7 ਹਫ਼ਤੇ, ਕੈਨੇਡਾ (ਦੇਸ਼ ਦੇ ਅੰਦਰੋਂ ਬਿਨੈਕਾਰ) ਲਈ 7 ਹਫ਼ਤੇ, ਪਾਕਿਸਤਾਨ ਲਈ 8 ਹਫ਼ਤੇ, ਨਾਈਜੀਰੀਆ ਲਈ 10 ਹਫ਼ਤੇ, ਅਮਰੀਕਾ ਲਈ 5 ਹਫ਼ਤੇ, ਫਿਲੀਪੀਨਜ਼ ਲਈ 6 ਹਫ਼ਤੇ ਹਨ। ਵੀਜ਼ਾ ਪ੍ਰੋਸੈਸਿੰਗ ਵਿੱਚ ਦੇਰੀ ਨਾਲ ਕੈਨੇਡਾ ਪੜ੍ਹਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਕਈ ਵਿਹਾਰਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਵੇਂ ਵੀਜ਼ਾ ਦੇਰ ਨਾਲ ਮਿਲਣ ਕਾਰਨ ਐਨਰੋਲਮੈਂਟ ਅਤੇ ਰਜਿਸਟ੍ਰੇਸ਼ਨ ਦੀਆਂ ਤਾਰੀਖਾਂ ਲੰਘਣ ਦਾ ਖ਼ਤਰਾ ਬਣ ਜਾਂਦਾ ਹੈ ,ਯਾਤਰਾ ਦੀ ਤਾਰੀਖ ਤੈਅ ਨਾ ਹੋਣ ਕਾਰਨ ਫਲਾਈਟ ਬੁਕਿੰਗਾਂ ਵਿੱਚ ਫੇਰਬਦਲ ਕਰਨਾ ਪੈ ਸਕਦਾ ਹੈ, ਪਹੁੰਚਣ ਦੀ ਤਾਰੀਖ਼ ਅਨਿਸ਼ਚਿਤ ਹੋਣ ਨਾਲ ਉੱਥੇ ਰਹਿਣ ਲਈ ਕਮਰਾ ਜਾਂ ਹੋਸਟਲ ਬੁੱਕ ਕਰਨ ਵਿੱਚ ਦਿੱਕਤ ਆਉਂਦੀ ਹੈ ਅਤੇ ਫੀਸਾਂ ਦੀ ਅਦਾਇਗੀ ਅਤੇ ਹੋਰ ਖਰਚਿਆਂ ਦੇ ਪ੍ਰਬੰਧ 'ਤੇ ਅਸਰ ਪੈਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
