ਦੁਬਈ ਤੋਂ ਆਈ ਪੁੱਤ ਦੀ ਲਾਸ਼ ਦੇਖ ਧਾਹਾਂ ਮਾਰ ਰੋਇਆ ਪਰਿਵਾਰ
Thursday, Apr 11, 2019 - 09:32 PM (IST)
ਤਰਨਤਾਰਨ (ਰਾਜੂ)- ਤਰਨਤਾਰਨ ਦੇ ਪਿੰਡ ਲਾਲਪੁਰਾ ਵਿਖੇ ਰਹਿਣ ਵਾਲਾ ਜਸਬੀਰ ਸਿੰਘ (27) ਆਪਣੇ ਭਰਾ ਨਾਲ ਹੁਣ ਦੁਬਈ ਰਹਿ ਰਿਹਾ ਸੀ ਜੋ ਕਿ ਉਥੇ ਦੋਵੇ ਭਰਾ ਟਰੱਕ ਚਲਾਉਂਦੇ ਸਨ। ਦੁਬਈ 'ਚ ਰਹਿਣ ਵਾਲੇ ਟਰੱਕ ਡਰਾਈਵਰ ਜਸਬੀਰ ਸਿੰਘ ਦੀ ਅਚਾਨਕ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ, ਜਿਸਦਾ ਪਤਾ ਲਗਦਿਆਂ ਹੀ ਜਿਥੇ ਪਰਿਵਾਰ 'ਚ ਮਾਤਮ ਦਾ ਮਾਹੌਲ ਛਾ ਗਿਆ ਉਥੇ ਹੀ ਪਿੰਡ 'ਚ ਵੀ ਸੋਗ ਦੀ ਲਹਿਰ ਦੌੜ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਬੀਰ ਸਿੰਘ ਦੇ ਪਿਤਾ ਨੇ ਦੱਸਿਆ ਕਿ 2 ਸਾਲ ਪਹਿਲਾਂ ਉਸ ਦੇ ਦੋਵੇਂ ਪੁੱਤਰ ਕੰਮ ਕਰਨ ਲਈ ਦੁਬਈ ਚੱਲੇ ਗਏ ਸਨ ਤੇ ਉਹ ਉਥੇ ਟਰੱਕ ਚਲਾਉਂਦੇ ਸਨ। ਉਨ੍ਹਾਂ ਨੂੰ ਜਦੋਂ ਉਸਦੇ ਪੁੱਤਰ ਜਸਬੀਰ ਸਿੰਘ ਦੀ ਮੌਤ ਦਾ ਪਤਾ ਲਗਿਆ ਤਾਂ ਪੂਰੇ ਪਰਿਵਾਰ 'ਚ ਮਾਤਮ ਛਾ ਗਿਆ। ਮ੍ਰਿਤਕ ਜਸਬੀਰ ਸਿੰਘ ਦੀ ਲਾਸ਼ ਪਿੰਡ ਪਹੁੰਚ ਚੁੱਕੀ ਹੈ।