Punjab Wrap Up : ਪੜੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
Wednesday, Aug 28, 2019 - 05:48 PM (IST)

ਜਲੰਧਰ (ਵੈੱਬ ਡੈਸਕ) : ਦਿੱਲੀ ਦੇ ਤੁਗਲਕਾਬਾਦ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਹੁਣ ਦੇ ਮਾਮਲੇ ’ਚ ਰਵਿਦਾਸ ਭਾਈਚਾਰੇ ਵੱਲੋਂ ਅੱਜ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਕੋਠੀ ਦਾ ਘਿਰਾਓ ਕਰਨ ਦੌਰਾਨ ਪੁਲਸ ਦੇ ਨਾਲ ਰਵਿਦਾਸ ਭਾਈਚਾਰੇ ਦੀ ਧੱਕਾ-ਮੁੱਕੀ ਹੋ ਗਈ। ਭਾਰੀ ਗਿਣਤੀ ’ਚ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਦੂਜੇ ਪਾਸੇ ਪੰਜਾਬ ਸਰਕਾਰ ਨੇ ਹੜ੍ਹ ਗ੍ਰਸਤ ਇਲਾਕਿਆਂ ਲਈ 4.50 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਹੈ। ਕੈਪਟਨ ਸਰਕਾਰ ਵਲੋਂ ਜਲੰਧਰ, ਕਪੂਰਥਲਾ ਅਤੇ ਰੂਪਨਗਰ ਨੂੰ 1-1 ਕਰੋੜ ਰੁਪਏ ਜਦਕਿ ਲੁਧਿਆਣਾ, ਮੋਗਾ, ਫਿਰੋਜ਼ਪੁਰ ਦੇ ਹੜ੍ਹ ਗ੍ਰਸਤ ਇਲਾਕਿਆਂ ਨੂੰ 50-50 ਲੱਖ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ‘ਜਗ ਬਾਣੀ’ ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ। ਇਸ ਨਿਊਂਜ਼ ਬੁਲੇਟਿਨ ’ਚ ਅਸੀਂ ਤੁਹਾਨੂੰ ਪੰਜਾਬ ਨਾਲ ਖਬਰਾਂ ਦੱਸਾਂਗੇ-
ਕੇਂਦਰੀ ਰਾਜ ਮੰਤਰੀ ਦੀ ਕੋਠੀ ਘੇਰਣ ਜਾ ਰਹੇ ਰਵਿਦਾਸ ਭਾਈਚਾਰੇ ਦੀ ਪੁਲਸ ਨਾਲ ਧੱਕਾ-ਮੁੱਕੀ
ਦਿੱਲੀ ਦੇ ਤੁਗਲਕਾਬਾਦ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਹੁਣ ਦੇ ਮਾਮਲੇ ’ਚ ਰਵਿਦਾਸ ਭਾਈਚਾਰੇ ਵੱਲੋਂ ਅੱਜ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕੋਠੀ ਦਾ ਘਿਰਾਓ ਕੀਤਾ ਗਿਆ।
ਪੰਜਾਬ ਸਰਕਾਰ ਵਲੋਂ ਹੜ੍ਹ ਪੀੜਤ ਇਲਾਕਿਆਂ ਲਈ 4.50 ਕਰੋੜ ਦਾ ਫੰਡ ਜਾਰੀ
ਪੰਜਾਬ ਸਰਕਾਰ ਨੇ ਹੜ੍ਹ ਗ੍ਰਸਤ ਇਲਾਕਿਆਂ ਲਈ 4.50 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਹੈ।
ਨਾਕਾਮ ਹੋਈ ਪੁਲਸ, ਔਰਤਾਂ ਲਾਉਣ ਲੱਗੀਆਂ ਠੀਕਰੀ ਪਹਿਰਾ
