ਅਦਾਕਾਰ ਕਰਮਜੀਤ ਅਨਮੋਲ ਕੋਲ ਹੈ 1.70 ਲੱਖ ਕੈਸ਼, 20 ਸਾਲ ਦੇ ਕਰੀਅਰ ''ਚ ਜਾਣੋ ਕਿੰਨੇ ਕਰੋੜ ਦੇ ਬਣੇ ਮਾਲਕ

Saturday, May 25, 2024 - 06:28 PM (IST)

ਅਦਾਕਾਰ ਕਰਮਜੀਤ ਅਨਮੋਲ ਕੋਲ ਹੈ 1.70 ਲੱਖ ਕੈਸ਼, 20 ਸਾਲ ਦੇ ਕਰੀਅਰ ''ਚ ਜਾਣੋ ਕਿੰਨੇ ਕਰੋੜ ਦੇ ਬਣੇ ਮਾਲਕ

ਐਂਟਰਟੇਨਮੈਂਟ ਡੈਸਕ - ਇੰਨੀਂ ਦਿਨੀਂ ਪੰਜਾਬ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ। ਪੰਜਾਬੀ ਫ਼ਿਲਮ ਇੰਡਸਟਰੀ ਦੇ ਉਘੇ ਅਦਾਕਾਰ ਕਰਮਜੀਤ ਅਨਮੋਲ ਵੀ ਆਪ ਉਮੀਦਵਾਰ ਵਜੋਂ ਫਰੀਦਕੋਟ (ਰਿਜ਼ਰਵ) ਸੀਟ ਤੋਂ ਚੋਣ ਲੜ ਰਹੇ ਹਨ। ਇਸ ਦਰਮਿਆਨ ਅਦਾਕਾਰਾ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਬੀਤੇ ਕੁਝ ਦਿਨ ਆਪਣਾ ਹਲਫਨਾਮਾ ਦਾਖਲ ਕਰਦਿਆਂ ਉਨ੍ਹਾਂ ਨੇ ਆਪਣੀ ਜਾਇਦਾਦ ਦਾ ਵੀ ਖੁਲਾਸਾ ਕੀਤਾ ਸੀ। ਕਰਮਜੀਤ ਅਨਮੋਲ ਨੇ ਆਪਣੇ 20 ਸਾਲ ਦੇ ਐਕਟਿੰਗ ਕਰੀਅਰ 'ਚ ਬਹੁਤ ਥੋੜੀ ਜਾਇਦਾਦ ਕਮਾਈ ਹੈ। ਉਨ੍ਹਾਂ ਦੀ ਜਾਇਦਾਦ ਬਾਰੇ ਜਾਣ ਕੇ ਤੁਹਾਨੂੰ ਝਟਕਾ ਲੱਗ ਸਕਦਾ ਹੈ।

PunjabKesari

ਇੰਨੇ ਕਰੋੜ ਦੀ ਕੁੱਲ ਜਾਇਦਾਦ
'ਆਪ' ਉਮੀਦਵਾਰ ਅਤੇ ਪੰਜਾਬੀ ਅਦਾਕਾਰ ਕਰਮਜੀਤ ਸਿੰਘ ਅਨਮੋਲ ਨੇ ਆਪਣੇ ਚੋਣ ਹਲਫਨਾਮੇ ਅਨੁਸਾਰ, ਕੈਨੇਡਾ 'ਚ ਰਿਹਾਇਸ਼ੀ ਜਾਇਦਾਦ ਸਮੇਤ ਆਪਣੀ ਕੁੱਲ ਜਾਇਦਾਦ 14.88 ਕਰੋੜ ਰੁਪਏ ਦੱਸੀ ਹੈ। ਉਨ੍ਹਾਂ ਨੇ ਆਪਣੀ ਪਤਨੀ ਦੀ ਜਾਇਦਾਦ ਸਮੇਤ ਆਪਣੀ ਕੁੱਲ ਚੱਲ ਅਤੇ ਅਚੱਲ ਜਾਇਦਾਦ ਦਾ ਵੀ ਐਲਾਨ ਕੀਤਾ ਹੈ। ਦੋਵਾਂ ਦੀ ਕੁੱਲ ਜਾਇਦਾਦ 14.88 ਕਰੋੜ ਰੁਪਏ ਹੈ। 'ਕੈਰੀ ਆਨ ਜੱਟਾ', 'ਨਿੱਕਾ ਜ਼ੈਲਦਾਰ' ਅਤੇ 'ਮੁਕਲਾਵਾ' ਸਮੇਤ ਕਈ ਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੇ ਅਨਮੋਲ ਨੇ ਹਲਫਨਾਮੇ 'ਚ 1.70 ਲੱਖ ਰੁਪਏ ਨਕਦ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਵਿੱਤੀ ਸਾਲ 2022-23 ਲਈ ਆਪਣੀ ਕੁੱਲ ਆਮਦਨ 39.37 ਲੱਖ ਰੁਪਏ ਦੱਸੀ ਹੈ। ਹਲਫਨਾਮੇ ਮੁਤਾਬਕ, ਕਰਮਜੀਤ ਅਨਮੋਲ ਕੋਲ 11.96 ਲੱਖ ਰੁਪਏ ਦੀ ਟੋਇਟਾ ਫਾਰਚੂਨਰ ਅਤੇ 13.74 ਲੱਖ ਰੁਪਏ ਦੀ ਮਹਿੰਦਰਾ ਥਾਰ ਹੈ। ਇਸ ਤੋਂ ਇਲਾਵਾ ਕੋਲ 2.20 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਹਨ, ਜਦੋਕਿ ਉਨ੍ਹਾਂ ਦੀ ਪਤਨੀ ਕੋਲ 25.83 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਹਨ।

