ਪੰਜਾਬ ਤੋਂ ਵੱਡੀ ਖ਼ਬਰ: 9 ਲੱਖ ਰੁਪਏ ਦੇਣ ਦੇ ਬਾਵਜੂਦ ਕੈਨੇਡਾ ਨਹੀਂ ਪੁੱਜਾ ਨੌਜਵਾਨ, ਚੁੱਕਿਆ ਖੌਫਨਾਕ ਕਦਮ
Saturday, Oct 11, 2025 - 07:59 AM (IST)

ਮੋਗਾ (ਆਜ਼ਾਦ, ਗੋਪੀ ਰਾਊਕੇ) - ਥਾਣਾ ਸਦਰ ਅਧੀਨ ਪੈਂਦੇ ਪਿੰਡ ਖੁਖਰਾਣਾ ਨਿਵਾਸੀ ਗਗਨਜੀਤ ਸਿੰਘ ਵਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਵਿਚ ਪੁਲਸ ਵਲੋਂ ਮੋਗਾ ਦੀ ਨਾਮੀ ਫਾਇਨਾਂਸ ਕੰਪਨੀ ਦੇ ਮਾਲਕ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮ੍ਰਿਤਕ ਗਗਨਜੀਤ ਸਿੰਘ (26) ਦੀ ਮਾਤਾ ਹਰਜੀਤ ਕੌਰ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਹੋਰਾਂ ਨੌਜਵਾਨਾਂ ਦੀ ਤਰ੍ਹਾਂ ਮੇਰਾ ਲੜਕਾ ਗਗਨ ਵੀ ਆਪਣੇ ਸੁਨਿਹਰੇ ਭਵਿੱਖ ਲਈ ਕੈਨੇਡਾ ਜਾਣ ਦਾ ਇੱਛੁਕ ਸੀ ਅਤੇ ਇਸ ਲਈ ਹੀ ਉਨ੍ਹਾਂ ਮੋਗਾ ਵਿਖੇ ਟਰੈਵਲ ਏਜੰਟ ਸੀਫੂ ਗੋਇਲ ਅਤੇ ਰੀਨਾ ਗੋਇਲ ਤੋਂ ਕਾਗਜ਼ਾਤ ਤਿਆਰ ਕਰਵਾਏ ਸਨ।
ਪੜ੍ਹੋ ਇਹ ਵੀ : 10 ਦਿਨ ਬੰਦ ਰਹਿਣਗੇ ਸਾਰੇ ਸਕੂਲ, ਇਸ ਸੂਬੇ ਦੇ CM ਨੇ ਕਰ 'ਤਾ ਛੁੱਟੀਆਂ ਦਾ ਐਲਾਨ
ਉਹਨਾਂ ਕਿਹਾ ਕਿ ਟਰੈਵਲ ਏਜੰਟਾਂ ਨੇ 9 ਲੱਖ ਰੁਪਏ ਦੀ ਮੰਗ ਕੀਤੀ ਸੀ, ਜਿਸ ਦੇ ਤਹਿਤ ਹੀ ਗਗਨਜੀਤ ਸਿੰਘ ਨੇ 70 ਹਜ਼ਾਰ ਰੁਪਏ ਪਹਿਲਾਂ ਦੇ ਦਿੱਤੇ ਅਤੇ ਸੀਫੂ ਗੋਇਲ ਦੇ ਕਹਿਣ ’ਤੇ ਦੀਪ ਫਾਇਨਾਂਸ ਦੇ ਮਾਲਕ ਗੁਰਦੀਪ ਸਿੰਘ ਆਹਲੂਵਾਲੀਆ ਨੇ 9 ਲੱਖ ਰੁਪਏ ਗਗਨਜੀਤ ਦੇ ਖਾਤੇ ਵਿਚ ਪਾ ਦਿੱਤੇ ਅਤੇ ਖਾਲੀ ਚੈੱਕਾਂ ’ਤੇ ਦਸਤਖ਼ਤ ਕਰ ਦਿੱਤੇ। ਸੀਫੂ ਗੋਇਲ ਅਤੇ ਰੀਨਾ ਗੋਇਲ ਨੇ ਵਿਦੇਸ਼ ਭੇਜਣ ਲਈ ਗਗਨ ਨੂੰ ਲੰਮਾ ਸਮਾਂ ਲਾਰਾ-ਲੱਪਾ ਲਗਾਇਆ ਅਤੇ ਨਾ ਹੀ ਫਾਇਨਾਂਸ ਤੋਂ ਲਏ ਗਏ ਪੈਸੇ ਵਾਪਸ ਕੀਤੇ।
ਪੜ੍ਹੋ ਇਹ ਵੀ : ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਹੋਰ ਮਹਿੰਗਾ ਹੋਇਆ ਸੋਨਾ, ਜਾਣੋ 10 ਗ੍ਰਾਮ ਸੋਨੇ ਦੀ ਨਵੀਂ ਕੀਮਤ
ਇਸ ਮਗਰੋਂ ਗਗਨਜੀਤ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ। ਮ੍ਰਿਤਕ ਦੀ ਮਾਤਾ ਨੇ ਕਿਹਾ ਕਿ ਫਾਇਨਾਂਸ ਕੰਪਨੀ ਵਲੋਂ ਬਿਨਾਂ ਵਜ੍ਹਾ ਹੀ ਮੇਰੇ ਲੜਕੇ ’ਤੇ ਚੈੱਕਾਂ ਨੂੰ ਅਧਾਰ ਬਣਾ ਕੇ ਇਕ ਕੇਸ ਵੀ ਲਾਇਆ ਸੀ। ਉਨ੍ਹਾਂ ਕਿਹਾ ਕਿ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਮੇਰੇ ਲੜਕੇ ਗਗਨਜੀਤ ਸਿੰਘ ਨੇ 7 ਅਕਤੂਬਰ ਨੂੰ ਕੋਈ ਨਸ਼ੀਲੀ ਵਸਤੂ ਨਿਗਲ ਲਈ, ਜਿਸ ਕਾਰਨ ਉਸ ਦੀ ਜੇਰੇ ਇਲਾਜ ਮੈਡੀਕਲ ਕਾਲਜ ਫਰੀਦਕੋਟ ਵਿਖੇ ਮੌਤ ਹੋ ਗਈ। ਦੁੂਜੇ ਪਾਸੇ ਥਾਣਾ ਸਦਰ ਦੀ ਪੁਲਸ ਦੇ ਅਧਿਕਾਰੀ ਸਮਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਸੀਫੂ ਗੋਇਲ ਨਿਵਾਸੀ ਫਰੈਂਡਜ ਕਾਲੋਨੀ ਮੋਗਾ, ਰੀਨਾ ਗੋਇਲ ਪਤਨੀ ਸੀਫੂ ਗੋਇਲ ਅਤੇ ਗੁਰਦੀਪ ਸਿੰਘ ਆਹਲੂਵਾਲੀਆ ਵਿਰੁੱਧ ਮਾਮਲਾ ਦਰਜ ਕੀਤਾ ਹੈ, ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਪੜ੍ਹੋ ਇਹ ਵੀ : ਉੱਡਣ ਭਰਦੇ ਸਾਰ ਜਹਾਜ਼ ਨਾਲ ਵੱਡਾ ਹਾਦਸਾ, ਏਅਰਪੋਰਟ 'ਤੇ ਪਈਆਂ ਭਾਜੜਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।