PR ਦੀ ਉਡੀਕ ''ਚ ਬੈਠੇ ਪੰਜਾਬੀਆਂ ਲਈ ਕੈਨੇਡਾ ਤੋਂ ਆਈ Good News ! ਸੌਖ਼ਾ ਹੋ ਗਿਆ ''ਪੱਕੇ'' ਹੋਣ ਦਾ ਰਾਹ

Monday, Oct 19, 2026 - 12:43 PM (IST)

PR ਦੀ ਉਡੀਕ ''ਚ ਬੈਠੇ ਪੰਜਾਬੀਆਂ ਲਈ ਕੈਨੇਡਾ ਤੋਂ ਆਈ Good News ! ਸੌਖ਼ਾ ਹੋ ਗਿਆ ''ਪੱਕੇ'' ਹੋਣ ਦਾ ਰਾਹ

ਇੰਟਰਨੈਸ਼ਨਲ ਡੈਸਕ- ਪੰਜਾਬੀਆਂ ਦੇ ਸਭ ਤੋਂ ਮਨਪਸੰਦ ਦੇਸ਼ਾਂ 'ਚੋਂ ਇਕ ਕੈਨੇਡਾ ਤੋਂ ਇਕ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ, ਜਿੱਥੋਂ ਦੀ ਇਮੀਗ੍ਰੇਸ਼ਨ ਸੰਸਥਾ IRCC ਨੇ ਐਕਸਪ੍ਰੈੱਸ ਐਂਟਰੀ ਸਿਸਟਮ ਤਹਿਤ ਪੱਕੀ ਰਿਹਾਇਸ਼ (PR) ਦੀਆਂ ਸ਼ਰਤਾਂ 'ਚ ਅਹਿਮ ਬਦਲਾਅ ਕੀਤਾ ਹੈ। 

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਵੱਲੋਂ ਕੀਤੇ ਗਏ ਐਲਾਨ ਅਨੁਸਾਰ, 3 ਨਵੰਬਰ 2026 ਤੋਂ ਜ਼ਿਆਦਾ ਤਨਖ਼ਾਹ ਵਾਲੀਆਂ ਨੌਕਰੀਆਂ ਵਾਲੇ ਉਮੀਦਵਾਰਾਂ ਨੂੰ 'ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ' (CRS) ਤਹਿਤ ਵਾਧੂ ਪੁਆਇੰਟ ਦਿੱਤੇ ਜਾਣਗੇ। ਇਸ ਫੈਸਲੇ ਨਾਲ ਕੈਨੇਡਾ 'ਚ ਪਹਿਲਾਂ ਤੋਂ ਕੰਮ ਕਰ ਰਹੇ ਆਈ.ਟੀ., ਸਾਫਟਵੇਅਰ, ਇੰਜੀਨੀਅਰਿੰਗ, ਹੈਲਥਕੇਅਰ ਅਤੇ ਫਾਈਨਾਂਸ ਸੈਕਟਰ ਨਾਲ ਜੁੜੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਸਿੱਧਾ ਫ਼ਾਇਦਾ ਮਿਲੇਗਾ।

3 ਨਵੰਬਰ ਤੋਂ ਜ਼ਿਆਦਾ ਤਨਖ਼ਾਹ ਵਾਲੇ ਕਿੱਤਿਆਂ 'ਚ ਕੈਨੇਡੀਅਨ ਤਜਰਬੇ ਵਾਲੇ ਉਮੀਦਵਾਰਾਂ ਨੂੰ Standard CRS ਸਕੋਰ ਤੋਂ ਇਲਾਵਾ 70 ਤੱਕ ਵਾਧੂ ਅੰਕ ਮਿਲ ਸਕਦੇ ਹਨ, ਜਿਸ ਨਾਲ ਇਸ ਕੈਟੇਗਰੀ 'ਚ ਉਨ੍ਹਾਂ ਦਾ ਕੁੱਲ ਸਕੋਰ 150 ਪੁਆਇੰਟਾਂ ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ PR ਮਿਲਣ ਦਾ ਰਾਹ ਹੋਰ ਆਸਾਨ ਹੋ ਜਾਵੇਗਾ।

ਇਸ ਤੋਂ ਇਲਾਵਾ ਹੁਣ ਐਕਸਪ੍ਰੈੱਸ ਐਂਟਰੀ ਦੇ ਅੰਕ ਹਾਸਲ ਕਰਨ ਲਈ LMIA (Labour Market Impact Assessment) ਦੀ ਵੀ ਲੋੜ ਨਹੀਂ ਪਵੇਗੀ। ਇਸ ਨਾਲ ਨਿਯਮਾਂ ਦੀ ਪ੍ਰਕਿਰਿਆ ਹੋਰ ਆਸਾਨ ਹੋ ਜਾਵੇਗੀ। ਹਾਲਾਂਕਿ, ਧੋਖਾਧੜੀ ਰੋਕਣ ਲਈ IRCC ਨੌਕਰੀ ਦੀ ਅਸਲੀਅਤ ਦੀ ਸਖ਼ਤ ਜਾਂਚ ਜਾਰੀ ਰੱਖੇਗੀ।