PunjabKesari

2.90 ਕਰੋੜ ਰੁਪਏ ਦਾ ਹੈ ਕਰਜ਼ਾ
ਦੱਸਣਯੋਗ ਹੈ ਕਿ ਅਨਮੋਲ ਸੰਗਰੂਰ 'ਚ ਵਾਹੀਯੋਗ ਜ਼ਮੀਨ ਦਾ ਮਾਲਕ ਹੈ, ਜਦੋਂਕਿ ਮੋਹਾਲੀ ਅਤੇ ਸੰਗਰੂਰ 'ਚ ਰਿਹਾਇਸ਼ੀ ਜਾਇਦਾਦਾਂ ਦੇ ਮਾਲਕ ਹਨ। ਆਪਣੇ ਹਲਫ਼ਨਾਮੇ ਅਨੁਸਾਰ ਉਨ੍ਹਾਂ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ 'ਚ 4 ਲੱਖ 99 ਹਜ਼ਾਰ 652 ਕੈਨੇਡੀਅਨ ਡਾਲਰ (ਭਾਰਤੀ ਕਰੰਸੀ 'ਚ 3.05 ਕਰੋੜ ਰੁਪਏ) ਦੀ ਰਿਹਾਇਸ਼ੀ ਜਾਇਦਾਦ ਵੀ ਦਿਖਾਈ ਹੈ। ਅਨਮੋਲ ਦੇ ਸਿਰ 'ਤੇ 2.90 ਕਰੋੜ ਰੁਪਏ ਦਾ ਕਰਜ਼ਾ ਹੈ।  ਅਨਮੋਲ ਨੇ ਸਾਲ 1993 'ਚ ਸੁਨਾਮ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਤੋਂ ਆਪਣੀ ਸਕੂਲੀ ਪੜ੍ਹਾਈ ਕੀਤੀ ਸੀ। ਫਰੀਦਕੋਟ ਰਾਖਵੀਂ ਸੀਟ ਤੋਂ ‘ਆਪ’ ਉਮੀਦਵਾਰ ਅਨਮੋਲ ਦਾ ਮੁਕਾਬਲਾ ਭਾਜਪਾ ਉਮੀਦਵਾਰ ਹੰਸ ਰਾਜ ਹੰਸ, ਕਾਂਗਰਸ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਨਾਲ ਹੈ।

PunjabKesari

ਫ਼ਿਲਮੀ ਸਫ਼ਰ
ਕਰਮਜੀਤ ਅਨਮੋਲ ਦਾ ਜਨਮ 2 ਜਨਵਰੀ 1972 ਨੂੰ ਪਿੰਡ, ਗੰਢੂਆਂ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਹੈ। ਪੰਜਾਬੀ ਹਾਸਰਸ ਕਲਾਕਾਰ, ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਅਤੇ ਗਾਇਕ ਹਨ, ਜਿਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਦੀਆਂ ਕਈ ਮਸ਼ਹੂਰ ਫ਼ਿਲਮਾਂ 'ਚ ਕੰਮ ਕੀਤਾ ਜਿਵੇਂ ਕਿ 'ਵੈਸਟ ਇਜ਼ ਵੈਸਟ' (ਅੰਗਰੇਜ਼ੀ), 'ਕੈਰੀ ਓਨ ਜੱਟਾ', 'ਜੱਟ ਐਂਡ ਜੂਲੀਅੱਟ', 'ਡਿਸਕੋ ਸਿੰਘ', 'ਜੱਟ ਜੇਮਸ ਬੌਂਡ', 'ਦੇਵ ਡੀ' (ਹਿੰਦੀ), 'ਜੀਹਨੇ ਮੇਰਾ ਦਿਲ ਲੁਟਿਆ', 'ਸਿਰਫਿਰੇ', 'ਜੱਟ ਏਅਰਵੇਜ', 'ਲੱਕੀ ਦੀ ਅਨਲਕੀ ਸਟੋਰੀ', 'ਬੈਸਟ ਆਫ ਲਕ' ਆਦਿ ਹਨ।

