Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Monday, Aug 12, 2019 - 05:31 PM (IST)

Punjab Wrap Up :  ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਪੈਦਾ ਹੋਈ ਕੁੜੱਤਣ ਹੋਰ ਵੱਧ ਗਈ ਹੈ। ਭਾਰਤ ਦੇ ਫੈਸਲੇ ਤੋਂ ਬੌਖਲਾਏ ਪਾਕਿਸਤਾਨ ਨੇ ਈਦ ਦੇ ਸ਼ੁੱਭ ਦਿਹਾੜੇ 'ਤੇ ਭਾਰਤੀ ਫੌਜ ਵਲੋਂ ਮਠਿਆਈ ਲੈਣ ਤੋਂ ਹੀ ਇਨਕਾਰ ਕਰ ਦਿੱਤਾ। ਦੂਜੇ ਪਾਸੇ ਚੰਡੀਗੜ੍ਹ ਦੇ ਮਸ਼ਹੂਰ ਏਲਾਂਤੇ ਮਾਲ 'ਚ ਸੋਮਵਾਰ ਨੂੰ ਬੰਬ ਹੋਣ ਦੀ ਅਫਵਾਹ ਕਾਰਨ ਲੋਕਾਂ 'ਚ ਤੜਥੱਲੀ ਮਚ ਗਈ, ਜਿਸ ਤੋਂ ਬਾਅਦ ਪੂਰੇ ਮਾਲ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਪੁਲਸ ਵਲੋਂ ਮਾਲ ਦੀਆਂ ਸਾਰੀਆਂ ਮੰਜ਼ਿਲਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਬੌਖਲਾਹਟ 'ਚ ਪਾਕਿ, ਈਦ ਮੌਕੇ ਬੀ. ਐੱਸ. ਐੱਫ. ਕੋਲੋਂ ਮਠਿਆਈ ਲੈਣ ਤੋਂ ਕੀਤਾ ਇਨਕਾਰ      
ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਪੈਦਾ ਹੋਈ ਕੁੜੱਤਣ ਹੋਰ ਵੱਧ ਗਈ ਹੈ। 

ਚੰਡੀਗੜ੍ਹ ਦੇ ਏਲਾਂਤੇ ਮਾਲ 'ਚ 'ਬੰਬ' ਦੀ ਸੂਚਨਾ, ਸ਼ਹਿਰ 'ਚ ਮਚਿਆ ਹੜਕੰਪ
ਚੰਡੀਗੜ੍ਹ ਦੇ ਮਸ਼ਹੂਰ ਏਲਾਂਤੇ ਮਾਲ 'ਚ ਸੋਮਵਾਰ ਨੂੰ ਬੰਬ ਹੋਣ ਦੀ ਅਫਵਾਹ ਕਾਰਨ ਲੋਕਾਂ 'ਚ ਤੜਥੱਲੀ ਮਚ ਗਈ, ਜਿਸ ਤੋਂ ਬਾਅਦ ਪੂਰੇ ਮਾਲ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਪੁਲਸ ਵਲੋਂ ਮਾਲ ਦੀਆਂ ਸਾਰੀਆਂ ਮੰਜ਼ਿਲਾਂ ਦੀ ਤਲਾਸ਼ੀ ਲਈ ਜਾ ਰਹੀ ਹੈ।

ਰਾਜੇ ਨੂੰ ਤਾਂ ਰਾਣੀ ਕਾਬੂ ਨਹੀਂ ਕਰ ਸਕਦੀ, ਮੇਰੀ ਕਿਵੇਂ ਸੁਣੇਗਾ : ਹਰਸਿਮਰਤ      
ਰਾਜੇ (ਕੈਪਟਨ ਅਮਰਿੰਦਰ ਸਿੰਘ) ਨੂੰ ਤਾਂ ਰਾਣੀ (ਪਰਨੀਤ ਕੌਰ) ਵੀ ਕਾਬੂ ਨਹੀਂ ਕਰ ਸਕੀ ਫਿਰ ਉਹ ਮੇਰੀ ਕਿਵੇਂ ਸੁਣੇਗਾ। 

ਜੈਸ਼-ਏ-ਮੁਹੰਮਦ ਨੇ ਲਈ ਪੰਜਾਬ 'ਚ ਅੱਤਵਾਦੀ ਧਮਾਕੇ ਕਰਨ ਦੀ ਸੁਪਾਰੀ      
ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਤੋਂ ਬਾਅਦ ਜਿਥੇ ਅਮਨ ਦਾ ਮਾਹੌਲ ਹੈ, ਉਥੇ ਹੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨਾਲ ਮਿਲ ਕੇ ਜੈਸ਼-ਏ-ਮੁਹੰਮਦ ਨੇ ਪੰਜਾਬ ਸਮੇਤ ਦੇਸ਼ ਦੇ ਕਈ ਹੋਰ ਹਿੱਸਿਆਂ 'ਚ ਅੱਤਵਾਦੀ ਧਮਾਕੇ ਕਰਨ ਦੀ ਸੁਪਾਰੀ ਲਈ ਹੈ। 

