ਟਾਂਡਾ ਦੀ ਜਸਵਿੰਦਰ ਕੌਰ ਨੇ ਕੈਨੇਡਾ ''ਚ ਵਧਾਇਆ ਮਾਣ! ਮੈਰਾਥਨ ਦੌੜ ਪੂਰੀ ਕਰਕੇ ਸਿਰਜਿਆ ਇਤਿਹਾਸ

Saturday, Oct 31, 2026 - 01:56 PM (IST)

ਟਾਂਡਾ ਦੀ ਜਸਵਿੰਦਰ ਕੌਰ ਨੇ ਕੈਨੇਡਾ ''ਚ ਵਧਾਇਆ ਮਾਣ! ਮੈਰਾਥਨ ਦੌੜ ਪੂਰੀ ਕਰਕੇ ਸਿਰਜਿਆ ਇਤਿਹਾਸ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)-ਮਾਡਲ ਟਾਊਨ ਟਾਂਡਾ ਨਾਲ ਸੰਬੰਧਤ ਸਿੱਖ ਔਰਤ ਜਸਵਿੰਦਰ ਕੌਰ (32) ਪਤਨੀ ਅੰਮ੍ਰਿਤਪਾਲ ਸਿੰਘ ਨੇ ਕੈਨੇਡਾ ਵਿਚ ਹੋਈ ਵਾਟਰ ਫਰੰਟ ਮੈਰਾਥਨ ਦੌੜ ਪੂਰੀ ਕਰਕੇ ਇਤਿਹਾਸ ਰਚਿਆ ਹੈ।  ਪਿਛਲੇ ਕੁਝ ਸਮੇਂ ਤੋਂ ਵਿਦੇਸ਼ 'ਚ ਰਹਿ ਰਹੀ ਜਸਵਿੰਦਰ 2 ਧੀਆਂ ਦੀ ਮਾਂ ਹੈ। ਜਸਵਿੰਦਰ ਨੇ 42.2 ਕਿਲੋਮੀਟਰ ਦੌੜ 5 ਘੰਟੇ 29 ਮਿੰਟ 'ਚ ਪੂਰੀ ਕਰਕੇ ਟਾਂਡਾ ਦਾ ਨਾਮ ਕੈਨੇਡਾ ਦੀ ਧਰਤੀ 'ਤੇ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਇਸ ਮੈਰਾਥਾਨ ਦੌੜ 'ਚ ਜਸਵਿੰਦਰ ਕੌਰ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਅਬਲੀਨ ਕੌਰ ਅਤੇ ਸੱਸ ਵਰਿੰਦਰ ਕੌਰ ਨੇ ਵੀ ਭਾਗ ਲਿਆ।

 

PunjabKesari

ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਤੋਂ ਵੀ ਔਰਤ ਪ੍ਰਤੀਯੋਗੀਆਂ ਨੇ ਵਿੱਚ ਦੌੜ ਲਿਆ ਪਰ ਬਹੁਤੇ ਪ੍ਰਤਿਯੋਗੀ ਇਸ ਦੌੜ ਨੂੰ ਪੂਰਾ ਕਰਨ ਵਿੱਚ ਨਾ ਕਾਮਯਾਬ ਰਹੇ।  ਇਸ ਸਬੰਧੀ ਆਪਣੇ ਖੁਸ਼ੀ ਦੇ ਪਲ ਸਾਂਝੇ ਕਰਦੇ ਹੋਏ ਮੈਰਾਥਨ ਦੌੜਾਕ ਜਸਵਿੰਦਰ ਕੌਰ ਨੇ ਦੱਸਿਆ ਕਿ ਇਕ ਸਮੇਂ ਉਨ੍ਹਾਂ ਨੂੰ ਵੀ ਅਜਿਹਾ ਲੱਗਿਆ ਸੀ ਕਿ ਉਹ ਇਹ ਮੈਰਾਥਨ ਦੌੜ ਪੂਰੀ ਨਹੀਂ ਕਰ ਸਕਣਗੇ ਪਰ ਪਰਮਾਤਮਾ ਵੱਲੋਂ ਬਖ਼ਸ਼ੀ ਹੋਈ ਹਿੰਮਤ ਕਾਰਨ ਉਨ੍ਹਾਂ ਨੇ ਫਿਰ ਤੋਂ ਕੋਸ਼ਿਸ਼ ਕਰਕੇ ਇਸ ਦੌਰ ਨੂੰ ਪੂਰਾ ਕੀਤਾ।

PunjabKesari

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ 5 ਨਵੰਬਰ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੋ-ਜਿਹਾ ਰਹੇਗਾ ਮੌਸਮ

ਇਥੇ ਇਹ ਵੀ ਦੱਸਣਯੋਗ ਹੈ ਕਿ ਜਸਵਿੰਦਰ ਕੌਰ ਜੋਕਿ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨੰਗਲ ਲੁਵਾਣਾ 'ਚ ਇਕ ਨਿੱਜੀ ਸਕੂਲ ਵਿੱਚ ਅਧਿਆਪਕ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਵਿਦੇਸ਼ ਵਿੱਚ ਹਾਊਸ ਵਾਈਫ ਹੋਣ ਦੇ ਨਾਲ-ਨਾਲ ਦੋ ਧੀਆਂ ਦਾ ਪਾਲਣ-ਪੋਸ਼ਣ ਵੀ ਕਰ ਰਹੇ ਹਨ ਪਰ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਹੌਸਲੇ ਨਾਲ ਇਹ ਪਹਿਲੀ ਸਿੱਖ ਔਰਤ ਵਜੋਂ ਇਹ ਦੌੜ ਪੂਰੀ ਕਰਕੇ ਇਤਿਹਾਸ ਸਿਰਜਿਆ ਹੈ।

ਇਹ ਵੀ ਪੜ੍ਹੋ: ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਧਰਨਾ 19ਵੇਂ ਦਿਨ ਵੀ ਜਾਰੀ, ਬੀਮਾਰ ਹੋਣ ਦੇ ਬਾਵਜੂਦ ਪੁੱਜੀ ਦਲਜੀਤ ਦੀ ਮਾਂ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News