ਇਹ ਵੀ ਪੜ੍ਹੋ- ਚਰਚ 'ਚ ਪ੍ਰੇਅਰ ਕਰਦੇ ਸਮੇਂ ਪਾਦਰੀ 'ਤੇ ਆ ਡਿੱਗਾ Cross ! ਇਕੁਆਡੋਰੀਅਨ ਫਾਦਰ ਪੈਟ੍ਰੀਸ਼ੀਓ ਦੀ ਹੋਈ ਮੌਤ

ਇਹ ਫ਼ੈਸਲਾ ਉਹ ਨੌਕਰੀਆਂ ਕਰਨ ਵਾਲੇ ਲੋਕਾਂ 'ਤੇ ਲਾਗੂ ਹੋਵੇਗਾ, ਜਿਨ੍ਹਾਂ ਦੀ ਔਸਤ ਤਨਖਾਹ ਕੈਨੇਡਾ ਦੇ ਕੁੱਲ ਵਰਕਫੋਰਸ ਦੀ ਔਸਤ ਨਾਲੋਂ ਘੱਟੋ-ਘੱਟ 1.3 ਗੁਣਾ (30 ਫ਼ੀਸਦੀ ਵੱਧ) ਹੋਵੇਗੀ। ਇਸ ਫ਼ੈਸਲੇ ਦਾ ਸਿੱਧਾ ਲਾਭ ਕੈਨੇਡਾ 'ਚ ਪਹਿਲਾਂ ਤੋਂ ਹੀ ਮੌਜੂਦ ਹੁਨਰਮੰਦ ਭਾਰਤੀ ਪੇਸ਼ੇਵਰਾਂ ਜਿਵੇਂ ਸਾਫਟਵੇਅਰ ਇੰਜੀਨੀਅਰ, ਨਰਸਾਂ, ਮੈਨੇਜਰ ਆਦਿ ਨੂੰ ਹੋਵੇਗਾ, ਜਿਨ੍ਹਾਂ ਦਾ CRS ਸਕੋਰ ਕਾਫ਼ੀ ਵਧ ਜਾਵੇਗਾ ਤੇ ਉਨ੍ਹਾਂ ਦਾ PR ਦਾ ਰਸਤਾ ਆਸਾਨ ਹੋ ਜਾਵੇਗਾ।

ਹਾਲਾਂਕਿ ਭਾਰਤ ਤੋਂ ਸਿੱਧੀਆਂ ਅਰਜ਼ੀਆਂ ਲਗਾਉਣ ਵਾਲੇ ਉਮੀਦਵਾਰਾਂ, ਕੈਨੇਡਾ 'ਚ ਐਂਟਰੀ-ਲੇਵਲ ਜਾਂ ਘੱਟ ਤਨਖਾਹ ਵਾਲੀਆਂ ਨੌਕਰੀਆਂ ਜਿਵੇਂ ਕੁੱਕ, ਟਰੱਕ ਡਰਾਈਵਰ, ਸੇਲਜ਼ ਸੁਪਰਵਾਈਜ਼ਰ ਆਦਿ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੱਟ-ਆਫ਼ ਸਕੋਰ ਵਧਣ ਕਾਰਨ ਮੁਕਾਬਲਾ ਹੋਰ ਸਖ਼ਤ ਹੋ ਜਾਵੇਗਾ।

IRCC ਅਨੁਸਾਰ, ਜੋ ਉਮੀਦਵਾਰ ਪਹਿਲਾਂ ਹੀ ਐਕਸਪ੍ਰੈੱਸ ਐਂਟਰੀ ਪੂਲ 'ਚ ਹਨ, ਉਨ੍ਹਾਂ ਦੇ ਸਕੋਰ ਆਪਣੇ ਆਪ ਅਪਡੇਟ ਹੋ ਜਾਣਗੇ। 3 ਨਵੰਬਰ ਤੋਂ ਪਹਿਲਾਂ ਉਮੀਦਵਾਰਾਂ ਨੂੰ ਆਪਣੀਆਂ ਪ੍ਰੋਫਾਈਲਾਂ 'ਚ ਲੋੜੀਂਦੀਆਂ ਤਬਦੀਲੀਆਂ ਕਰਨ ਦੀ ਸਲਾਹ ਦਿੱਤੀ ਗਈ ਹੈ, ਤਾਂ ਜੋ ਉਨ੍ਹਾਂ ਦੇ PR ਸਕੋਰ ਦਾ ਮੁਲਾਂਕਣ ਕੀਤਾ ਜਾ ਸਕੇ।

ਇਹ ਵੀ ਪੜ੍ਹੋ- 'ਕਿਸੇ ਨੂੰ ਨਹੀਂ ਬਖ਼ਸ਼ਾਂਗੇ..!' ਭੰਨ੍ਹ-ਤੋੜ ਤੇ ਹਿੰਸਾ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਰਾਸ਼ਟਰਪਤੀ ਮੈਕਰੋਂ ਨੇ ਦੇ'ਤੀ Warning

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News