ਰੂਪਨਗਰ: ਸਾਧੂ ਦੇ ਭੇਸ 'ਚ ਆਏ ਬੱਚਾ ਚੋਰ ਗਿਰੋਹ ਦਾ ਪਰਦਾਫਾਸ਼, 3 ਚੜ੍ਹੇ ਪੁਲਸ ਅੜਿੱਕੇ
ਰੂਪਨਗਰ 'ਚ ਬੱਚਿਆਂ ਨੂੰ ਚੋਰੀ ਕਰਨ ਦੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। 

ਅੰਮ੍ਰਿਤਸਰ 'ਚ ਹੁਣ ਤਕ ਦੀ ਸਭ ਤੋਂ ਹਾਈਟੈੱਕ ਚੋਰੀ, ਚੱਕਰਾਂ 'ਚ ਪਈ ਪੁਲਸ      
 ਅੰਮ੍ਰਿਤਸਰ ਵਿਚ ਏ. ਟੀ. ਐੱਮ. ਲੁੱਟ ਦੀ ਇਕ ਵਾਰਦਾਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।  

ਕਸ਼ਮੀਰੀ ਕੁੜੀਆਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਾ ਵੱਡਾ ਐਲਾਨ      
 ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰੀ ਕੁੜੀਆਂ ਨੂੰ ਲੈ ਕੇ ਲਗਾਤਾਰ ਸੋਸ਼ਲ ਮੀਡੀਆ 'ਤੇ ਜਾਂ ਫਿਰ ਕੁਝ ਸਿਆਸੀ ਲੀਡਰਾਂ ਵਲੋਂ ਭੱਦੀ ਕੁਮੈਂਟਿੰਗ ਕੀਤੀ ਜਾ ਰਹੀ ਹੈ। 

ਪੰਜਾਬ ਪੁਲਸ ਦੇ ਸਤਾਏ ਨੌਜਵਾਨ ਨੇ ਮੰਗੀ ਮੌਤ, ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)      
ਬਠਿੰਡਾ ਦੀ ਮੌੜ ਮੰਡੀ ਦੇ ਵਸਨੀਕ ਸੁਖਵਿੰਦਰ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਉਸ ਨੂੰ ਮੌਤ ਦੇਣ ਜਾਂ ਫਿਰ ਪੂਰੇ ਪਰਿਵਾਰ ਨੂੰ ਗੋਲੀ ਮਾਰ ਦੇਣ ਦੀ ਮੰਗ ਕੀਤੀ ਹੈ, ਜਿਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। 

'ਬੇਅਦਬੀ' ਦਾ ਮੁੱਦਾ ਹੁਣ ਕਾਂਗਰਸ ਹਕੂਮਤ 'ਤੇ ਭਾਰੀ!      
ਪੰਜਾਬ 'ਚ 2015 'ਚ ਬਾਦਲ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਅਤੇ ਬਹਿਬਲ ਕਲਾਂ ਗੋਲੀਕਾਂਡ 4 ਸਾਲ ਬੀਤ ਜਾਣ ਦੇ ਬਾਅਦ ਵੀ ਪੰਜਾਬ ਦੀਆਂ ਸਿਆਸੀ ਅਤੇ ਧਾਰਮਿਕ ਬਰੂਹਾਂ 'ਤੇ ਜਿਉਂ ਦਾ ਤਿਉਂ ਦਿਖਾਈ ਦੇ ਰਿਹਾ ਹੈ। 

ਨਗਰ ਕੀਰਤਨ 'ਚ ਵੜੇ ਜੇਬ ਕਤਰੇ, ਕਈਆਂ ਦੀਆਂ ਜੇਬਾਂ ਕੱਟੀਆਂ
ਸ੍ਰੀ ਨਨਕਾਣਾ ਸਾਹਿਬ ਤੋਂ ਇੱਥੇ ਆਏ ਨਗਰ ਕੀਰਤਨ ਦੌਰਾਨ ਲੋਕਾਂ ਦੀ ਅਥਾਹ ਸ਼ਰਧਾ ਅਤੇ ਆਸਥਾ ਦਾ ਜੇਬ ਕਤਰਿਆਂ ਅਤੇ ਲੁਟੇਰਿਆਂ ਨੇ ਫਾਇਦਾ ਚੁੱਕਿਆ। 
 

 


 

 


author

Anuradha

Content Editor

Related News