ਚਿੱਟੇ ਦੇ ਦੈਂਤ ਨੇ ਨਿਗਲਿਆ ਕਬੱਡੀ ਦਾ ਸਿਤਾਰਾ! 2 ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਹੱਥ

Monday, Jul 15, 2024 - 04:02 PM (IST)

ਨਾਭਾ (ਖੁਰਾਨਾ): ਪੰਜਾਬ ਦੀ ਨੌਜਵਾਨੀ ਚਿੱਟੇ ਦੇ ਨਸ਼ੇ ਦੇ ਨਾਲ ਮੌਤ ਦੇ ਮੂੰਹ ਵਿਚ ਜਾ ਰਹੀ ਹੈ, ਪਿੱਛੇ ਰੋਂਦਾ ਕਰਲਾਉਂਦਾ ਪਰਿਵਾਰ ਹੀ ਰਹਿ ਜਾਂਦਾ ਹੈ। ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾਭਾ ਦੀ ਸਬ ਤਹਿਸੀਲ ਭਾਦਸੋਂ ਵਿਖੇ ਜਿੱਥੇ ਸਤਵਿੰਦਰ ਸਿੰਘ ਉਮਰ 37 ਸਾਲ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਸਤਵਿੰਦਰ ਕਬੱਡੀ ਦਾ ਇਕ ਵਧੀਆ ਖਿਡਾਰੀ ਸੀ ਪਰ ਬੀਤੇ ਸਮੇਂ ਦੌਰਾਨ ਸੱਟ ਲੱਗਣ ਦੇ ਕਾਰਨ ਉਹ ਕਬੱਡੀ ਦੀ ਖੇਡ ਛੱਡ ਕੇ ਇਕ ਫੈਕਟਰੀ ਵਿਚ ਕੰਮ ਕਰਨ ਲੱਗ ਗਿਆ। ਉੱਥੇ ਉਸ ਦੀ ਦੋਸਤੀ ਇਕ ਨੌਜਵਾਨ ਨਾਲ ਹੋਈ ਅਤੇ ਜਿਸ ਤੋਂ ਬਾਅਦ ਉਸ ਦੋਸਤ ਨੇ ਉਸ ਨੂੰ ਚਿੱਟੇ ਦੀ ਓਵਰਡੋਜ਼ ਦੇ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ਰਮਨਾਕ ਘਟਨਾ! BSF ਇੰਸਪੈਕਟਰ ਨੇ ਰੋਲ਼ੀ 7 ਸਾਲਾ ਬੱਚੀ ਦੀ ਪੱਤ

ਮੌਤ ਤੋਂ ਬਾਅਦ ਵੀ ਉਹ ਚਾਰ ਘੰਟੇ ਤੋਂ ਬਾਅਦ ਉਸ ਨੂੰ ਘਰ ਛੱਡ ਕੇ ਆਇਆ ਅਤੇ ਪਰਿਵਾਰ ਨੂੰ ਬਿਲਕੁਲ ਅੰਦਾਜ਼ਾ ਨਹੀਂ ਹੋਣ ਦਿੱਤਾ ਕਿ ਸਤਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਅਤੇ ਪਰਿਵਾਰ ਨੂੰ ਇਹ ਦਿਲਾਸਾ ਦਿੱਤਾ ਕਿ ਇਸ ਨੇ ਸ਼ਰਾਬ ਜ਼ਿਆਦਾ ਪੀ ਲਈ ਹੈ ਜਿਸ ਕਰਕੇ ਇਸ ਨੂੰ ਆਰਾਮ ਕਰਨ ਦਿਓ। ਜਦੋਂ ਪਰਿਵਾਰ ਨੂੰ ਕੁਝ ਸਮੇਂ ਬਾਅਦ ਪਤਾ ਲੱਗ ਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਸ ਮੌਕੇ ਮ੍ਰਿਤਕ ਸਤਵਿੰਦਰ ਸਿੰਘ ਦੇ ਭਰਾ ਪਰਵਿੰਦਰ ਸਿੰਘ ਅਤੇ ਬਰਿੰਦਰ ਬਿੱਟੂ ਨੇ ਦੱਸਿਆ ਕਿ ਮੇਰਾ ਭਰਾ ਕਦੇ-ਕਦੇ ਸ਼ਰਾਬ ਦਾ ਸੇਵਨ ਕਰਦਾ ਸੀ, ਪਰ ਚਿੱਟਾ ਉਸ ਨੇ ਕਦੇ ਨਹੀਂ ਸੀ ਲਗਾਇਆ। ਉਹ ਇਕ ਵਧੀਆ ਕਬੱਡੀ ਖਿਡਾਰੀ ਸੀ ਅਤੇ ਹੁਣ ਉਹ ਫੈਕਟਰੀ ਵਿਚ ਕੰਮ ਕਰ ਰਿਹਾ ਸੀ। ਉਸ ਦੀ ਮੁਲਾਕਾਤ ਫੈਕਟਰੀ ਵਿਚ ਇਕ ਵਿਅਕਤੀ ਨਾਲ ਹੋਈ ਤੇ ਉਹ ਉਸ ਦਾ ਦੋਸਤ ਬਣ ਗਿਆ। ਉਸ ਵੱਲੋਂ ਹੀ ਮੇਰੇ ਭਰਾ ਨੂੰ ਚਿੱਟੇ ਦਾ ਸੇਵਨ ਕਰਾਇਆ ਜਿਸ ਕਰਕੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਿੱਛੇ ਪਰਿਵਾਰ ਵਿਚ ਪਤਨੀ ਅਤੇ ਦੋ ਬੱਚੇ ਹੀ ਰਹਿ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਮਾਸੂਮ ਬੱਚੀਆਂ ਨਾਲ ਕੀਤਾ ਸ਼ਰਮਨਾਕ ਕਾਰਾ! ਹੈਰਾਨ ਕਰੇਗਾ ਪੂਰਾ ਮਾਮਲਾ

ਇਸ ਮੌਕੇ ਤੇ ਭਾਦਸੋਂ ਪੁਲਸ ਦੇ ਜਾਂਚ ਅਧਿਕਾਰੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਵਿੰਦਰ ਸਿੰਘ ਦੀ ਚਿੱਟੇ ਦੀ ਓਵਰਡੋਜ਼ ਦੇ ਨਾਲ ਮੌਤ ਹੋਈ ਹੈ। ਇਸ ਮੌਤ ਦਾ ਕਾਰਨ ਉਸ ਦਾ ਦੋਸਤ ਹੀ ਹੈ। ਇਸ ਸਬੰਧੀ ਮ੍ਰਿਤਕ ਦੇ ਦੋਸਤ ਅਤੇ ਹੋਰ ਬਾਕੀ 8-9 ਵਿਅਕਤੀਆਂ ਦੇ ਖ਼ਿਲਾਫ਼ ਬੀ.ਐੱਨ.ਐੱਸ. ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News