CM ਮਾਨ ਨਾਲ ਕਰਦੇ ਸਨ ਕਾਮੇਡੀ ਸ਼ੋਅ
ਦੱਸ ਦਈਏ ਕਿ ਸੀ. ਐੱਮ. ਭਗਵੰਤ ਮਾਨ ਤੇ ਕਰਮਜੀਤ ਅਨਮੋਲ ਦਾ ਰਿਸ਼ਤਾ ਬਹੁਤ ਖ਼ਾਸ ਹੈ। ਦਰਅਸਲ, ਕਰਮਜੀਤ ਅਨਮੋਲ ਆਪਣੀ ਸ਼ੁਰੂਆਤ ਕਰੀਅਰ ਦੌਰਾਨ ਭਗਵੰਤ ਮਾਨ, ਬਿਨੂੰ ਢਿੱਲੋਂ ਤੇ ਦੇਵ ਖਰੌੜ ਨਾਲ ਕਾਮੇਡੀ ਕਰਿਆ ਕਰਦੇ ਸਨ। ਉਦੋਂ ਇਨ੍ਹਾਂ ਦਾ ਸ਼ੋਅ 'ਜੁਗਨੂ ਹਾਜ਼ਰ ਹੈ' ਸੀ, ਜਿਸ 'ਚ ਇਹ ਸਾਰੇ ਕਲਾਕਾਰ ਰੱਜ ਕੇ ਕਾਮੇਡੀ ਕਰਦੇ ਸਨ ਅਤੇ ਲੋਕਾਂ ਦੇ ਢਿੱਡੀਂ ਪੀੜਾਂ ਪਾਉਂਦੇ ਸਨ। ਇਨ੍ਹਾਂ ਦਾ ਇਹ ਸ਼ੋਅ ਕਾਫ਼ੀ ਸੁਪਰਹਿੱਟ ਸਾਬਿਤ ਹੋਇਆ। ਹੋਲੀ-ਹੋਲੀ ਕਰਮਜੀਤ ਅਨੋਮਲ ਸਫਲਤਾ ਦੀਆਂ ਪੌੜੀਆਂ ਚੜਨ ਲੱਗੇ, ਜਿਸ ਦੇ ਸਦਕਾ ਅੱਜ ਉਹ ਪੰਜਾਬੀ ਫ਼ਿਲਮ ਇੰਡਸਟਰੀ ਦਾ ਵੱਡਾ ਨਾਂ ਬਣ ਗਏ ਹਨ। 

PunjabKesari

ਚੰਗੇ ਅਦਾਕਾਰ ਦੇ ਨਾਲ-ਨਾਲ ਸਮਾਜ ਸੇਵੀ ਵੀ ਨੇ ਕਰਮਜੀਤ ਅਨਮੋਲ
ਕਰਮਜੀਤ ਅਨਮੋਲ ਆਪਣੀ ਚੰਗੀ ਕਾਮੇਡੀ ਤੇ ਅਦਾਕਾਰੀ ਲਈ ਮਸ਼ਹੂਰ ਹਨ। ਇਸ ਤੋਂ ਇਲਾਵਾ ਅਦਾਕਾਰ ਸਮਾਜ ਸੇਵੀ ਕੰਮਾਂ ਤੇ ਲੋੜਵੰਦਾਂ ਦੀ ਮਦਦ ਕਰਨ ਲਈ ਵੀ ਜਾਣੇ ਜਾਂਦੇ ਹਨ। ਆਪਣੇ ਜਨਮਦਿਨ ਮੌਕੇ 'ਤੇ ਵੀ ਕਰਮਜੀਤ ਅਨਮੋਲ ਲੋੜਵੰਦ ਲੋਕਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ। ਕਰਮਜੀਤ ਅਨਮੋਲ ਕਈ ਸੁਪਰਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਦਰਸ਼ਕ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰਾਂ ਨੂੰ ਕਾਫੀ ਪਸੰਦ ਕਰਦੇ ਹਨ।

