Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ
Monday, Aug 26, 2019 - 05:36 PM (IST)
ਜਲੰਧਰ (ਵੈੱਬ ਡੈਸਕ) - ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਖਾਲਸਾ ਏਡ ਸੰਸਥਾ ਜ਼ਰੀਏ ਦੋ ਵਿਧਾਇਕਾਂ ਅਤੇ ਲੁਧਿਆਣਾ ਦੇ 7 ਕੌਂਸਲਰਾਂ ਦੀ ਇਕ ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਲੋਂ ਅੱਜ ਸਵੇਰੇ ਪਿੰਡ ਸੁਖੇਰਾ 'ਚ ਚੱਲ ਰਹੀ ਨਾਜਾਇਜ਼ ਮਾਈਨਿੰਗ 'ਤੇ ਹਲਕਾ ਵਾਸੀਆਂ ਨਾਲ ਮਿਲ ਕੇ ਅਚਨਚੇਤ ਛਾਪੇਮਾਰੀ ਕੀਤੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਪੰਜਾਬ 'ਚ ਆਏ ਹੜ੍ਹਾਂ ਨਾਲ ਹੋਈ ਬਰਬਾਦੀ ਕਾਰਨ ਕੈਪਟਨ 'ਤੇ ਵਰ੍ਹੇ ਬੈਂਸ
ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਖਾਲਸਾ ਏਡ ਸੰਸਥਾ ਜ਼ਰੀਏ ਦੋ ਵਿਧਾਇਕਾਂ ਅਤੇ ਲੁਧਿਆਣਾ ਦੇ 7 ਕੌਂਸਲਰਾਂ ਦੀ ਇਕ ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਹੈ।
ਵਿਧਾਇਕ ਦਵਿੰਦਰ ਘੁਬਾਇਆ ਨੇ ਆਪਣੀ ਹੀ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ (ਤਸਵੀਰਾਂ)
ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਲੋਂ ਅੱਜ ਸਵੇਰੇ ਪਿੰਡ ਸੁਖੇਰਾ 'ਚ ਚੱਲ ਰਹੀ ਨਾਜਾਇਜ਼ ਮਾਈਨਿੰਗ 'ਤੇ ਹਲਕਾ ਵਾਸੀਆਂ ਨਾਲ ਮਿਲ ਕੇ ਅਚਨਚੇਤ ਛਾਪੇਮਾਰੀ ਕੀਤੀ।
ਦੇਖੋ, ਹੜ੍ਹ 'ਚ ਸਿੱਖ-ਮੁਸਲਿਮ ਏਕਤਾ ਦੀ ਦਿਲ ਛੂਹ ਲੈਣ ਵਾਲੀ ਵੀਡੀਓ
ਪੰਜਾਬ ਵਿਚ ਆਏ ਹੜ੍ਹ ਕਾਰਨ ਜਿੱਥੇ ਲੋਕਾਂ ਵਲੋਂ ਪੀੜਤਾਂ ਦੀ ਮਦਦ ਲਈ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਜਾ
ਹੜ੍ਹ 'ਚ ਡੁੱਬੇ ਪੰਜਾਬ 'ਤੇ ਫਿਰ ਮੰਡਰਾਉਣ ਲੱਗੇ ਖਤਰੇ ਦੇ ਬੱਦਲ, ਮੀਂਹ ਦੀ ਚਿਤਾਵਨੀ