ਮੌਜੂਦਾ ਸਮੇਂ ਦੌਰਾਨ ਜਿੱਥੇ ਆਏ ਦਿਨ ਲੁੱਟ-ਖੋਹ ਅਤੇ ਦਿਨ-ਦਿਹਾਡ਼ੇ ਚੋਰੀ ਡਕੈਤੀ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ, ਉੱਥੇ ਲੁਹਾਰਾ ਪਿੰਡ ’ਚ ਚੋਰਾਂ ਦੇ ਵੱਧਦੇ ਹੋਏ ਖੌਫ ਨੂੰ ਦੇਖਦੇ ਹੋਏ ਪਿੰਡ ਦੀਆਂ ਔਰਤਾਂ ਨੇ ਇਕੱਤਰ ਹੋ ਕੇ ਠੀਕਰੀ ਪਹਿਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ।
ਰੇਪ ਪੀੜਤਾ ਨੇ ਪੁਲਸ ਖਿਲਾਫ ਖੋਲਿ੍ਹਆ ਮੋਰਚਾ, ਦੋਸ਼ੀਆਂ ਲਈ ਕੀਤੀ ਫਾਂਸੀ ਦੀ ਮੰਗ
ਦੇਸ਼ ਵਿਚ ਆਏ ਦਿਨ ਬਲਾਤਕਾਰ ਦੀ ਕੋਈ ਨਾ ਕੋਈ ਘਟਨਾ ਵਾਪਰਦੀ ਹੈ।
ਪੰਜਾਬ ਦੀ ਧੀ ਨੇ ਰਚਿਆ ਇਤਿਹਾਸ, ਕੈਪਟਨ ਨੇ ਦਿੱਤੀ ਵਧਾਈ
ਲੁਧਿਆਣਾ ਦੀ ਧੀ ਸ਼ਾਲੀਜਾ ਧਾਮੀ ਨੇ ਫਲਾਇੰਗ ਯੂਨਿਟ ਦੀ ਪਹਿਲੀ ਮਹਿਲਾ ਫਲਾਈਟ ਕਮਾਂਡਰ ਬਣ ਕੇ ਇਤਿਹਾਸ ਰਚ ਦਿੱਤਾ ਹੈ।
ਧੀ ਹੋਣ ਦੀ ਖੁਸ਼ੀ ’ਚ ਖੀਵਾ ਹੋਇਆ ਪਰਿਵਾਰ, ਫੁੱਲਾਂ ਵਾਲੀ ਕਾਰ ’ਚ ਲਿਆਂਦਾ ਘਰ (ਤਸਵੀਰਾਂ)
ਸਾਡੇ ਦੇਸ਼ ’ਚ ਅੱਜ ਵੀ ਕੁੜੀ ਅਤੇ ਮੁੰਡੇ ’ਚ ਫਰਕ ਸਮਝਿਆ ਜਾਂਦਾ ਹੈ।
ਪ੍ਰੇਮ ਸੰਬੰਧਾਂ ਦੇ ਸ਼ੱਕ ’ਚ ਪਤਨੀ ਨੂੰ ਦਿੱਤੀ ਸੀ ਖੌਫਨਾਕ ਮੌਤ, ਅਦਾਲਤ ਨੇ ਸੁਣਾਈ ਉਮਰਕੈਦ
ਪਤਨੀ ਦੇ ਕਿਸੇ ਦੂਜੇ ਵਿਅਕਤੀ ਨਾਲ ਪ੍ਰੇਮ ਸੰਬੰਧ ਹੋਣ ਦੇ ਸ਼ੱਕ ਵਿਚ ਗਲਾ ਘੁੱਟ ਕੇ ਉਸ ਨੂੰ ਕਤਲ ਕਰਨ ਵਾਲੇ ਮੁਲਜ਼ਮ ਪਤੀ ਸਚਿਨ ਪੁੱਤਰ ਚਾਂਦਗੀ ਰਾਮ...
ਜ਼ੀਰੋ ਤੋਂ ਹੀਰੋ ਬਣੀ ਰਾਨੂ ਮੰਡਲ, ਧੀ ਨੂੰ 10 ਸਾਲ ਬਾਅਦ ਆਈ ਮਾਂ ਦੀ ਯਾਦ
ਸੱਚ ਹੀ ਕਹਿੰਦੇ ਹਨ ਕਿ ਸਮੇਂ ਬਹੁਤ ਬਲਵਾਨ ਹੁੰਦਾ ਹੈ ਅਤੇ ਜਦੋਂ ਸਮਾਂ ਬਦਲਦਾ ਹੈ ਤਾਂ ਕਿਸੇ ਦੀ ਵੀ ਕਿਸਮਤ ਨੂੰ ਚਮਕਾ ਸਕਦਾ ਹੈ ਅਤੇ ਕਿਸੇ ਨੂੰ ਵੀ ਗੁੰਮਨਾਮ ਕਰ ਸਕਦਾ ਹੈ।
ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਖਰੀਦ ਲਈ 3.40 ਲੱਖ ਦੀ ਬੋਟ (ਵੀਡੀਓ)
ਸਤਲੁਜ ਦਰਿਆ ’ਚ ਆਏ ਭਾਰੀ ਹੜ੍ਹ ਕਾਰਨ ਪੂਰੇ ਪੰਜਾਬ ’ਚ ਤਬਾਹੀ ਮਚੀ ਹੋਈ ਹੈ।
ਇਸ ਵਾਰ ਪੰਜਾਬ ਪੁਲਸ ਨੇ ਕੀਤਾ ਅਜਿਹਾ ਕੰਮ, ਹਰ ਪਾਸੇ ਹੋਣ ਲੱਗੀ ਚਰਚਾ
ਹਿਰ ਬਾਘਾਪੁਰਾਣਾ ਆਏ ਦਿਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਅਤੇ ਇਸ ਵਾਰ ਚਰਚਾ ’ਚ ਖੁਦ ਸ਼ਹਿਰ ਦੀ ਟ੍ਰੈਫਿਕ ਪੁਲਸ ਹੈ।