 

ਭਗਵੰਤ ਮਾਨ ਨਾਲ ਕਰਮਜੀਤ ਅਨਮੋਲ ਦੀ ਨੇੜਤਾ
ਕਰਮਜੀਤ ਅਨਮੋਲ ਦੀ ਭਗਵੰਤ ਮਾਨ ਨਾਲ ਕਾਫ਼ੀ ਨੇੜਤਾ ਹੈ। ਸੀ. ਐੱਮ ਦੇ ਘਰ ਹੁੰਦੇ ਹਰੇਕ ਫੰਕਸ਼ਨ 'ਚ ਕਰਮਜੀਤ ਅਨਮੋਲ ਦੀ ਸ਼ਿਰਕਤ ਨੂੰ ਅਸੀਂ ਅੱਖੀਂ ਵੇਖਿਆ ਹੈ। ਭਗਵੰਤ ਮਾਨ ਦੇ ਚੋਣ ਪ੍ਰਚਾਰ ਤੋਂ ਲੈ ਕੇ ਸਹੁੰ ਚੁੱਕ ਸਮਾਗਮ 'ਚ ਵੀ ਕਰਮਜੀਤ ਅਨਮੋਲ ਦੀ ਸ਼ਮੂਲੀਅਤ ਕਰਦੇ ਰਹੇ। ਇਸ ਤੋਂ ਭਗਵੰਤ ਦੇ ਬੱਚਿਆਂ ਦੇ ਜਨਮਦਿਨ ਮੌਕੇ ਵੀ ਉਨ੍ਹਾਂ ਦੇ ਧੀ-ਪੁੱਤ ਨਾਲ ਵੇਖਿਆ ਗਿਆ। ਇਕ ਅਦਾਕਾਰ ਤੇ ਗਾਇਕ ਹੋਣ ਦੇ ਨਾਲ-ਨਾਲ ਕਰਮਜੀਤ ਅਨਮੋਲ ਨੂੰ ਇਕ ਚੰਗਾ ਬੁਲਾਰਾ ਵੀ ਮੰਨਿਆ ਜਾਂਦਾ ਹੈ ਅਤੇ ਬਿਨੂੰ ਢਿੱਲੋਂ ਤੇ ਜਸਵਿੰਦਰ ਭੱਲਾ ਅਕਸਰ ਹੀ ਕਰਮਜੀਤ ਅਨਮੋਲ ਨੂੰ ਚੰਗੇ ਬੁਲਾਰੇ ਦਾ ਹਵਾਲਾ ਦੇ ਕੇ ਸਿਆਸਤ 'ਚ ਆਉਣ ਬਾਰੇ ਆਖਦੇ ਰਹਿੰਦੇ ਸਨ।

PunjabKesari

ਸਫ਼ਲਤਾ ਪਾਉਣ ਮਗਰੋਂ ਵੀ ਜੜਾਂ ਨੂੰ ਨਹੀਂ ਭੁੱਲੇ 
ਦੱਸ ਦਈਏ ਕਿ ਕਰਮਜੀਤ ਅਨਮੋਲ ਹਮੇਸ਼ਾ ਹੀ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਉਹ ਹਮੇਸ਼ਾ ਜ਼ਰੂਰਤਮੰਦ ਅਤੇ ਗਰੀਬ ਲੋਕਾਂ ਦੀ ਸਹਾਇਤਾ ਅਕਸਰ ਕਰਦੇ ਰਹਿੰਦੇ ਹਨ। ਇਹ ਅਦਾਕਾਰ ਜ਼ਮੀਨ ਨਾਲ ਜੁੜਿਆ ਹੋਇਆ ਹੈ। ਬੇਸ਼ੱਕ ਅੱਜ ਉਹ ਪਾਲੀਵੁੱਡ ਦੇ ਕਾਮਯਾਬ ਅਦਾਕਾਰਾਂ 'ਚ ਗਿਣੇ ਜਾਂਦੇ ਹਨ ਪਰ ਉਹ ਆਪਣੀਆਂ ਜੜਾਂ ਨੂੰ ਕਦੇ ਵੀ ਨਹੀਂ ਭੁੱਲਦੇ।


author

sunita

Content Editor

Related News