ਪੰਜਾਬ 'ਚੋਂ ਖਤਰੇ ਦੇ ਬੱਦਲ ਅਜੇ ਟਲੇ ਨਹੀਂ ਹਨ, ਕਿਉਂਕਿ ਹੜ੍ਹ 'ਚ ਡੁੱਬੇ ਪੰਜਾਬ 'ਚ ਮੁੜ ਹੋਰ ਮੀਂਹ ਪੈ ਸਕਦਾ ਹੈ।
ਸਕੂਲ 'ਚ ਪ੍ਰਿੰਸੀਪਲ ਤੇ ਮਹਿਲਾ ਅਧਿਆਪਕਾਂ ਦੀ ਸ਼ਰਮਨਾਕ ਕਰਤੂਤ, ਇਤਰਾਜ਼ਯੋਗ ਵੀਡੀਓ ਵਾਇਰਲ
ਸਰਕਾਰੀ ਸਕੂਲ ਦੇ ਪ੍ਰਿੰਸੀਪਲ ਅਤੇ ਦੋ ਮਹਿਲਾ ਅਧਿਆਪਕਾਂ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਹੜ੍ਹ 'ਚ ਫਸੀ 3 ਮਹੀਨਿਆਂ ਦੀ ਨੰਨ੍ਹੀ ਜਾਨ, ਰੈਸਕਿਊ ਕਰਕੇ ਕੁਝ ਇਸ ਤਰ੍ਹਾਂ ਬਚਾਇਆ
ਪੰਜਾਬ 'ਚ ਹੜ੍ਹਾਂ ਦੀ ਮਾਰ ਝੱਲ ਰਹੇ ਕੁਝ ਪਿੰਡਾਂ 'ਚ ਅਜੇ ਵੀ ਸਥਿਤੀ ਉਸੇ ਤਰ੍ਹਾਂ ਹੀ ਬਰਕਰਾਰ ਹੈ।
ਗੁਰਦੁਆਰਾ ਸਾਹਿਬ ਨੂੰ ਨਿਹੰਗਾਂ ਤੋਂ ਆਜ਼ਾਦ ਕਰਾਉਣ ਲਈ ਪਿੰਡ ਵਾਸੀਆਂ ਨੇ ਸਾਂਭਿਆ ਮੋਰਚਾ
ਗਿੱਦੜਬਾਹਾ ਹਲਕੇ ਦੇ ਪਿੰਡ ਗੁਰੂਸਰ ਦੇ ਇਤਿਹਾਸਕ ਗੁਰਦੁਆਰਾ ਗੁਰੂਸਰ ਸਾਹਿਬ ਨੂੰ ਨਹਿੰਗ ਸਿੰਘ ਜਥੇਬੰਦੀ
5000 km, 8 States ਘੁੰਮ ਕੇ ਜਾਣੋਂ ਕਿਉਂ ਪੰਜਾਬ ਪਹੁੰਚਿਆਂ ਇਹ ਸ਼ਖਸ (ਵੀਡੀਓ)
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪੈੜਾਂ 'ਤੇ ਚੱਲਦਿਆਂ ਬੈਂਗਲੋਰ ਦੇ ਵਸਨੀਕ ਧਰਮਿੰਦਰ ਕੁਮਾਰ ਨੇ ਗੁਰੂ ਜੀ ਦੀਆਂ ਪਹਿਲੀਆਂ ਦੋ ਉਦਾਸੀਆਂ ਨੂੰ 5000 ਕਿਲੋਮੀਟਰ ਦੌੜ ਕੇ ਤੇ ਪੈਦਲ ਯਾਤਰਾ ਕਰਕੇ ਮੁਕੰਮਲ ਕੀਤਾ ਹੈ।
ਹੜ੍ਹ 'ਚ ਦਿੱਤਾ ਬੱਚੇ ਨੂੰ ਜਨਮ, ਨਾਂ ਮਿਲਿਆ 'ਫਲੱਡ ਬੇਬੀ' (ਤਸਵੀਰਾਂ)
ਕੋਈ ਸਮਾਂ ਸੀ ਜਦੋਂ ਖਾਸ ਮੌਕਿਆਂ 'ਤੇ ਪੈਦਾ ਹੋਣ ਵਾਲੇ ਬੱਚਿਆਂ ਦਾ ਨਾਂ ਉਨ੍ਹਾਂ ਦਿਨਾਂ 'ਚ ਤਿਉਹਾਰਾਂ 'ਤੇ ਰੱਖ ਦਿੱਤਾ ਜਾਂਦਾ ਸੀ
ਨਿਗਮ ਦੇ ਟ੍ਰੈਕਟਰ 'ਤੇ ਪਤੀ ਨਾਲ ਮਿਲ ਪਿਆਸਿਆਂ ਨੂੰ ਪਾਣੀ ਪਹੁੰਚਾਉਣ ਨਿਕਲੀ BJP ਕੌਂਸਲਰ
ਲੁਧਿਆਣਾ ਦੇ ਗੁਰਮੀਤ ਨਗਰ 'ਚ ਪਾਣੀ ਵਾਲੀ ਮੋਟਰ ਖਰਾਬ ਹੋ ਜਾਣ ਕਾਰਨ ਉਥੇ ਰਹਿ ਰਹੇ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ।